Breaking News

ਪਾਰਸਲ ਬੰਬ ਦੇ ਮਾਸਟਰਮਾਈਂਡ ਆਏ ਪੁਲਿਸ ਅੜਿਕੇ

Police, Barricades, Mastermind, Parcel, Bomb

ਮਾਨਸਾ ਪੁਲਿਸ ਨੇ ਦੋ ਦਿਨਾਂ ਦੇ ਅੰਦਰ ਕੀਤੇ ਕਾਬੂ

ਸੀ.ਸੀ.ਟੀ.ਵੀ. ਫੁਟੇਜ਼ ਹੋਈ ਸਹਾਈ

ਮਾਨਸਾ| ਸੀ.ਆਈ.ਏ. ਸਟਾਫ਼ ਮਾਨਸਾ ਨੇ ਪਾਰਸਲ ਬੰਬ ਦੇ ਤਿੰਨ ਦੋਸ਼ੀਆਂ ਵਿਚੋਂ ਦੋ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ ਇਕ ਮੋਟਰਸਾਇਕਲ ਬਰਾਮਦ ਕੀਤਾ ਹੈ ਇਸ ਸਬੰਧੀ ਐਸ.ਐਸ.ਪੀ. ਮਾਨਸਾ ਮਨਧੀਰ ਸਿੰਘ ਨੇ ਨਾਲ ਗੱਲਬਾਤ ਦੋਰਾਨ ਉਹਨਾ ਦੱਸਿਆ ਕਿ ਉਕਤ ਮੁਲਜਮ 20 ਲੱਖ ਰੁਪਏ ਦੀ ਫਿਰੌਤੀ ਲੈ ਕੇ ਹੋਰ ਪੈਸਾ ਇਕੱਠਾ ਕਰਨ ਦੇ ਮਕਸਦ ਨਾਲ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ ਮੁਲਜਮਾਂ ਦੀ ਪਹਿਚਾਣ ਰਾਕੇਸ਼ ਕੁਮਾਰ ਉਰਫ਼ ਨਿਕੜਾ (32) ਵਾਸੀ ਪਿੰਡ ਕਲੋਠਾ ਫਤਿਹਾਬਾਦ, ਹਰਿਆਣਾ ਅਤੇ ਜਗਜੀਤ ਜੱਗੀ (20) ਵਾਸੀ ਵਾਰਡ ਨੰਬਰ 12 ਰਤੀਆ ਵਜ਼ੋਂ ਹੋਈ ਹੈ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਬਰਾਂਨੁਹਾਰੇ ਵਾਸੀ ਸ਼ੰਕੁਤਲਾ ਦੇਵੀ ਦੇ ਘਰ ਇਨ੍ਹਾਂ ਮੁਲਜਮਾਂ ਵੱਲੋਂ ਪਾਰਸਲ ਬੰਬ ਦੇਕੇ ਚਿੱਠੀ ਦੇ ਜ਼ਰੀਏ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਉਨ੍ਹਾਂ ਦੱਸਿਆ ਕਿ ਵੇਖਣ ਵਿਚ ਅਸਲੀ ਬੰਬ ਲੱਗਣ ਵਾਲੇ ਇਸ ਪਾਰਸਲ ਦੀ ਜਦੋਂ ਬਠਿੰਡਾ ਤੋਂ ਮੰਗਵਾਈ ਬੰਬ ਸਕੂਐਡ ਟੀਮ ਦੁਆਰਾ ਜਾਂਚ ਕੀਤੀ ਗਈ ਤਾਂ ਇਹ ਬੰਬ ਨਕਲੀ ਪਾਇਆ ਗਿਆ ਜੋ ਕਿ ਟੀ.ਵੀ. ਦੇ ਕਿਸੇ ਪੁਰਜ਼ੇ ਦਾ ਇਸਤੇਮਾਲ ਕਰਕੇ ਬਣਾਇਆ ਗਿਆ ਸੀ ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਜਗਜੀਤ ਜੱਗੀ ਰਤੀਏ ਵਿਖੇ ਇੱਕ ਫੋਟੋ ਫਰੇਮ ਦੀ ਦੁਕਾਨ ‘ਤੇ ਕੰਮ ਕਰਦਾ ਹੈ ਅਤੇ ਦੋਵੇਂ ਹੀ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ 3 ਵੱਖ-ਵੱਖ ਕੇਸਾਂ (ਇਰਾਦਾ ਕਤਲ, ਚੋਰੀ ਅਤੇ ਰੇਪ) ਮਾਮਲਿਆਂ ਵਿਚ ਸਜ਼ਾ ਕੱਟ ਚੁੱਕੇ ਹਨ  ਉਹਨਾ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਬੁਢਲਾਡਾ ਥਾਣਾ ਵਿਖੇ 386/511/506/34 ਅਤੇ ਐਕਸਪਲੋਸਿਵ ਸਬਸਟਾਂਸਿਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ  ਇਸ ਮੌਕੇ ਡੀ.ਐਸ.ਪੀ. ਸਬ ਡਵੀਜ਼ਨ ਬੁਢਲਾਡਾ ਜਸਪ੍ਰੀਤ ਸਿੰਘ, ਸੀ.ਆਈ.ਏ. ਇੰਚਾਰਜ ਬਲਜੀਤ ਸਿੰਘ, ਐਸ.ਐਚ.ਓ ਸਿਟੀ ਬੁਢਲਾਡਾ ਮੋਹਨ ਲਾਲ ਹਾਜ਼ਰ ਸਨ (Bomb)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top