ਪੁਲੀਸ ਵੱਲੋਂ 45 ਦੀ ਲੁੱਟ ਦੀ ਗੁੱਥੀ ਸੁਲਝਾਈ ਬੈਂਕ ਮੁਲਾਜ਼ਮ ਸਮੇਤ 2 ਗਿ੍ਫ਼ਤਾਰ

0
123

45ਲੱਖ ਦੀ ਨਗਦੀ , ਇੱਕ ਰਿਵਾਲਵਰ 32 ਬੋਰ ਸਮੇਤ ਜਿੰਦਾ ਕਾਰਤੂਸ ਬਰਾਮਦ

ਜਲਾਲਾਬਾਦ ,(ਰਜਨੀਸ਼ ਰਵੀ) ਬੀਤੇ ਦਿਨੀਂ ਜਲਾਲਾਬਾਦ ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ ਤੇ ਪਿੰਡ ਸੈਦੋਕੇ ਚੱਕ ਨਜ਼ਦੀਕ 2 ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਬੈਂਕ ਮੁਲਾਜ਼ਮਾਂ ਤੋਂ 45 ਲੱਖ ਦੀ ਰਕਮ ਲੁੱਟਣ ਦਾ ਮਾਮਲਾ ਪੁਲੀਸ ਵਲੋ ਸੁਲਝਾਦਿਆ ਬੈਂਕ ਮੁਲਾਜ਼ਮ ਸਮੇਤ ਦੋ ਵਿਆਕਤੀ ਨੂੰ ਗ੍ਰਿਫ਼ਤਾਰ ਕਰ ਕੇ 45 ਲੱਖ ਦੀ ਰਾਸ਼ੀ ਅਤੇ ਵਾਰਦਾਤ ਚ ਵਰਤਿਆ ਗਿਆ 32 ਬੋਰ ਦਾ ਰਿਵਾਲਵਰ ਬਰਾਮਦ ਕਰ ਲਿਆ ਗਿਆ ਹੈ ਜਦੋਂਕਿ ਇਕ ਦੋਸੀ ਪੁਲੀਸ ਦੀ ਪਕੜ ਤੋ ਬਹਾਰ ਹੈ । ਇਸ ਸੰਬੰਧ ਚ ਅੱਜ ਨਗਰ ਕੌਂਸਲ ਜਲਾਲਾਬਾਦ ਦੇ ਦਫ਼ਤਰ ਹੋਈ ਇਕ ਪ੍ਰੈੱਸ ਕਾਨਫਰੰਸ ਚ ਖੁਲਾਸਾ ਕਰਦਿਆਂ ਡੀਆਈਜੀ ਫਿਰੋਜ਼ਪੁਰ ਰੇਜ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ

ਐੱਸ.ਐੱਸ.ਪੀ ਦੀਪਕ ਹਿਲੋਰੀ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਸ ਫ਼ਾਜ਼ਿਲਕਾ ਦੀ ਅਗਵਾਈ ਹੇਠ ਮੁਕੱਦਮਾ ਦਰਜ ਕਰ ਕੇ ਵੱਖ-ਵੱਖ ਟੀਮਾਂ ’ਚ ਪੀ.ਪੀ.ਐੱਸ. ਅਜੇ ਰਾਜ ਸਿੰਘ ਉਪ ਕਪਤਾਨ (ਇੰਨਵੈ) ਫ਼ਾਜ਼ਿਲਕਾ ਭੁਪਿੰਦਰ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਸ ਡੀ ਫ਼ਾਜ਼ਿਲਕਾ, ਡੀ.ਐੱਸ.ਪੀ ਜਲਾਲਾਬਾਦ ਪਲਵਿੰਦਰ ਸਿੰਘ ਸੰਧੂ ਨੇ ਵਿਗਿਆਨਿਕ ਢੰਗਾ ਨਾਲ ਤਫ਼ਤੀਸ਼ ਕੀਤੀ ਗਈ। ਜਿਸ ਤੋਂ ਬਾਅਦ ਜ਼ਿਲ੍ਹਾ ਫ਼ਾਜ਼ਿਲਕਾ ਪੁਲਸ ਤੇ ਜਲਾਲਾਬਾਦ ਦੀ ਪੁਲਸ ਦੇ ਵੱਲੋਂ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਪਾਸੋਂ 45 ਲੱਖ ਰੁਪਏ ਦੀ ਨਗਦੀ , ਇੱਕ ਰਿਵਾਲਵਰ 32 ਸਮੇਤ ਜਿੰਦਾ ਕਾਰਤੂਸ ਬਰਾਮਦ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

ਉਹਨਾ ਅਗੇ ਦੱਸਿਆ ਕਿ 12 ਮਈ ਨੂੰ ਡਿਪਟੀ ਮੈਨੇਜਰ ਕੋਟਿਕ ਮਹਿੰਦਰਾ ਬੈਂਕ ਜਲਾਲਾਬਾਦ ਗੁਰਪ੍ਰਤਾਪ ਪੁੱਤਰ ਪ੍ਰੀਤਮ ਸਿੰਘ ਵਾਸੀ ਆਲਮ ਕੇ ਅਤੇ ਲਵਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੱਕ ਮਹੰਤਾ ਵਾਲਾ ਦੀ ਕਾਰ ਇਉਨ ਪੀ.ਬੀ 22 ਜੀ 2299 ਤੇ ਬੈਂਕ ਦਾ ਕੈਸ਼ 45 ਲੱਖ ਰੁਪਏ ਸ਼੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਆ ਰਹੇ ਸਨ ਤਾਂ ਕਰੀਬ ਪਿੰਡ ਚੱਕ ਸੈਦੋ ਕੇ ਨੇੜੇ ਪੁਲ ਸੇਮ-ਨਾਲ਼ਾ ਸ਼੍ਰੀ ਮੁਕਤਸਰ ਸਾਹਿਬ ਰੋਡ ਉਨ੍ਹਾਂ ਦੀ ਕਾਰ ਦਾ ਪਿੱਛਾ ਕਰ ਰਹੇ 2 ਮੋਟਰਸਾਈਕਲ ਸਵਾਰਾ ਨੇ ਗੱਡੀ ਦੇ ਟਾਇਰ ’ਚ ਫਾਇਰ ਮਾਰ ਕੇ ਗੱਡੀ ਰੁਕਵਾ ਕੇ ਪਿਸਤੌਲ ਦੀ ਨੋਕ ਤੇ ਬਾਰੀਆਂ ਖੁੱਲ੍ਹਾ ਕੇ ਅੱਖਾਂ ’ਚ ਮਿਰਚਾਂ ਪਾ ਕੇ ਉਨ੍ਹਾਂ ਤੋਂ ਬੈਂਕ ਦੀ ਨਗਦੀ 45 ਲੱਖ ਰੁਪਏ ਟਰੰਕ ਸਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਾਇਰ ਕਰ ਦੇ ਹੋਏ ਫ਼ਰਾਰ ਹੋ ਗਏ।

ਮਾਨ ਨੇ ਕਿਹਾ ਕਿ ਵੱਖ-ਵੱਖ ਟੀਮਾਂ ਵੱਲੋਂ ਵਿਗਿਆਨਿਕ ਢੰਗਾਂ ਦੇ ਨਾਲ ਤਫ਼ਤੀਸ਼ ਦੇ ਆਧਾਰ ’ਤੇ ਦੋਸ਼ੀ ਡਾ. ਪਰਮਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਉਤਾੜ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਪਾਸੋਂ ਲੁੱਟੀ ਹੋਈ 45 ਲੱਖ ਰੁਪਏ ਦੀ ਨਗਦੀ ਅਤੇ ਲਾਇਸੰਸੀ ਰਿਵਾਲਵਰ 32 ਬੋਰ ਸਮੇਤ ਜਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਪੁੱਛਗਿੱਛ ਕਰਨ ਤੇ ਦੋਸ਼ੀ ਗੁਰਪ੍ਰਤਾਪ ਸਿੰਘ ਡਿਪਟੀ ਮੈਨੇਜਰ ਕੋਟਿਕ ਮਹਿੰਦਰਾ ਅਤੇ ਗੁਰਪ੍ਰੀਤ ਸਿੰਘ ਊਰਫ ਗੋਪੀ ਪੁੱਤਰ ਹੰਸਾ ਸਿੰਘ ਵਾਸੀ ਹਸਤੇ ਕੇ ਨੂੰ ਨਾਮਜ਼ਦ ਕੀਤਾ ।

ਡੀ.ਆਈ ਜੀ ਰੇਂਜ ਹਰਦਿਆਲ ਸਿੰਘ ਮਾਨ ਨੇ ਕਿਹਾ ਕਿ ਤਫ਼ਤੀਸ਼ ’ਚ ਸਾਹਮਣੇ ਆਇਆ ਹੈ ਕਿ ਗੁਰਪ੍ਰਤਾਪ ਸਿੰਘ ਅਤੇ ਦੋਸ਼ੀ ਡਾਕਟਰ ਪਰਮਜੀਤ ਸਿੰਘ ਆਪਸ ’ਚ ਕਲਾਸ ਮੇਟ ਰਹੇ ਹਨ ਅਤੇ ਪਿਛਲੇ 20 ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਹਨ ਅਤੇ ਇੱਕ ਦੂਸਰੇ ਨਾਲ ਮੇਲ ਮਿਲਾਪ ਸੀ । ਮਾਨ ਨੇ ਕਿਹਾ ਕਿ ਦੋਸ਼ੀ ਗੁਰਪ੍ਰੀਤ ਸਿੰਘ ਊਰਫ ਗੋਪੀ ਪੁੱਤਰ ਹੰਸਾ ਸਿੰਘ ਵਾਸੀ ਹਸਤੇ ਕੇ ਦੀ ਗ੍ਰਿਫ਼ਤਾਰੀ ਹੋਣਾ ਬਾਕੀ ਹੈ ਅਤੇ ਪੁਲਸ ਦੇ ਵੱਲੋਂ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਸ੍ਰ ਮਾਨ ਨੇ ਪ੍ਰੈਸ ਕਾਨਫ਼ਰੰਸ ਦੇ ਅੰਤ ’ਚ ਕਿਹਾ ਕਿ ਦੋਸ਼ੀ ਡਾਕਟਰ ਪਰਮਜੀਤ ਸਿੰਘ ਦੇ ਖ਼ਿਲਾਫ਼ ਥਾਣਾ ਸਦਰ ਜਲਾਲਾਬਾਦ ਵਿਖੇ 300 ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਹੈ ਅਤੇ ਇਸੇ ਤਰ੍ਹਾਂ ਹੀ ਗੁਰਪ੍ਰੀਤ ਸਿੰਘ ਗੋਪੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 84 ਅਧੀਨ ਧਾਰਾ 379 ਦੇ ਤਹਿਤ ਥਾਣਾ ਬਿਆਸ ਸ਼੍ਰੀ ਅਮ੍ਰਿੰਤਸਰ ਸਹਿਬ ਵਿਖੇ ਵੀ ਮਾਮਲਾ ਦਰਜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।