Breaking News

ਹਥਿਆਰਾਂ ਦੇ ਬਲ ‘ਤੇ ਲੁੱਟਿਆ ਬਾਸਮਤੀ ਦਾ ਭਰਿਆ ਕੈਂਟਰ ਪੁਲਿਸ ਨੇ ਕੀਤਾ ਬਰਾਮਦ

Police, Recovered, Canter, Basmati, Robbed, Weapon, Force

ਹਥਿਆਰਾਂ ਸਮੇਤ ਪੁਲਿਸ ਨੇ 6 ਲੁਟੇਰੇ ਵੀ ਕੀਤੇ ਕਾਬੂ

ਪ੍ਰੈੱਸ ਕਾਨਫਰੰਸ ਦੌਰਾਨ ਐਸਪੀ ਜਾਣਕਾਰੀ ਦਿੱਤੀ

ਫਿਰੋਜ਼ਪੁਰ(ਸੱਚ ਕਹੂੰ ਨਿਊਜ਼) ਚਾਰ ਦਿਨ ਪਹਿਲਾਂ ਜ਼ੀਰਾ ਰੋਡ ‘ਤੇ ਪਿੰਡ ਸ਼ਾਦੇ ਹਾਸ਼ਮ ਕੋਲ ਅੱਧੀ ਰਾਤ ਨੂੰ ਲੁਟੇਰਿਆਂ ਵੱਲੋਂ ਹਥਿਆਰਾਂ ਦੇ ਬਲ ‘ਤੇ ਲੁੱਟੇ ਬਾਸਮਤੀ ਦੇ ਭਰੇ ਕੈਂਟਰ ਨੂੰ ਪੁਲਿਸ ਨੇ ਬਰਾਮਦ ਕਰਦਿਆਂ 6 ਲੁਟੇਰਿਆਂ ਨੂੰ ਹਥਿਆਰਾਂ ਅਤੇ ਇੱਕ ਸਕਾਰਪਿਓ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਪੀ (ਡੀ) ਬਲਜੀਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਵਾਸੀ ਮਾਸੀ ਜੋਆ ਨੇ ਥਾਣਾ ਕੁਲਗੜੀ ‘ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਾਤ ਦੇ ਕਰੀਬ ਸਵਾ 1 ਵਜੇ ਉਹ ਫਿਰੋਜ਼ਪੁਰ ਸਾਈਡ ਤੋਂ ਕੈਂਟਰ ਪੀਬੀ 10 ਈਐੱਚ 3253 ਬਾਸਮਤੀ ਨਾਲ ਭਰ ਕੇ ਲਿਜਾ ਰਿਹਾ ਸੀ ਤਾਂ ਸ਼ਾਦੇ ਹਾਸ਼ਮ ਕੋਲ ਇੱਕ ਗੱਡੀ ਸਕਾਰਪਿਓ ਰੰਗ ਚਿੱਟਾ ਉਸਦੇ ਕੈਂਟਰ ਅੱਗੇ ਲਾ ਕੇ 6 ਮੋਨੇ ਨੌਜਵਾਨ 315 ਬੋਰ ਬੰਦੂਕ ਤਾਣ ਕੇ ਉਸ ਕੋਲੋਂ ਕੈਂਟਰ, ਮੋਬਾਇਲ ਤੇ 8 ਹਜ਼ਾਰ ਨਗਦੀ ਖੋਹ ਕੇ ਲੈ ਗਏ।

ਐੱਸਪੀ (ਡੀ) ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਇੰਸਪੈਕਟਰ ਜਸਵੰਤ ਸਿੰਘ ਥਾਣਾ ਮੁਖੀ ਕੁਲਗੜੀ ਤੇ ਇੰਸਪੈਕਟਰ ਅਚਤਾਰ ਸਿੰਘ ਇੰਚਾਰਜ ਸੀਆਈਏ ਸਟਾਫ਼ ਦੀ ਟੀਮ ਵੱਲੋਂ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਦਿਆਂ ਲੁੱਟ ਦੇ ਹੈੱਡ ਸੰਦੀਪ ਸਿੰਘ ਪੁੱਤਰ ਵਿਰਸਾ ਸਿੰਘ, ਸਾਜਨ ਉਰਫ ਘੁੱਲਾ ਪੁੱਤਰ ਸ਼ਿੰਦਾ ਸਿੰਘ ਵਾਸੀਆਨ ਸੱਦੂ ਸ਼ਾਹ, ਰਾਹੁਲ ਉਰਫ ਕੇਤੀ ਪੁੱਤਰ ਸ਼ਿੰਦਾ ਵਾਸੀ ਸ਼ੇਰਖਾ, ਗੁਰਪ੍ਰੀਤ ਸਿੰਘ ਉਰਫ ਬੱਚੀ ਪੁੱਤਰ ਹਰਭਜਨ ਸਿੰਘ, ਰਾਜਾ ਉਰਫ ਸੰਨੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਵਲੂਰ, ਸਾਵਨ ਪੁੱਤਰ ਮੇਜਰ ਸਿੰਘ ਵਾਸੀ ਬਸਤੀ ਖਜ਼ੂਰ ਵਾਲੀ ਨੂੰ ਸਮੇਤ ਸਕਾਰਪਿਓ ਪੀਬੀ 46 ਈ 8517, ਬਾਸਮਤੀ ਦਾ ਭਰਿਆ ਕੈਂਟਰ, ਰਾਈਫਲ 315 ਬੋਰ ਸਮੇਤ 6 ਕਾਰਤੂਸ, 2 ਕਾਪੇ, ਤਿੰਨ ਡਾਂਗਾਂ-ਸੋਟੇ ਬਰਾਮਦ ਕੀਤੇ ਹਨ, ਜਿਨ੍ਹਾਂ ਵੱਲੋਂ ਜ਼ੀਰਾ ਇਲਾਕੇ ‘ਚ ਹੋਰ ਵੀ ਵਾਰਦਾਤਾਂ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਪੁਲਿਸ ਰਿਮਾਂਡ ਲੈ ਕੇ ਉਕਤ ਵਿਅਕਤੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top