ਸੜਕ ਹਾਦਸੇ ‘ਚ ਜ਼ਖ਼ਮੀ ਨੌਜਵਾਨਾਂ ਨੂੰ ਪੁਲਿਸ ਕਪਤਾਨ ਨੇ ਪਹੁੰਚਾਇਆ ਹਸਪਤਾਲ

0
Police Captain, Injured, Road, Mishap

ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ/ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ ਵਿਖੇ ਸੋਮਵਾਰ ਨੂੰ ਦੋ ਮੋਟਰਸਾਇਕਲਾਂ ਦੀ ਆਪਸੀ ਟੱਕਰ ਵਿੱਚ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਘਟਨਾ ਸਥਾਨ ਤੋਂ ਗੁਜ਼ਰ ਰਹੇ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਗੱਡੀ ਰੋਕ ਕੇ ਜ਼ਖਮੀ ਹਾਲਤ ‘ਚ ਨੌਜਵਾਨਾਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ। ਜਿਥੇ ਮੁਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ  ਐਸਐਸਪੀ ਰਾਜ ਬਚਨ ਸਿੰਘ ਆਪਣੀ ਗੱਡੀ ਤੋਂ ਬਠਿੰਡਾ ਤੋਂ ਮੁਕਤਸਰ ਵੱਲ ਆ ਰਹੇ ਸਨ ਤਾਂ ਉੋਨ੍ਹਾਂ ਦੀ ਨਜ਼ਰ ਸੜਕ ਹਾਦਸੇ ‘ਚ ਜ਼ਖ਼ਮੀ ਹੋਏ ਗੁਰਤੇਜ ਸਿੰਘ ਪੁੱਤਰ ਗੁਰਚਰਨ ਸਿੰਘ ਭੁੱਲਰ, ਧਰਮਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਕੌਣੀ ਨੌਜਵਾਨਾਂ ‘ਤੇ ਪਈ, ਜਿਨ੍ਹਾਂ ਨੂੰ ਬਿਨਾਂ ਦੇਰੀ ਕੀਤੇ ਆਪਣੀ ਗੱਡੀ ਰੋਕ ਕੇ ਜ਼ਖਮੀਆਂ ਲਈ ਐਂਬੂਲੈਂਸ ਦਾ ਕੰਮ ਕੀਤਾ ਤੇ ਛੇਤੀ ਹੀ ਜ਼ਖਮੀਆਂ ਨੂੰ ਚੁੱਕ ਕੇ ਐਸਐਸਪੀ ਦੀ ਪਾਇਲਟ ਗੱਡੀ ਗੱਡੀ ਵਿੱਚ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੁਕਤਸਰ ਵਿਖੇ ਲਿਆਂਦਾ ਗਿਆ, ਹਸਪਤਾਲ ਵਿੱਚ ਐਸਐਸਪੀ ਨੇ ਆਪਣੇ ਸਾਰੇ ਨਿੱਜੀ ਸੁਰੱਖਿਆ ਕਰਮੀਆਂ ਨੂੰ ਉੱਥੇ ਹੀ ਰਹਿਣ ਦਾ ਆਦੇਸ਼ ਦਿੱਤਾ ਜਦ ਤੱਕ ਜ਼ਖਮੀਆਂ ਦੇ ਪਰਿਵਾਰ ਵਾਲੇ ਉੱਥੇ ਨਹੀਂ ਪਹੁੰਚਦੇ ਤੇ ਐਸਐਸਪੀ ਦੇ ਸੁਰੱਖਿਆ ਕਰਮੀ ਡਾਕਟਰਾਂ ਦੇ ਨਾਲ ਮਿਲ ਕੇ ਜ਼ਖਮੀ ਦੀ ਦੇਖ-ਰੇਖ ਕਰਨਗੇ ਥਾਣਾ ਸਦਰ ਮੁਖੀ ਨੇ ਵੀ ਮੌਕੇ ਉੱਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।