ਸਿਆਸੀ ਕਲੇਸ਼ : ਪੰਜਾਬ ਕਾਂਗਰਸ ਦੇ 26 ਵਿਧਾਇਕ ਪਹੁੰਚੇ ਦਿੱਲੀ

ਅਮਰਿੰਦਰ ਸਿੰਘ ਖਿਲਾਫ਼ ਬੁਲੰਦ ਹੋ ਸਕਦੀ ਹੈ ਆਵਾਜ਼

ਚੰਡੀਗੜ੍ਹ। ਪੰਜਾਬ ’ਚ ਸਿਆਸੀ ਘਮਸਾਣ ਸ਼ੁਰੂ ਹੋ ਗਿਆ ਸੂਬੇ ’ਚ ਵਿਧਾਨ ਸਭਾ ਚੋਣਾਂ ਹੋਣ ’ਚ ਕੁਝ ਹੀ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਜਿਸ ਤਰ੍ਹਾਂ ਕਾਂਗਰਸੀ ਪਾਰਟੀ ’ਚ ਘਮਸਾਣ ਮੱਚਿਆ ਹੋਇਆ ਹੈ । ਇਹ ਚੋਣਾਂ ’ਚ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਸਬੰਧੀ ਪੰਜਾਬ ਕਾਂਗਰਸ ਦੇ ਘੱਟ ਤੋੋਂ ਘੱਟ 26 ਵਿਧਾਇਕ ਦਿੱਲੀ ਪਹੁੰਚ ਗਏ ਹਨ ਇਹ ਸਾਰੇ ਇੱਕ ਕਮੇਟੀ ਨਾਲ ਗੱਲਬਾਤ ਕਰਨਗੇ ਨਵਜੋਤ ਸਿੰਘ ਸਿੱਧੂ ਵੀ ਪਾਰਟੀ ਦੇ ਇਨ੍ਹਾਂ ਆਗੂਆਂ ’ਚ ਸ਼ਾਮਲ ਹੋਣਗੇ ਜੋ ਮੰਗਲਵਾਰ ਨੂੰ ਦਿੱਲੀ ’ਚ ਪਾਰਟੀ ਦੀ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨਗੇ ਕਾਂਗਰਸ ਦੇ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਪੰਜਾਬ ਕਾਂਗਰਸ ਇਕਾਈ ’ਚ ਜਾਰੀ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਲਈ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਸੂਤਰਾਂ ਅਨੁਸਾਰ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮੇਤ 26 ਵਿਧਾਇਕ ਅੱਜ ਦਿੱਲੀ ’ਚ ਕਮੇਟੀ ਨਾਲ ਮੁਲਾਕਾਤ ਕਰਨਗੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਹੋਰ ਪਾਰਟੀ ਆਗੂਆਂ ’ਚ ਸ਼ਾਮਲ ਹੋਣਗੇ ਜੋ ਮੰਗਲਵਾਰ ਨੂੰ ਕਮੇਟੀ ਨਾਲ ਗੱਲਬਾਤ ਕਰਨੇ ਦੱਸਿਆ ਜਾ ਰਿਹਾ ਹੈ ਕਿ ਗੋਲੀਕਾਂਡ ਖਿਲਾਫ਼ ਕਾਂਗਰਸ ਦੇ ਆਗੂ ਅਮਰਿੰਦਰ ਸਿੰਘ ਦੀ ਸ਼ਿਕਾਇਤ ਕਰਨ ਲਈ ਵੀ ਕਮੇਟੀ ਲਾਲ ਮੁਲਾਕਾਤ ਕਰਨਗੇ ਵਿਧਾਇਕਾਂ ਦਾ ਇਹ ਵੀ ਦੋਸ਼ ਹੈ ਕਿ ਚੁਣਾਵੀ ਵਾਅਦੇ ਪੂਰੇ ਨਹੀਂ ਕੀਤੇ ਗਏ।

Harish Rawat, Leaves, Congress, General Secretary

ਕੇਂਦਰੀ ਹਾਈ ਕਮਾਂਡ ਵੱਲੋਂ ਤਿੰਨ ਮੈਂਬਰੀ ਪੈਨਲ ਦੀ ਅਗਵਾਈ ਹਰੀਸ਼ ਰਾਵਤ ਵੱਲੋਂ ਕੀਤੀ ਜਾ ਰਹੀ ਹੈ ਉਨ੍ਹਾਂ ਤੋਂ ਇਲਾਵਾ ਮਲੀਕਅਰਜੁਨ ਖੜਗੇ ਤੇ ਜੇਪੀ ਅਗਰਵਾਲ ਵੀ ਇਸ ’ਚ ਸ਼ਾਮਲ ਹਨ ਪੰਜਾਬ ਦੇ ਵਿਧਾਇਕਾਂ, ਮੰਤਰੀਆਂ ਨੂੰ ਮਿਲਣ ਦੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋਵੇਗੀ ਜੋ ਸ਼ੁੱਕਰਵਾਰ ਤੱਕ ਚੱਲੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।