ਪੁਲਿਸ ਨੇ 4 ਸਾਲ ਦੇ ਅਗਵਾ ਹੋਏ ਬੱਚੇ ਨੂੰ ਕੀਤਾ ਬਰਾਮਦ

0
ਪੁਲਿਸ ਨੇ 4 ਸਾਲ ਦੇ ਅਗਵਾ ਹੋਏ ਬੱਚੇ ਨੂੰ ਕੀਤਾ ਬਰਾਮਦ

ਮੋਗਾ| ਮੋਗਾ ਪੁਲਿਸ ਨੂੰ ਉਸ ਮੌਕੇ ਵੱਡੀ ਸਫਲਤਾ ਮਿਲੀ ਜਦੋਂ ਸੋਮਵਾਰ ਨੂੰ ਸਥਾਨਕ ਨਵੀ ਦਾਣਾ ਮੰਡੀ ਵਿੱਚੋਂ ਕਾਰ ਸਵਾਰਾਂ ਵੱਲੋਂ ਅਗਵਾ ਕੀਤੇ 4 ਸਾਲਾਂ ਬੱਚੇ ਨੂੰ ਮੋਗਾ ਪੁਲਿਸ ਵੱਲੋਂ ਬਰਾਮਦ ਕਰਕੇ ਅੱਜ ਵੀਰਵਾਰ ਨੂੰ ਬੱਚਾ ਮਾਪਿਆਂ ਹਵਾਲੇ ਕਰ ਦਿੱਤਾ। ਇਸ ਸਬੰਧੀ ਪੁਲਿਸ ਵੱਲੋਂ ਚਾਰ ਅਗਵਾਕਾਰਾਂ ਨੂੰ ਕਾਰ ਸਮੇਤ ਕਾਬੂ ਕੀਤਾ ਗਿਆ ਹੈ ਜਦ ਕਿ ਇੱਕ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਜ਼ਿਲਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਦੇ ਰਾਵੀ ਬਲਾਕ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 24 ਦਸੰਬਰ 2018 ਨੂੰ ਹੁਸੈਨ ਮਹੁੰਮਦ ਪੁੱਤਰ ਰਹੀਮ ਮਹੁੰਮਦ ਕੌਮ ਮੁਸਲਮਾਨ ਵਾਸੀ ਝੁੱਗੀਆਂ ਦਾਣਾ ਮੰਡੀ ਮੋਗਾ ਨੇ ਦੱਸਿਆ ਕੇ ਉਸ ਦਾ ਲੜਕਾ ਫਰਮਾਨ ਮਹੁੰਮਦ ਉਮਰ 4 ਸਾਲ ਨੂੰ ਵਕਤ ਕ੍ਰੀਬ ਸਾਢੇ 4 ਵਜੇ ਸ਼ਾਮ ਜੋ ਆਪਣੇ ਹਮ-ਉਮਰ ਦੇ ਬੱਚਿਆਂ ਨਾਲ ਝੁੱਗੀਆਂ ਦੇ ਮੂਹਰੇ ਹੀ ਖੇਡ ਰਿਹਾ ਸੀ ਤਾਂ ਇਸ ਦੌਰਾਨ ਇੱਕ ਚਿੱਟੇ ਰੰਗ ਦੀ ਕਾਰ ਜਿਸ ਨੂੰ ਇੱਕ ਮੋਨਾ ਵਿਅਕਤੀ ਚਲਾ ਰਿਹ ਸੀ ਅਤੇ ਨਾਲ ਦੀ ਸੀਟ ਪਰ ਇੱਕ ਔਰਤ ਬੈਠੀ ਸੀ ਵੱਲੋਂ ਕੋਈ ਖਾਣ ਵਾਲੀ ਚੀਜ ਦਾ ਲਾਲਚ ਦੇਕੇ ਆਪਣੀ ਗੋਦੀ ਵਿੱਚ ਚੁੱਕ ਕੇ ਕਾਹਲੀ ਨਾਲ ਕਾਰ ਵਿੱਚ ਬੈਠ ਕੇ ਅਗਵਾ ਕਰਕੇ ਲੈ ਗਏ ਸੀ। ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 263 ਮਿਤੀ 24 ਦਸੰਬਰ 2018 ਅ/ਧ 364/34 ਆਈ.ਪੀ.ਸੀ. ਥਾਣਾ ਸਿਟੀ ਮੋਗਾ ਵਿੱਚ ਦਰਜ ਰਜਿਸਟਰ ਕਰਕੇ ਤਫਤੀਸ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਅਮਲ ਵਿੱਚ ਲਿਆਂਦੀ ਗਈ। ਉਨਾਂ ਦੱਸਿਆ ਕਿ ਅਗਵਾ ਕਰਨ ਵਾਲੇ ਵਿਅਕਤੀ/ਔਰਤ ਵੱਲੋਂ ਵਰਤੀ ਕਾਰ ਰੰਗ ਚਿੱਟਾ ਹੌਡਾਂ ਈਮੈਜ ਜਿਸ ਦਾ ਦੌਰਾਨੇ ਤਫਤੀਸ਼ ਨੰਬਰ ਡੀਐਲ 1ਜੈਡਬੀ-3259 ਪਤਾ ਲੱਗਣ ਪਰ ਜੋ ਇਸ ਕਾਰ ਨੂੰ ਚਾਰਲਸ ਰੌਜ ਉਰਫ ਨਿਤਨ ਪੁੱਤਰ ਪਰਵੇਜ ਮਸ਼ੀਹ ਵਾਸੀ ਜੀਰਾ ਰੋਡ ਮੋਗਾ ਚਲਾ ਰਿਹਾ ਸੀ ਵੱਲੋਂ ਆਪਣੇ ਦੋਸਤ ਸੰਨੀ ਪੁੱਤਰ ਅਜੈਬ ਸਿੰਘ ਅਤੇ ਸੰਨੀ ਦੀ ਦੋਸਤ ਪ੍ਰੀਤੀ ਪੁੱਤਰੀ ਯਾਦਵਿੰਦਰ ਸਿੰਘ ਨਾਲ ਆਪਣੇ ਦੋਸਤ ਲਖਵਿੰਦਰ ਸਿੰਘ ਉਰਫ ਲੱਖਾ ਨਾਲ ਮਿਲ ਕੇ ਲਖਵਿੰਦਰ ਸਿੰਘ ਉਰਫ ਲੱਖਾ ਦੀ ਮਾਸ਼ੀ ਦੀ ਲੜਕੀ ਕੁਲਵਿੰਦਰ ਕੌਰ ਪਤਨੀ ਹਰਜੀਤ ਸਿੰਘ ਵਾਸੀ ਸੁੰਦਰ ਨਗਰ ਕਪੂਰਥਲਾ ਵਾਸੀ ਦਲਵੀਰ ਸਿੰਘ ਨੂੰ 1 ਲੱਖ 50 ਹਜਾਰ ਰੁਪਏ ਵਿੱਚ ਮਿਤੀ 25 ਦਸੰਬਰ 2018 ਨੂੰ ਵੇਚ ਦਿੱਤਾ ਸੀ ਅਤੇ ਪੈਸੇ ਆਪਸ ਵਿੱਚ ਹਿਸੇ ਅਨੁਸਾਰ ਵੰਡ ਲਏ ਸੀ।
ਉਨਾਂ ਦੱਸਿਆ ਕਿ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਅਗਵਾ ਹੋਏ ਬੱਚੇ ਨੂੰ ਬਰਾਮਦ ਕਰਕੇ ਉਕਤ ਅਗਵਾਹਕਾਰ ਚਾਰਲਸ ਰੌਜ ਉਰਫ ਨਿਤਨ ਪੁੱਤਰ ਪਰਵੇਜ ਮਸੀਹ, ਸੰਨੀ ਪੁੱਤਰ ਅਜੈਬ ਸਿੰਘ, ਪ੍ਰੀਤੀ ਪੁੱਤਰੀ ਯਾਦਵਿੰਦਰ ਅਤੇ ਕੁਲਵਿੰਦਰ ਕੌਰ ਪਤਨੀ ਹਰਜੀਤ ਸਿੰਘ ਨੂੰ ਉਕਤ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਜਦ ਕਿ ਲਖਵਿੰਦਰ ਸਿੰਘ ਉਰਫ ਲੱਖਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਵੱਲੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪ੍ਰੈਸਤ ਵਾਰਤਾ ਦੌਰਾਨ ਜ਼ਿਲਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨਾਲ ਐਸ.ਪੀ.ਆਈ. ਵਜੀਰ ਸਿੰਘ, ਡੀ.ਐਸ.ਪੀ.ਸਿਟੀ ਕੇਸਰ ਸਿੰਘ, ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਜਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।