ਪਿੰਡ ਮੂਸਾ ’ਚ ਹੋਏ ਦੂਹਰੇ ਅੰਨੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ

Mansa~01

ਜ਼ਮੀਨ ਦਾ ਲਾਲਚ : ਪੁੱਤ ਨੇ ਸੁਪਾਰੀ ਦੇ ਕੇ ਕਰਵਾਇਆ ਸੀ ਮਾਂ ਤੇ ਭਰਾ ਦਾ ਕਤਲ

  • ਮਾਮਲੇ ’ਚ ਨਾਮਜ਼ਦ 5 ਜਣੇ ਕੀਤੇ ਗਿ੍ਰਫ਼ਤਾਰ

(ਸੁਖਜੀਤ ਮਾਨ) ਮਾਨਸਾ। ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਕੁੱਝ ਦਿਨ ਪਹਿਲਾਂ ਹੋਏ ਦੂਹਰੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਪੁਲਿਸ ਮੁਤਾਬਿਕ ਜ਼ਮੀਨ ਦੇ ਲਾਲਚ ’ਚ ਪੁੱਤ ਨੇ ਆਪਣੀ ਮਾਂ ਸਮੇਤ ਭਰਾ ਦਾ ਕਤਲ ਸੁਪਾਰੀ ਦੇ ਕੇ ਕਰਵਾਇਆ ਸੀ ਥਾਣਾ ਸਦਰ ’ਚ ਇਸ ਸਬੰਧ ’ਚ ਨਾਮਜ਼ਦ 5 ਵਿਅਕਤੀਆਂ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਮਾਨਸਾ ਦੀਪਕ ਪਾਰੀਕ ਨੇ ਦੱਸਿਆ ਕਿ 6 ਜਨਵਰੀ ਨੂੰ ਜੋ ਥਾਣਾ ਸਦਰ ਮਾਨਸਾ ਦੇ ਪਿੰਡ ਮੂਸਾ ਵਿਖੇ ਮਾਂ ਅਤੇ ਪੁੱਤ ਦਾ ਕਤਲ ਹੋਇਆ ਸੀ ਉਸ ਕੇਸ ਨੂੰ ਸੁਲਝਾ ਕੇ ਮਾਮਲੇ ’ਚ ਨਾਮਜ਼ਦ 5 ਜਣਿਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਗਿ੍ਰਫ਼ਤਾਰ ਵਿਅਕਤੀਆਂ ਕੋਲੋਂ ਸਵਿਫਟ ਕਾਰ (ਪੀਬੀ.03ਬੀ.ਈ-5858) ਸਮੇਤ ਮਾਰੂ ਹਥਿਆਰ 1 ਗੰਡਾਸਾ ਅਤੇ 1 ਛੁਰੀ ਦੀ ਬਰਾਮਦਗੀ ਕੀਤੀ ਗਈ ਹੈ। ਇਹ ਦੂਹਰਾ ਕਤਲ ਜਾਇਦਾਦ ਦੇ ਲਾਲਚ ਵਿੱਚ ਸਪਾਰੀ ਦੇ ਕੇ ਕਰਵਾਇਆ ਗਿਆ ਸੀ ਗਿ੍ਰਫ਼ਤਾਰ ਵਿਅਕਤੀਆਂ ’ਚ ਮਿ੍ਰਤਕ ਮਹਿਲਾ ਦੇ ਪੁੱਤਰ ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਰਨੈਲ ਸਿੰਘ ਵਾਸੀ ਮੂਸਾ ਹਾਲ ਮਾਨਸਾ ਤੋਂ ਇਲਾਵਾ ਅਕਬਰ ਖਾਨ ਉਰਫ ਆਕੂ ਪੁੱਤਰ ਦਾਰਾ ਸਿੰਘ ਵਾਸੀ ਮਾਨਸਾ, ਜਗਸੀਰ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹੀਰੇਵਾਲਾ, ਜਸਕਰਨ ਉਰਫ ਜੱਸੀ ਪੁੱਤਰ ਸੋੋਹਣ ਸਿੰਘ ਅਤੇ ਰਸਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਰਫ ਬੂਟਾ ਵਾਸੀਅਨ ਨੰਦਗੜ ਹਾਲ ਮਾਨਸਾ ਸ਼ਾਮਿਲ ਹਨ।

  • ਮਾਮਲੇ ’ਚ ਨਾਮਜ਼ਦ 5 ਜਣੇ ਕੀਤੇ ਗਿ੍ਰਫ਼ਤਾਰ

ਦੱਸਣਯੋਗ ਹੈ ਕਿ ਇਸ ਮਾਮਲੇ ਸਬੰਧੀ ਪੁਲਿਸ ਨੂੰ 6 ਜਨਵਰੀ ਨੂੰ ਬੂਟਾ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮੂਸਾ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸਦੇ ਘਰਵਾਲੀ ਦੀ ਮਾਸੀ ਜਸਵਿੰਦਰ ਕੌੌਰ (65 ਸਾਲ) ਪਤਨੀ ਜਰਨੈਲ ਸਿੰਘ ਵਾਸੀ ਮੂਸਾ, ਜਿਸਦੇ 3 ਲੜਕੇ ਜਗਸੀਰ ਸਿੰਘ ਉਰਫ ਬੂਟਾ, ਗੁਰਦਰਸ਼ਨ ਸਿੰਘ ਉਰਫ ਦਰਸ਼ੀ ਅਤੇ ਕੁਲਵਿੰਦਰ ਸਿੰਘ ਉਰਫ ਕਾਕਾ ਸਨ। ਜਸਵਿੰਦਰ ਕੌੌਰ ਦੇ ਘਰਵਾਲੇ ਜਰਨੈਲ ਸਿੰਘ ਅਤੇ ਇੱਕ ਲੜਕੇ ਗੁਰਦਰਸ਼ਨ ਸਿੰਘ ਉਰਫ ਦਰਸ਼ੀ ਦੀ ਪਹਿਲਾਂ ਹੀ ਮੌੌਤ ਹੋੋ ਚੁੱਕੀ ਹੈ। ਇੱਕ ਲੜਕਾ ਕੁਲਵਿੰਦਰ ਸਿੰਘ ਉਰਫ ਕਾਕਾ ਕਰੀਬ 7-8 ਸਾਲ ਤੋੋ ਮਾਨਸਾ ਵਿਖੇ ਆਪਣਾ ਮਕਾਨ ਬਣਾ ਕੇ ਰਹਿ ਰਿਹਾ ਹੈ।

ਜਗਸੀਰ ਸਿੰਘ ਉਰਫ ਬੂਟਾ (ਉਮਰ 40 ਸਾਲ) ਜੋੋ ਵਿਆਹਿਆ ਨਹੀ ਸੀ ਆਪਣੀ ਮਾਤਾ ਜਸਵਿੰਦਰ ਕੌੌਰ ਸਮੇਤ ਦੋੋਨੋ ਮਾਂ-ਪੁੱਤ ਪਿੰਡ ਮੂਸਾ ਵਿਖੇ ਖੇਤਾਂ ਵਿੱਚ ਬਣੇ ਆਪਣੇ ਰਿਹਾਇਸ਼ੀ ਮਕਾਨ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਘਰ ਦਾ ਗੇਟ ਬੰਦ ਹੋੋਣ, ਮੋੋਬਾਇਲ ਫੋੋਨ ਨਾ ਚੁੱਕਣ, ਅਵਾਜਾਂ ਮਾਰਨ ਅਤੇ ਗੇਟ ਖੜਕਾਉਣ ਤੇ ਨਾ ਖੋੋਲਣ ਕਰਕੇ ਜਦੋਂ ਕੰਧ ਟੱਪ ਕੇ ਅੰਦਰ ਦੇਖਿਆ ਤਾਂ ਦੋੋਨੋੋ ਮਾਂ ਪੁੱਤ ਜਸਵਿੰਦਰ ਕੌੌਰ ਅਤੇ ਜਗਸੀਰ ਸਿੰਘ ਘਰ ਦੇ ਵਰਾਂਡੇ ਵਿੱਚ ਆਪਣੇ ਮੰਜਿਆਂ ਤੇ ਖੂਨ ਨਾਲ ਲੱਥਪੱਥ ਮਰੇ ਪਏ ਸਨ ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਹੀ ਪੁਲਿਸ ਨੇ ਕੇਸ ਦਰਜ਼ ਕਰਕੇ ਵੱਖ-ਵੱਖ ਢੰਗਾਂ ਨਾਲ ਜਾਂਚ ਕਰਦਿਆਂ ਮਾਮਲੇ ਨੂੰ ਸੁਲਝਾ ਕੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ

ਆਰਥਿਕ ਪੱਖੋਂ ਕਮਜ਼ੋਰ ਸਾਥੀਆਂ ਨੂੰ ਦਿੱਤਾ ਸੀ ਲਾਲਚ

ਮੁਲਜ਼ਮਾਂ ਦੀ ਮੁਢਲੀ ਪੁੱਛਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਪਰਿਵਾਰ ਕੋਲ ਸਾਢੇ ਸੱਤ ਕਿੱਲੇ ਜ਼ਮੀਨ ਹੈ। ਮਾਨਸਾ ਵਿਖੇ ਰਹਿੰਦੇ ਕੁਲਵਿੰਦਰ ਸਿੰਘ ਉਰਫ ਕਾਕਾ ਜੋੋ ਟੈਕਸੀ ਚਲਾਉਦਾ ਹੈ, ਦਾ ਟੈਕਸੀ ਯੂਨੀਅਨ ਵਿੱਚ ਉਕਤ ਅਕਬਰ ਖਾਨ ਉਰਫ ਆਕੂ, ਜਗਸੀਰ ਸਿੰਘ ਜੱਗਾ, ਜਸਕਰਨ ਸਿੰਘ ਜੱਸੀ ਅਤੇ ਰਸਨਦੀਪ ਸਿੰਘ ਨਾਲ ਤਾਲਮੇਲ ਹੋੋਇਆ ਜੋੋ ਵੀ ਟੈਕਸੀ ਚਲਾਉਦੇ ਸਨ, ਜਿਹਨਾਂ ਦੀ ਆਰਥਿਕ ਹਾਲਤ ਤੰਗ ਹੋਣ ਕਰਕੇ ਕੁਲਵਿੰਦਰ ਸਿੰਘ ਨੇ ਜ਼ਮੀਨ/ਜਾਇਦਾਦ ਦੇ ਲਾਲਚ ਵਿੱਚ ਆਪਣੀ ਮਾ ਅਤੇ ਭਰਾ ਨੂੰ ਕਤਲ ਕਰਨ ਲਈ ਉਪਰੋਕਤ ਵਿਅਕਤੀਆਂ ਨਾਲ ਗੰਢਤੁੱਪ ਕੀਤੀ ਸੀ

ਭਾੜੇ ਦੇ ਕਾਤਲਾਂ ਨੂੰ 2 ਕਿੱਲੇ ਜ਼ਮੀਨ ਦੇਣ ਦਾ ਕੀਤਾ ਸੀ ਜੁਬਾਨੀ ਇਕਰਾਰ

ਆਪਣੇ ਘਰ ਦੀ ਸਾਰੀ ਜ਼ਮੀਨ ’ਤੇ ਅੱਖ ਰੱਖੀ ਬੈਠੇ ਕੁਲਵਿੰਦਰ ਸਿੰਘ ਨੇ ਪਹਿਲਾਂ ਤਾਂ ਆਪਣੀ ਮਾਂ ਤੇ ਭਰਾ ਦਾ ਕਤਲ ਕਰਨ ਲਈ ਆਪਣੇ ਸਾਥੀਆਂ ਨੂੰ ਆਪਣੀ ਕਾਰ, ਘਰ ਅਤੇ ਉਸ ਦੇ ਹਿੱਸੇ ਦੀ ਸਵਾ ਕਿੱਲਾ ਜਮੀਨ ਵੇਚ ਕੇ ਸਾਰੇ ਪੈਸੇ ਸੁਪਾਰੀ ਵਜੋੋ ਦੇਣ ਦੀ ਗੱਲ ਕੀਤੀ ਪਰ ਉਹ ਮੌਕੇ ’ਤੇ ਵਿਕ ਨਾ ਸਕੇ ਫਿਰ ਉਸਨੇ ਕੰਮ ਹੋੋਣ ਤੋੋਂ ਬਾਅਦ ਉਨ੍ਹਾਂ ਨੂੰ 2 ਕਿਲੇ ਜਮੀਨ ਉਹਨਾਂ ਦੇ ਨਾਮ ਕਰਵਾਉਣ ਦਾ ਜੁਬਾਨੀ ਇਕਰਾਰ ਕੀਤਾ ਸੀ ਤੇ 20 ਹਜ਼ਾਰ ਨਗਦ ਦਿੱਤੇ ਸੀ ਮੁਲਜਮਾਂ ਨੇ ਸਪਾਰੀ ਦੇ ਲਾਲਚ ਵਿੱਚ ਮਿਤੀ 4-5 ਜਨਵਰੀ ਦੀ ਦਰਮਿਆਨੀ ਰਾਤ ਨੂੰ ਘਰ ਦੀ ਕੰਧ ਟੱਪ ਕੇ ਗੰਡਾਸੇ ਅਤੇ ਛੁਰੀਆ ਨਾਲ ਜਸਵਿੰਦਰ ਕੌੌਰ ਅਤੇ ਜਗਸੀਰ ਸਿੰਘ ਉਰਫ ਬੂਟਾ ਦਾ ਬੜੀ ਬੇਰਹਿੰਮੀ ਨਾਲ ਕਤਲ ਕੀਤਾ ਤੇ ਮੌਕੇ ਤੋਂ ਭੱਜ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here