ਪੁਲਿਸ ਨੇ ਲਾਕਡਾਊਨ ਦੌਰਾਨ 2574 ਲੋਕਾਂ ਨੂੰ ਲਿਆ ਹਿਰਾਸਤ ‘ਚ

0
Police arrested

ਪੁਲਿਸ ਨੇ ਲਾਕਡਾਊਨ ਦੌਰਾਨ 2574 ਲੋਕਾਂ ਨੂੰ ਲਿਆ ਹਿਰਾਸਤ ‘ਚ

ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਲਾਕਡਾਉਲ ਦਾ ਉਲੰਘਨ ਕਰਨ ਵਾਲਿਆਂ ‘ਤੇ ਸਖਤੀ ਦਿਖਾਉਂਦੇ ਹੋਏ 2574 ਲੋਕਾਂ ਨੂੰ ਹਿਰਸਤ ‘ਚ ਲੈ ਕੇ 251 ਵਾਹਨ ਜਬਤ ਕੀਤੇ ਅਤੇ 77 ਐਫਆਈਆਰ ਦਰਜ ਕੀਤੀਆਂ ਹਨ। ਇਸ ਦੇ ਨਾਲ ਹੀ ਜ਼ਰੂਰੀ ਸਾਮਾਨ ਲਈ ਆਵਾਜਾਈ ਲਈ 837 ਪਾਸ ਜਾਰੀ ਕੀਤੇ ਗਏ ਹਨ। ਬਿਨਾ ਮਾਸਕ ਲਾਏ ਬਾਹਰ ਨਿਕਲਣ ਵਾਲਿਆਂ ‘ਚ ਸਖਤੀ ਕਰਦੇ ਹੋਏ 44 ਲੋਕਾਂ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਿਸ ਐਕਟ ਦੀ ਧਾਰਾ 65 ਤਹਿਤ 2574 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾ ਕੀਤਾ ਗਿਆ ਅਤੇ 251 ਵਾਹਨਾਂ ਨੂੰ ਦਿੱਲੀ ਪੁਲਿਸ ਐਕਟ ਦੀ ਧਾਰਾ 66 ਦੇ ਅਧੀਨ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਪੂਰੀ ਸਖਤੀ ਦੇ ਬਾਵਜੂਦ, ਕੁਝ ਲੋਕ ਬਿਨਾਂ ਕਾਰਨ ਘਰ ਛੱਡ ਰਹੇ ਹਨ, ਇਸ ਲਈ 77 ਵਿਅਕਤੀਆਂ ਖਿਲਾਫ ਸਖਤੀ ਨਾਲ ਧਾਰਾ 188 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।