Breaking News

ਗੁਲਾਬਗੜ੍ਹ ਮੁਕਾਬਲਾ: ਪੁਲਿਸ ਵੱਲੋਂ ਗੈਂਗਸਟਰ ਅੰਮ੍ਰਿਤਪਾਲ ਗ੍ਰਿਫਤਾਰ

Gulabgarh, Encounter, Punjab Police, Arrest Gangster, Amritpal

ਜ਼ਿਲ੍ਹਾ ਪੁਲਿਸ ਵੱਲੋਂ ਵਿੱਕੀ ਗੌਂਡਰ ਦੀ ਪੈੜ ਨੱਪਣ ਦੀ ਤਿਆਰੀ

ਅਸ਼ੋਕ ਵਰਮਾ
ਬਠਿੰਡਾ

ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ ‘ਚ ਲੰਘੀ 15 ਦਸਬੰਰ ਨੂੰ ਹੋਏ ਪੁਲਿਸ ਮੁਕਾਬਲੇ ਦੌਰਾਨ ਗੰਭੀਰ ਜ਼ਖਮੀ ਹੋਏ ਗੈਂਗਸਟਰ ਅੰਮ੍ਰਿਤਪਾਲ ਸਿੰਘ ਨੂੰ ਅੱਜ ਜਿਲ੍ਹਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅੰਮ੍ਰਿਤਪਾਲ ਦਾ ਇਸ ਤੋਂ ਪਹਿਲਾਂ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ ਅੱਜ ਪੁੱਛਗਿਛ ਲਈ ਫਿੱਟ ਕਰਾਰ ਦੇਣ ਤੋਂ ਬਾਅਦ ਸੀ.ਆਈ.ਏ ਸਟਾਫ ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ ਪੁਲਿਸ ਹੁਣ ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ‘ਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ

ਮੰਨਿਆ ਜਾ ਰਿਹਾ ਹੈ ਕਿ ਸ਼ਨਿੱਚਰਵਾਰ ਨੂੰ ਅੰਮ੍ਰਿਤਪਾਲ ਨੂੰ ਤਲਵੰਡੀ ਸਾਬੋ ਵਿਖੇ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਉਸ ਮਗਰੋਂ ਬਠਿੰਡਾ ਪੁਲਿਸ ਅੰਮ੍ਰਿਤਪਾਲ ਤੋਂ ਉਨ੍ਹਾਂ ਦੇ ਗਿਰੋਹ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਇਸ ਤੋਂ ਪਹਿਲਾਂ ਬਠਿੰਡਾ ਪੁਲਿਸ ਇਸ ਮਾਮਲੇ ‘ਚ ਗੈਂਗਸਟਰ ਸ਼ੇਰਾ ਖੁੰਬਣ ਦੇ ਚਚੇਰੇ ਭਰਾ ਗੈਂਗਸਟਰ ਹਰਵਿੰਦਰ ਸਿੰਘ ਉਰਫ ਭਿੰਦਾ ਵਾਸੀ ਆਲਮਗੜ੍ਹ (ਅਬੋਹਰ) ਅਤੇ ਗੈਂਗਸਟਰ ਗੁਰਬਿੰਦਰ ਸਿੰਘ ਉਰਫ ਗਿੰਦਾ ਵਾਸੀ ਕਮਾਲਵਾਲਾ ਤੋਂ ਲੰਮੀ ਪੁੱਛ-ਪੜਤਾਲ ਕਰ ਚੁੱਕੀ ਹੈ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਜੋ ਰਾਜ ਪੁਲਿਸ ਅੱਗੇ ਖੋਲ੍ਹੇ ਹਨ ਉਨ੍ਹਾਂ ਦੀ ਰੌਸ਼ਨੀ ‘ਚ ਅੰਮ੍ਰਿਤਪਾਲ ਤੋਂ ਅਗਲੀ ਪੁੱਛਗਿਛ ਕਰਨ ਜਾ ਰਹੀ ਹੈ

ਪੁਲਿਸ ਦਾ ਨਿਸ਼ਾਨਾ ਕਾਬੂ ਕੀਤੇ ਗੈਂਗਸਟਰਾਂ ਰਾਹੀਂ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਗਿਰੋਹ ਤੱਕ ਪੁੱਜਣਾ ਹੈ ਨਾਭਾ ਜੇਲ੍ਹ ਤੋਂ ਫਰਾਰ ਹੋਇਆ ਵਿੱਕੀ ਗੌਂਡਰ ਪੁਲਿਸ ਲਈ ਸਿਰਦਰਦੀ ਬਣ ਗਿਆ ਹੈ ਜਿਸ ਕਰਕੇ ਜਾਂਚ ਟੀਮਾਂ ਉਸ ਦਾ ਖੁਰਾ ਖੋਜਣ ਵਿੱਚ ਜੁਟੀਆਂ ਹੋਈਆਂ ਹਨ ਪੁਲਿਸ ਸੂਤਰਾਂ ਮੁਤਾਬਕ ਜਾਂਚ ਟੀਮ ਵੱਲੋਂ ਅੰਮ੍ਰਿਤਪਾਲ ਤੋਂ ਗਿੰਦਾ ਤੇ ਭਿੰਦਾ ਦੇ ਸਾਹਮਣੇ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ ਜਿਸ ਲਈ ਦੋਵਾਂ ਨੂੰ ਜੇਲ੍ਹ ਤੋਂ ਬਾਹਰ ਲਿਆਉਣਾ ਹੋਵੇਗਾ

 ਜਾਣਕਾਰੀ ਮੁਤਾਬਕ ਗਿੰਦਾ ਤੇ ਭਿੰਦਾ ਰਾਜਸਥਾਨ ‘ਚ ਸਰਗਰਮ ਸਨ ਜਦੋਂਕਿ ਅੰਮ੍ਰਿਤਪਾਲ ਪੰਜਾਬ ‘ਚ ਅਪਰਾਧਿਕ ਵਾਰਦਾਤਾਂ ਕਰਦਾ ਸੀ ਇੱਕ ਪੁਲਿਸ ਅਧਿਕਾਰੀ ਨੇ ਆਫ ਦਾ ਰਿਕਾਰਡ ਦੱਸਿਆ ਕਿ ਜਾਂਚ ਟੀਮ ਨੂੰ ਅੰਮ੍ਰਿਤਪਾਲ ਦਾ ਰਾਜਸਥਾਨ ਕੁਨੈਕਸ਼ਨ ਮਿਲਣ ਦੀ ਆਸ ਹੈ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਤਿੰਨਾਂ ਗੈਂਗਸਟਰਾਂ ਦੀ ਗ੍ਰਿਫਤਾਰੀ ਵਿੱਕੀ ਗੌਂਡਰ ਨੂੰ ਕਾਬੂ ਕਰਨ ਲਈ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੀ ਹੈ

ਸੂਤਰ ਆਖਦੇ ਹਨ ਕਿ ਵਿੱਕੀ ਗੌਂਡਰ ਨਾਭਾ ਜੇਲ੍ਹ ਬਰੇਕ ਪਿੱਛੋਂ ਰਾਜਸਥਾਨ ‘ਚ ਛੁਪਦਾ ਰਿਹਾ ਹੈ ਏਦਾਂ ਹੀ ਮੋਗਾ ‘ਚ ਗ੍ਰਿਫਤਾਰੀ ਤੋਂ ਪਹਿਲਾਂ ਗੁਰਪ੍ਰੀਤ ਸੇਖੋਂ ਵੀ ਰਾਜਸਥਾਨ ਤੋਂ ਹੀ ਆਇਆ ਸੀ ਸੂਤਰਾਂ ਮੁਤਾਬਕ ਗਿੰਦਾ ਤੇ ਭਿੰਦਾ ਦਾ ਗਰੁੱਪ ਪਿਛਲੇ ਕਈ ਵਰ੍ਹਿਆਂ ਤੋਂ ਰਾਜਸਥਾਨ ‘ਚ ਸਰਗਰਮ ਹੋਣ ਕਰਕੇ ਇਸ ਸਰਹੱਦੀ ਸੂਬੇ ਦੀ ਭੁਗੋਲਿਕ ਸਥਿਤੀ ਤੋਂ ਵਾਕਫ ਹੈ ਇਸ ਲਈ ਪੁਲਿਸ ਇਸ ਗਿਰੋਹ ਰਾਹੀਂ ਹੁਣ ਵਿੱਕੀ ਗੌਂਡਰ ਦੇ ਟਿਕਾਣਿਆਂ ਸਬੰਧੀ ਸੁਰਾਗ ਹਾਸਲ ਕਰਨ ‘ਚ ਜੁਟੇਗੀ ਪੁਲਿਸ ਸੂਤਰਾਂ ਮੁਤਾਬਕ ਸ਼ੇਰਾ ਖੁੱਬਣ ਦੀ ਭੂਆ ਦਾ ਲੜਕਾ ਹੋਣ ਕਰਕੇ ਭਿੰਦਾ ਵਿੱਕੀ ਗੌਂਡਰ ਦੇ ਕਾਫੀ ਨਜ਼ਦੀਕ ਹੈ ਇਸ ਲਈ ਪੁਲਿਸ ਨੂੰ ਇਨ੍ਹਾਂ ਰਾਹੀਂ ਗੌਂਡਰ ਤੱਕ ਪੁਜਣ ‘ਚ ਸਹਾਇਤਾ ਮਿਲ ਸਕਦੀ ਹੈ

 ਦੱਸਣਯੋਗ ਹੈ ਕਿ 15 ਦਸੰਬਰ ਨੂੰ ਬਠਿੰਡਾ-ਬਰਨਾਲਾ ਸੜਕ ਮਾਰਗ ‘ਤੇ ਇੱਕ ਫਾਰਚੂਨਰ ਗੱਡੀ ਖੋਹਣ ਦੀ ਮਗਰੋਂ ਪੰਜ ਗੈਂਗਸਟਰ ਵਾਇਆ ਤੁੰਗਵਾਲੀ ਫਰਾਰ ਹੋ ਗਏ ਸਨ। ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਨੇ ਪਿੰਡ ਗੁਲਾਬਗੜ੍ਹ ਕੋਲ ਘੇਰਾਬੰਦੀ ਕਰ ਲਈ ਜਿੱਥੇ ਪੁਲਿਸ ਮੁਕਾਬਲੇ ‘ਚ ਤਿੰਨ ਗੈਂਗਸਟਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਇਨ੍ਹਾਂ ‘ਚੋਂ ਦੋ ਗੈਂਗਸਟਰ ਪ੍ਰਭਦੀਪ ਸਿੰਘ ਉਰਫ ਦੀਪ ਵਾਸੀ ਮਾਮੂਖੇੜਾ (ਫਾਜਿਲਕਾ) ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਮੈਟਰੋ ਸਿਟੀ ਅਬੋਹਰ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਗਏ ਜਦੋਂ ਕਿ ਅੰਮ੍ਰਿਤਪਾਲ ਸਿੰਘ ਵਾਸੀ ਅਬੋਹਰ ਦੀ ਹਾਲਤ ਗੰਭੀਰ ਹੋਣ ਕਰਕੇ ਮੈਡੀਕਲ ਹਸਪਤਾਲ ਫਰੀਦਕੋਟ ਭੇਜ ਦਿੱਤਾ ਗਿਆ ਸੀ।

ਪੁਲਿਸ ਨੇ ਦੋ ਹੋਰ ਗੈਂਗਸਟਰਾਂ ਗੁਰਵਿੰਦਰ ਸਿੰਘ ਗਿੰਦਾ ਤੇ ਹਰਵਿੰਦਰ ਸਿੰਘ ਭਿੰਦਾ ਨੂੰ ਦਬੋਚ ਲਿਆ ਜੋ ਮੌਕੇ ਤੋਂ ਫਰਾਰ ਹੋਣ ਲੱਗੇ ਸਨ। ਗੈਂਗਸਟਰ ਭਿੰਦਾ ‘ਤੇ ਪੰਜ ਕੇਸ ਦਰਜ ਹਨ ਜਿਨ੍ਹਾਂ ਚੋਂ ਰਾਜਸਥਾਨ ‘ਚ ਬੈਂਕ ਡਕੈਤੀ ਦੇ ਹਨ ਤੇ ਤਿੰਨ ਕੇਸ ਯੂ.ਪੀ ‘ਚ ਦਰਜ ਹਨ। ਭਿੰਦਾ ਪਹਿਲਾਂ ਵੀ ਯੂ.ਪੀ ‘ਚ ਪੁਲਿਸ ਮੁਕਾਬਲੇ ‘ਚ ਫਸ ਗਿਆ ਸੀ। ਗੈਂਗਸਟਰ ਅਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਤੇ ਥਾਣਾ ਅਬੋਹਰ ਤੇ ਬਹਾਵਵਾਲਾ ਵਿਚ ਕਤਲ ਕੇਸ ਸਮੇਤ ਤਿੰਨ ਕੇਸ ਦਰਜ ਹਨ ਅਤੇ ਉਹ 27 ਸਤੰਬਰ ਨੂੰ ਅਬੋਹਰ ਤੋਂ ਅਦਾਲਤੀ ਪੇਸ਼ੀ ਦੌਰਾਨ ਗੈਂਗਸਟਰ ਮੰਨਾ ਤੇ ਦੀਪ ਦੀ ਮਦਦ ਨਾਲ ਫਰਾਰ ਹੋ ਗਿਆ ਸੀ। ਇਵੇਂ ਹੀ ਉਸ ਖਿਲਾਫ ਥਾਣਾ ਸਿਟੀ ਵਨ ਅਬੋਹਰ ‘ਚ ਦਰਜ ਕੇਸ ਦੀ ਪੁਲਿਸ ਪੜਤਾਲ ਚੱਲ ਰਹੀ ਹੈ  ਅੱਜ ਜਦੋਂ ਡਾਕਟਰਾਂ ਨੇ ਅੰਮ੍ਰਿਤਪਾਲ ਨੂੰ ਛੁੱਟੀ ਦੇ ਦਿੱਤੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ

ਅੰਮ੍ਰਿਤਪਾਲ ਤੋਂ ਪੁੱਛ ਪੜਤਾਲ ਦੀ ਤਿਆਰੀ: ਐਸ.ਐਸ.ਪੀ

ਬਠਿੰਡਾ ਦੇ ਐਸ.ਐਸ.ਪੀ ਨਵੀਨ ਸਿੰਗਲਾ ਦਾ ਕਹਿਣਾ ਸੀ ਕਿ ਸ਼ਨਿੱਚਰਵਾਰ ਨੂੰ ਅੰਮ੍ਰਿਤਪਾਲ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਗਿੰਦਾ ਤੇ ਭਿੰਦਾ ਤੋਂ ਮਿਲੇ ਸੁਰਾਗ ਦੇ ਅਧਾਰ ‘ਤੇ ਪੁੱਛਗਿਛ ਕੀਤੀ ਜਾਏਗੀ ਉਨ੍ਹਾਂ ਦੱਸਿਆ ਕਿ ਜ਼ਰੂਰਤ ਪੈਣ ‘ਤੇ ਅਸਲੀਅਤ ਜਾਨਣ ਲਈ ਤਿੰਨਾਂ ਨੂੰ ਆਹਮੋ-ਸਾਹਮਣੇ ਵੀ ਬਿਠਾਇਆ ਜਾਏਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top