ਨੌਜਵਾਨ ਲੜਕੀ ਦੇ ਕਤਲ ਦਾ ਮੁਲਜ਼ਮ ਪੁਲਿਸ ਵੱਲੋਂ arrested

0
245

ਨੌਜਵਾਨ ਲੜਕੀ ਦੇ ਕਤਲ ਦਾ ਮੁਲਜ਼ਮ ਪੁਲਿਸ ਵੱਲੋਂ arrested

ਸ੍ਰੀ ਮੁਕਤਸਰ ਸਾਹਿਬ,  (ਭਜਨ ਸਿੰਘ ਸਮਾਘ/ਸੁਰੇਸ਼ ਗਰਗ) ਬੀਤੇ ਦਿਨੀਂ ਪਿੰਡ ਸੋਥਾ ਵਿੱਖੇ ਭੇਦ-ਭਰੇ ਹਲਾਤ ਵਿੱਚ ਇੱਕ ਨੌਜਵਾਨ ਲੜਕੀ ਦੇ ਹੋਏ ਕਤਲ ਦੇ ਸਬੰਧ ਵਿੱਚ ਅੱਜ ਐਸਐਸਪੀ ਦਫ਼ਤਰ ਵਿੱਖੇ ਰਾਜਬਚਨ ਸਿੰਘ ਸੰਧੂ ਜ਼ਿਲ੍ਹਾ ਪੁਲਿਸ ਮੁਖੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਜਸਮੀਤ ਸਿੰਘ ਡੀ.ਐੱਸ.ਪੀ (ਡੀ) ਅਤੇ ਸ੍ਰੀ ਤਲਵਿੰਦਰ ਸਿੰਘ ਡੀ.ਐਸ.ਪੀ (ਸ.ਡ) ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ, ਸ੍ਰੀ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ 48 ਘੰਟਿਆਂ ਅੰਦਰ ਸੁਲਝਾਅ ਲਿਆ ਹੈ।  ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਦਿਨੀਂ ਮਨਪ੍ਰੀਤ ਕੌਰ ਲੜਕੀ ਦੀ ਲਾਸ਼ ਸੋਥਾ ਤੋਂ ਦੋਦਾ ਰੋਡ ‘ਤੇ ਖੇਤ ‘ਚੋਂ ਮਿਲੀ ਸੀ।

ਜਿਸ ‘ਤੇ ਪਿੰਡ ਸੋਥਾ ਦੇ ਸਰਪੰਚ ਬਲਜੀਤ ਸਿੰਘ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ। ਪੁਲਿਸ ਪਾਰਟੀ ਵੱਲੋਂ ਮੌਕੇ ਪਰ ਪਹੁੰਚ ਕੇ ਮ੍ਰਿਤਕ ਲੜਕੀ ਦੇ ਪਿਤਾ ਹਰਭਜਨ ਸਿੰਘ ਪੁੱਤਰ ਕਾਕਾ ਵਾਸੀ ਸੋਥਾ ਦੇ ਬਿਆਨਾਂ ‘ਤੇ ਨਾ-ਮਾਲੂਮ ਵਿਅਕਤੀਆਂ ‘ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਦੌਰਾਨੇ ਤਫਤੀਸ਼ ਟੈਕਨੀਕਲ ਦੀ ਸਹਾਇਤਾ ਨਾਲ ਜਗਮੀਤ ਸਿੰਘ ਉਰਫ ਗੋਰੀ ਪੁੱਤਰ ਧੀਰ ਸਿੰਘ ਵਾਸੀ ਮਹਿਰਾਜ ਵਾਲਾ ਨੂੰ ਮੁਕੱਦਮਾ ਅੰਦਰ ਗ੍ਰਿਫਤਾਰ ਕੀਤਾ ਗਿਆ। ਮੁ

ਲਜ਼ਮ ਨੇ ਆਪਣਾ ਜੁਰਮ ਕਬੁਲ ਕਰ ਲਿਆ ਹੈ । ਵਜ਼ਾ ਰੰਜਿਸ਼ ਸੀ ਕਿ ਮੁਲਜ਼ਮ ਜਗਮੀਤ ਸਿੰਘ ਉਰਫ ਗੋਰੀ ਦੇ ਮ੍ਰਿਤਕ ਮਨਪ੍ਰੀਤ ਕੌਰ ਦੇ ਨਾਲ ਗੈਰ ਸਮਾਜਿਕ ਸਬੰਧ ਸਨ ਪ੍ਰਤੂੰ ਮੁਲਜ਼ਮ ਦਾ ਪਹਿਲਾ ਕਿਸੇ ਹੋਰ ਜਗਾ ਤੇ ਵਿਆਹ ਹੋ ਚੁੱਕਾ ਸੀ। ਮ੍ਰਿਤਕ ਮਨਪ੍ਰੀਤ ਕੌਰ ਮੁਲਜ਼ਮ ਨੂੰ ਵਿਆਹ ਕਰਵਾਉਣ ਲਈ ਤੰਗ ਕਰਦੀ ਸੀ। ਜਿਸ ਕਾਰਨ ਮੁਲਜ਼ਮ ਨੇ ਉਸ ਦਾ ਕਤਲ ਕਰ ਦਿੱਤਾ। ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।