ਥਾਣਾ ਸੰਭੂ ਦੀ ਪੁਲਿਸ ਵੱਲੋਂ 50 ਗ੍ਰਾਮ ਹੈਰੋਇਨ ਸਮੇਤ ਇੱਕ ਅਫਰੀਕਨ ਔਰਤ ਕਾਬੂ

Rajpura photo-01

ਥਾਣਾ ਸੰਭੂ ਦੀ ਪੁਲਿਸ ਵੱਲੋਂ 50 ਗ੍ਰਾਮ ਹੈਰੋਇਨ ਸਮੇਤ ਇੱਕ ਅਫਰੀਕਨ ਔਰਤ ਕਾਬੂ

(ਜਤਿੰਦਰ ਲੱਕੀ) ਰਾਜਪੁਰਾ। ਥਾਣਾ ਸੰਭੂ ਦੀ ਪੁਲਿਸ ਵੱਲੋਂ 50 ਗਰਾਮ ਹੈਰੋਇਨ ਸਮੇਤ ਇੱਕ ਅਫਰੀਕਨ ਔਰਤ ( African Woman Heroin) ਨੂੰ ਕਾਬੂ ਕਰਨ ਵਿੱਚ ਪ੍ਰਾਪਤੀ ਹਾਸਲ ਕੀਤੀ ਹੈ। ਥਾਣਾ ਮੁੱਖੀ ਸੰਭੂ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਦੀਪਕ ਪਰਿਕ ਐਸ ਐਸ ਪੀ ਪਟਿਆਲਾ ਦੇ ਦਿਸਾ ਨਿਰਦੇਸਾ ਅਤੇ ਹਦਾਇਤਾ ਅਨੁਸਾਰ ਜਸਵਿੰਦਰ ਸਿੰਘ ਟਿਵਾਣਾ ਪੀ ਪੀ ਐਸ , ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਰਹਿਣਨੁਮਾਈ ਹੇਠ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸੰਭੂ ਨੇ ਦੌਰਾਨੇ ਨਾਕਾਬੰਦੀ ਦੌਰਾਨ ਇੱਕ ਲੜਕੀ ਰੋਜੀ ਪੁੱਤਰੀ ਅਮਿਨੀਏਲ ਮਸੇਚੂ ਦੇਸ ਤਨਜਾਨੀਆ, ਦਾਰ-ਏਸ-ਸਲਾਮ ਟੇਮੇਕੇ ਇਸਤ ਅਫਰੀਕਾ ਹੁਣ ਸਾਈਂ ਬਾਬਾ ਮੰਦਿਰ ਨੇੜੇ ਸੋਮਵਾਰ ਦੀ ਮਾਰਕੀਟ ਮੇਲਕੀ ਪ੍ਰਾਪਰਟੀ ਰਾਮਾ ਪਾਰਕ ਦਵਾਰਕਾ ਨਵੀਂ ਦਿੱਲੀ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋ 50 ਗਰਾਮ ਹੈਰੋਇੰਨ ਬਰਾਮਦ ਕੀਤੀ ਗਈ ਹੈ। ਜਿਸ ਸਬੰਧੀ ਮੁੱਕਦਮਾ ਥਾਣਾ ਸੰਭੂ ਵਿਖੇ ਰਜਿਸਟਰ ਕੀਤਾ ਗਿਆ ਹੈ।

ਮੁਲਜਮ ਰੋਜੀ ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਹ ਕਿ ਅਫਰੀਕਾ ਦੇਸ ਦੀ ਰਹਿਣ ਵਾਲੀ ਹੈ ਤੇ 4/5 ਸਾਲਾ ਤੋ ਦਿੱਲੀ ਵਿਖੇ ਰਹਿ ਰਹੀ ਹੈ। ਦੌਰਾਨੇ ਤਫਤੀਸ ਮੁਲਜਮ ਰੋਜੀ ਦਾ ਪਾਸਪੋਰਟ ਪੁਲਿਸ ਵੱਲੋਂ ਕਬਜੇ ਵਿੱਚ ਲਿਆ ਗਿਆ ਹੈ। ਜੋ ਪਾਸਪੋਰਟ ਦੀ ਵੈਲਿੰਡ ਤਾਰੀਕ ਖਤਮ ਹੋਣ ਕਰਕੇ ਮੁਕੱਦਮਾ ਹਜਾ ਵਿੱਚ ਜੁਰਮ ਅ / ਧ 14 1946 ਦਾ ਵਾਧਾ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਰੋਜੀ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹੈਰੋਇਨ ਕਿੱਥੋ ਲੈ ਕੇ ਆਈ ਹੈ ਅਤੇ ਅੱਗੇ ਉਸ ਨੇ ਇਹ ਹੈਰੋਇਨ ਕਿਸ ਵਿਅਕਤੀ ਨੂੰ ਸਪਲਾਈ ਕਰਨੀ ਸੀ । ਇਸ ਸਬੰਧੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ