ਵਿੱਤ ਮੰਤਰੀ ਦਾ ਦਫ਼ਤਰ ਘੇਰਨ ਜਾ ਰਹੇ ਬੇਰੁਜ਼ਗਾਰਾਂ ਨੂੰ ਪੁਲਿਸ ਨੇ ਡੱਕਿਆ

Police, Unemployed, People, Office, Finance Minister

ਸੜਕ ‘ਤੇ ਧਰਨਾ ਲਾ ਕੀਤੀ ਸਰਕਾਰ ਖਿਲਾਫ ਨਾਅਰੇਬਾਜੀ

ਬਠਿੰਡਾ (ਅਸ਼ੋਕ ਵਰਮਾ) | ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ, ਪੰਜਾਬ ਦੇ ਸੱਦੇ ‘ਤੇ ਬੇਰੁਜਗਾਰਾਂ ਵੱਲੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਪੁਲਿਸ ਨੇ ਨਾਕਾਮ ਬਣਾ ਦਿੱਤੀ ਪੁਲਿਸ ਵੱਲੋਂ ਰੋਕੇ ਜਾਣ ‘ਤੇ ਬੇਰੁਜ਼ਗਾਰ ਬੀਐਡ ਅਧਿਆਪਕਾਂ ਨੇ ਸੜਕ ‘ਤੇ ਧਰਨਾ ਲਾ ਦਿੱਤਾ ਤੇ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਭੜਕੇ ਅਧਿਆਪਕਾਂ ਨੇ ਵਿੱਤ ਮੰਤਰੀ ਦਾ ਪੁਤਲਾ ਸਾੜਿਆ ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹਾਲਾਂਕਿ ਬੇਰੁਜਗਾਰਾਂ ਦਾ ਰੋਸ ਮਾਰਚ ਸ਼ਾਂਤੀਪੂਰਵਕ ਸੀ ਪਰ ਰੋਹ ਨੂੰ ਦੇਖਦਿਆਂ ਪੁਲਿਸ ਨੇ ਐਨ ਮੌਕੇ ‘ਤੇ ਜਲ ਤੋਪ ਤੇ ਦੰਗਾ ਰੋਕੂ ਵਾਹਨ ਤਾਇਨਾਤ ਕਰ ਦਿੱਤੇ

ਅਧਿਆਪਕ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ ਪਹੁੰਚਾਉਣਾ ਹੈ ਤੇ ਜੇਕਰ ਸਰਕਾਰ ਨੇ ਵਾਅਦੇ ਮੁਤਾਬਕ ਭਰਤੀ ਨਾ ਕੀਤੀ ਤਾਂ ਉਹ ਸੰਘਰਸ਼ ਨੂੰ ਹੋਰ ਵੀ ਭਖਾ ਦੇਣਗੇ ਇਸ ਮੌਕੇ ਅਧਿਕਾਰੀਆਂ ਨੇ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਵਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਆਗੂਆਂ ਨੇ ਠੁਕਰਾ ਦਿੱਤਾ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਿੱਖਿਆ ਮੰਤਰੀ ਦੇ ਲਾਰਿਆਂ ਦਾ ਦਰਦ ਹੰਢਾ ਚੁੱਕੇ ਹਨ ਇਸ ਲਈ ਹੁਣ ਉਹ ਮੁੱਖ ਮੰਤਰੀ ਤੋਂ ਘੱਟ ਕਿਸੇ ਨਾਲ ਵੀ ਮੀਟਿੰਗ ਪ੍ਰਵਾਨ ਨਹੀਂ ਕਰਨਗੇ ਇਸ ਤੋਂ ਪਹਿਲਾਂ ਅੱਜ ਬੇਰੁਜ਼ਗਾਰ ਅਧਿਆਪਕਾਂ ਨੇ ਚਿਲਡਰਨ ਪਾਰਕ ‘ਚ ਇਕੱਠ ਕੀਤਾ, ਜਿੱਥੇ ਅਧਿਆਪਕ ਆਗੂਆਂ ਨੇ ਸਰਕਾਰ ਦੀ ਨੀਤੀ ਤੇ ਨੀਅਤ ਨੂੰ ਲੈਕੇ ਲੰਮਾਂ ਸਮਾਂ ਵਿਚਾਰਾਂ ਕੀਤੀਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ‘ਚ ਹਜ਼ਾਰਾਂ ਅਸਾਮੀਆਂ ਖਾਲੀ ਹਨ ਪਰ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਲਈ ਸੰਘਰਸ਼ ਕਰਨਾ ਪੈ ਰਿਹਾ ਹੈ

ਉਨ੍ਹਾਂ ਕਿਹਾ ਕਿ ਚੋਣ-ਵਾਅਦਿਆਂ ‘ਚ ਸਰਕਾਰੀ ਸਕੂਲਾਂ ਨੂੰ ਉੱਚਾ ਚੁੱਕਣ ਤੇ ਹਰ ਨੌਜ਼ਵਾਨ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ, ਪਰ ਸੱਤਾ ‘ਚ ਆਉਣ ਤੋਂ ਬਾਅਦ ਮੁੱਖ ਮੰਤਰੀ ਆਪਣੇ ਵਾਅਦੇ ਤੋਂ ਭੱਜ ਰਹੇ ਹਨ ਸੂਬਾ ਜਨਰਲ ਸਕੱਤਰ ਗੁਰਜੀਤ ਕੌਰ ਖੇੜੀ ਨੇ ਕਿਹਾ ਕਿ ਦੋ ਵਾਰ ਮੀਟਿੰਗ ਕਰਨ ਦੇ ਬਾਵਜੂਦ ਸਿੱਖਿਆ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੋਈ ਸੰਜੀਦਗੀ ਨਹੀਂ ਦਿਖਾਈ, ਜਿਸ ਕਰਕੇ ਬੇਰੁਜ਼ਗਾਰ ਅਧਿਆਪਕਾਂ ‘ਚ ਰੋਸ ਪਾਇਆ ਜਾ ਰਿਹਾ ਹੈ ਸੂਬਾ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ  ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲ਼ੇ ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਰਾਹੀਂ ਨੌਜਵਾਨਾਂ  ਨੂੰ ਨੌਕਰੀ ਮਿਲਣ ਤੱਕ ਲੱਗਣ ਵਾਲੇ ਸਮੇਂ ਦੌਰਾਨ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਹਕੂਮਤ ਦੇ ਪਿਛਲੇ ਲਗਭਗ ਦੋ ਸਾਲਾਂ ‘ਚ ਬੇਰੁਰਗਾਰੀ ਭੱਤੇ ਦੀ ਵਾਟ ਲਮੇਰੀ ਹੋਈ ਪਈ ਹੈ

ਸੂਬਾ ਕਮੇਟੀ ਮੈਂਬਰ ਸੰਦੀਪ ਗਿੱਲ ਨੇ ਦੋਸ਼ ਲਾਇਆ ਕਿ ਸਰਕਾਰ ਰੈਸਨੇਲਾਈਜੇਸ਼ਨ ਰਾਹੀਂ ਅਧਿਆਪਕਾਂ ਦੀਆਂ  ਅਸਾਮੀਆਂ ਖਤਮ ਕਰਨ ਦੇ ਰਾਹ ਪਈ ਹੋਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸਰਕਾਰੀ ਸਿੱਖਿਆ ਨੂੰ ਖਤਮ ਕਰਨ ਲਈ ਲਏ ਜਾ ਰਹੇ ਫੈਸਲਿਆਂ ਦਾ ਡਟਵਾਂ ਵਿਰੋਧ ਕਰਨ ਲਈ ਪੰਜਾਬ ਦੀਆਂ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ‘ਸਿੱਖਿਆ ਬਚਾਓ ਲਹਿਰ’ ਖੜ੍ਹੀ ਕੀਤੀ ਜਾਵੇਗੀ ਇਸ ਮੌਕੇ ਅਮਨ ਸੇਖ਼ਾ, ਗੁਰਪ੍ਰੀਤ ਸਰਾਂ, ਰਮਨ ਕੰਬੋਜ਼, ਨਵਜੀਵਨ ਸਿੰਘ, ਗੁਰਜੀਤ ਨਾਭਾ, ਅਮਨਦੀਪ ਬਾਵਾ, ਬਲਕਾਰ ਮਘਾਣੀਆਂ, ਸੁਖਦੀਪ ਬਠਿੰਡਾ, ਯੁੱਧਜੀਤ ਸਿੰਘ, ਵਿਸ਼ਾਲ ਬਾਂਸਲ ਅਤੇ ਨਰਿੰਦਰ ਕੁਮਾਰ, ਆਦਿ ਆਗੂਆਂ ਨੇ ਭਰਤੀ ਲਈ ਫੌਰੀ ਇਸ਼ਤਿਹਾਰ ਜਾਰੀ ਕਰਨ ਤੇ ਰੈਗੂਲਰ ਭਰਤੀ ਸਮੇਤ ਮੰਗ ਪੱਤਰ ‘ਚ ਦਰਜ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਬੇਰੁਜਗਾਰ ਹੁਣ ਹੱਥ ‘ਤੇ ਹੱਥ ਧਰਕੇ ਨਹੀਂ ਬੈਠਣਗੇ ਤੇ ਸਰਕਾਰ ਨੂੰ ਹਰ ਪੱਧਰ ‘ਤੇ ਘੇਰਿਆ ਜਾਏਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।