ਪੁਲਿਸ ਨੇ ਵਿਅਕਤੀ ਨੂੰ ਗਿ੍ਰਫ਼ਤਾਰ ਕਰਕੇ ਕਰੀਬ 2 ਲੱਖ 46 ਹਜ਼ਾਰ ਦੀ ਨਗਦੀ ਕੀਤੀ ਬਰਾਮਦ

Arrested Sachkahoon

ਪੁਲਿਸ ਨੇ ਵਿਅਕਤੀ ਨੂੰ ਗਿ੍ਰਫ਼ਤਾਰ ਕਰਕੇ ਕਰੀਬ 2 ਲੱਖ 46 ਹਜ਼ਾਰ ਦੀ ਨਗਦੀ ਕੀਤੀ ਬਰਾਮਦ

(ਗੁਰਤੇਜ ਜੋਸ਼ੀ) ਮਲੇਰਕੋਟਲਾ। ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਦੀਆਂ ਹਦਾਇਤਾਂ ’ਤੇ ਸ੍ਰੀ ਰਮਨੀਸ਼ ਕੁਮਾਰ ਕਪਤਾਨ ਪੁਲਿਸ (ਡੀ) ਮਲੇਰਕੋਟਲਾ, ਅਤੇ ਪਵਨਜੀਤ ਉਪ ਕਪਤਾਨ ਪੁਲਿਸ ਸਬ ਡਵੀਜਨ ਮਲੇਰਕੋਟਲਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਇੰਸ: ਜਸਵੀਰ ਸਿੰਘ ਤੂਰ ਮੁੱਖ ਅਫਸਰ ਥਾਣਾ ਸਿਟੀ-2 ਮਲੇਰਕੋਟਲਾ ਦੀ ਅਗਵਾਈ ਹੇਠ ਮੁਦਈ ਮੁਕੱਦਮਾ ਨੀਮਤ ਮੋਦੀ ਪੁੱਤਰ ਅਨਿਲ ਮੋਦੀ ਵਾਸੀ ਇੰਨਸਾਈਡ ਦਿੱਲੀ ਗੇਟ ਮਲੇਰਕੋਟਲਾ ਦੇ ਘਰ ਵਿੱਚੋਂ ਚੋਰਾਂ ਵੱਲੋਂ ਕਰੀਬ 3 ਲੱਖ 50 ਹਜ਼ਾਰ ਰੁਪਏ ਅਤੇ ਇੱਕ ਚਾਂਦੀ ਦੀ ਪਲੇਟ ਚੋਰੀ ਕੀਤੀ ਸੀ। ਜਿਸ ਸਬੰਧੀ ਮੁਕੱਦਮਾ ਥਾਣਾ ਸਿਟੀ 2 ਮਲੇਰਕੋਟਲਾ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮੇ ਦੇ ਤਫਤੀਸ਼ੀ ਅਫਸਰ ਥ. ਗੁਰਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਤੁਰੰਤ ਐਕਸ਼ਨ ਲੈਂਦੇ ਹੋਏ ਬੜੀ ਮਿਹਨਤ ਨਾਲ ਮੁਕੱਦਮਾ ਉਕਤ ਦੇ ਮੁਲਜ਼ਮਾਂ ਮੈਹਬੀਨ ਉਰਫ ਮੈਨਾ ਪਤਨੀ ਸਮਸ਼ਾਦ ਖਾਂ ਉਰਫ ਜਾਨਬਾਜ਼ ਵਾਸੀ ਮੁਹੱਲਾ ਸੇਖਾ ਵਾਲਾ ਮਲੇਰਕੋਟਲਾ ਅਤੇ ਸਮਦ ਖਾਂ ਉਰਫ ਜਾਨਬਾਜ਼ ਪੁੱਤਰ ਬਸ਼ੀਰ ਖਾਂ ਵਾਸੀ ਮੁਹੱਲਾ ਸੋਖਾ ਵਾਲਾ ਮਲੇਰਕੋਟਲਾ ਨੂੰ ਗਿ੍ਰਫਤਾਰ ਕਰਕੇ ਕਰੀਬ 2 ਲੱਖ 46 ਹਜ਼ਾਰ ਰੁਪਏ ਦੀ ਬਰਾਮਦਗੀ ਕੀਤੀ ਗਈ ਹੈ। ਦੋਸ਼ੀਆਨ ਦੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ