ਮਜ਼ਦੂਰਾਂ ਦੇ ਕਿਰਾਏ ‘ਤੇ ਰਾਜਨੀਤੀ, ਸੌੜੀ ਸੋਚ

0

ਮਜ਼ਦੂਰਾਂ ਦੇ ਕਿਰਾਏ ‘ਤੇ ਰਾਜਨੀਤੀ, ਸੌੜੀ ਸੋਚ

ਕਾਂਗਰਸ ਆਗੂ ਸੋਨੀਆ ਗਾਂਧੀ ਨੇ ਆਪਣੀਆਂ ਜਿਲ੍ਹਾ ਕਮੇਟੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਇੱਥੇ ਮਜ਼ਦੂਰਾਂ ਦਾ ਕਿਰਾਇਆ ਭਰਨ, ਜਿਸ ‘ਤੇ ਬਸਪਾ, ਭਾਜਪਾ ਸਾਰਿਆਂ ‘ਚ ਵੀ ਇਹ ਸਿਹਰਾ ਲੈਣ ਦੀ ਹੋੜ ਲੱਗ ਗਈ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਦਾ ਕਿਰਾਇਆ ਭਰਨਗੇ ਇਸ ਪੂਰੇ ਮਾਮਲੇ ‘ਚ ਕੇਂਦਰ ਅਤੇ ਸੂਬਿਆਂ ‘ਚ ਆਪਸੀ ਤਾਲਮੇਲ ਨਾ ਹੋਣ ਦੀ ਤਸਵੀਰ ਸਾਫ਼ ਦਿਸ ਰਹੀ ਹੈ ਪਿਛਲੇ 40 ਦਿਨਾਂ ਤੋਂ ਪ੍ਰਵਾਸੀ ਮਜ਼ਦੂਰ ਸਰਕਾਰ ਨੂੰ ਉਨ੍ਹਾਂ ਨੂੰ ਘਰ ਪਹੁੰਚਾਉਣ ਦੀ ਅਪੀਲ ਕਰ ਰਹੇ ਸਨ, ਉਦੋਂ ਇਹ ਸਾਫ਼ ਹੋ ਜਾਣਾ ਚਾਹੀਦਾ ਸੀ ਕਿ ਮਜ਼ੂਦਰਾਂ ਨੂੰ ਬਿਨਾਂ ਕਿਰਾਏ ਘਰ ਤੱਕ ਭੇਜਿਆ ਜਾਵੇਗਾ ਅਤੇ ਕਿਰਾਇਆ ਸਰਕਾਰ ਵੱਲੋਂ ਕਦੋਂ, ਕਿਵੇਂ, ਕੌਣ ਭਰੇਗਾ ਇਹ ਕੇਂਦਰ ਅਤੇ ਸੂਬੇ ਆਪਣੇ ਪੱਧਰ ‘ਤੇ ਨਿਪਟਾ ਲੈਂਦੇ ਜਦੋਂਕਿ ਮਜ਼ਦੂਰਾਂ ਦਾ ਭਾੜਾ ਭਰਨ ਦੇ ਨਾਂਅ ‘ਤੇ ਪੂਰੇ ਦੇਸ਼ ‘ਚ ਪੂਰੀਆਂ ਸਿਆਸੀ ਕਲਾਬਾਜ਼ੀਆਂ ਹੋ ਰਹੀਆਂ ਹਨ

ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਰੇਲਵੇ ਪ੍ਰਵਾਸੀ ਮਜ਼ਦੂਰਾਂ ਨੂੰ 85 ਫੀਸਦੀ ਤੱਕ ਕਿਰਾਇਆ ਛੱਡ ਰਹੀ ਹੈ ਅਤੇ ਉਧਰ ਬਹੁਤ ਸਾਰੇ ਮਜ਼ਦੂਰ ਰੇਲਵੇ ਪਲੇਟਫਾਰਮ ‘ਤੇ ਆਪਣੀਆਂ ਟਿਕਟਾਂ ਦਿਖਾ ਰਹੇ ਹਨ ਕਿ ਉਨ੍ਹਾਂ ਨੇ ਪੂਰਾ ਕਿਰਾਇਆ ਭਰਿਆ ਹੈ ਇੱਧਰ ਸੂਬਿਆਂ ਤੋਂ ਕਿਰਾਇਆ ਵਸੂਲੀ ਦੀ ਵੀ ਗੱਲ ਹੋ ਰਹੀ ਹੈ

ਜਿਸ ਨਾਲ ਰੇਲਵੇ, ਸੂਬਿਆਂ ਨੂੰ ਵਿਸ਼ੇਸ਼ ਟਿਕਟਾਂ ਦੇ ਰਿਹਾ ਹੈ ਸੂਬਿਆਂ ਤੋਂ ਕਿਰਾਇਆ ਵਸੂਲ ਰਿਹਾ ਹੈ ਸੂਬਾ ਸਰਕਾਰਾਂ ਪਲੇਟ ਫ਼ਾਰਮ ‘ਤੇ ਇਹ ਟਿਕਟਾਂ ਮਜ਼ਦੂਰਾਂ ਨੂੰ ਦੇ ਰਹੀਆਂ ਹਨ ਸੰਕਟ ਦੇ ਇਸ ਸਮੇਂ ‘ਚ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਕੇਂਦਰੀ ਸਰਕਾਰ ਦੀ ਆਵਾਜਾਈ ‘ਚ ਯਾਤਰਾ ਮੁਫ਼ਤ ਕਰਦੀ ਅਤੇ ਸੂਬਾ ਸਰਕਾਰਾਂ ਆਪਣੇ-ਆਪਣੇ ਆਵਾਜਾਈ ਸਾਧਨਾਂ ‘ਚ ਯਾਤਰਾ ਮੁਫ਼ਤ ਕਰਵਾਉਂਦੇ ਪਰ ਪਤਾ ਨਹੀਂ ਕਿਉਂ ਜਦੋਂ ਗਰੀਬ ਨੂੰ ਰਾਹਤ ਦੀ ਗੱਲ ਆਉਂਦੀ ਹੈ ਸਰਕਾਰਾਂ ਸੌ ਨਿਯਮ-ਕਾਇਦੇ ਬਣਾ ਕੇ ਰਾਹਤ ਦਿੰਦੀਆਂ ਹਨ, ਜਦੋਂ ਰਾਹਤ ਉਦਯੋਗਾਂ ਜਾਂ ਖੁਦ ਸਰਕਾਰ ਦੇ ਨੁਮਾਇੰਦਿਆਂ, ਅਫ਼ਸਰਾਂ ਨੇ ਲੈਣੀ ਹੁੰਦੀ ਹੈ

ਉਦੋਂ ਕਿਸੇ ਵੀ ਨਿਯਮ ਦੀ ਜ਼ਰੂਰਤ ਨਹੀਂ ਸਮਝੀ ਜਾਂਦੀ ਸਰਕਾਰ ਪਹਿਲਾਂ ਡੀਜ਼ਲ-ਪੈਟਰੋਲ ਦੇ ਰੇਟ ਵਧਾ ਕੇ, ਸ਼ਰਾਬ ਦੀ ਵਿੱਕਰੀ ਖੋਲ੍ਹ ਕੇ ਆਮ ਜਨਤਾ ‘ਤੇ ਖਰਚੇ ਦਾ ਬੋਝ ਪਾ ਰਹੀ ਹੈ ਉਸ ‘ਤੇ ਇਸ ਮਹਾਂਮਾਰੀ ‘ਚ ਆਮ ਜਨਤਾ ਨੂੰ ਆਪਣੀਆਂ ਨੌਕਰੀਆਂ, ਕੰਮ-ਧੰਦੇ ਗਵਾਉਣੇ ਪੈ ਗਏ ਸਰਕਾਰ ਅਤੇ ਸਿਆਸੀ ਪਾਰਟੀਆਂ ਮਾਮੂਲੀ ਕਿਰਾਏ ‘ਤੇ ਆਪਣੇ-ਆਪਣੇ ਸਵਾਰਥ ਦੇਖ ਰਹੀਆਂ ਹਨ, ਜਦੋਂ ਕਿ ਪ੍ਰਵਾਸੀ ਮਜ਼ਦੂਰ ਤਾਂ ਵਿਚਾਰੇ ਰੁਪਏ ਇਕੱਠੇ ਕਰਕੇ ਐਂਬੂਲੈਂਸ ‘ਚ ਮਰੀਜ਼ ਬਣ ਕੇ, ਬੰਦ ਟਰੱਕ ਕਨਟੇਨਰਾਂ ‘ਚ ਸਾਮਾਨ ਬਣ ਕੇ ਜਾਂ ਸਾਈਕਲ ਅਤੇ ਪੈਦਲ ਤੁਰ ਕੇ ਵੀ ਘਰ ਜਾਣ ਦਾ ਹੌਂਸਲਾ ਰੱਖਦੇ ਹਨ

ਕਿਰਾਇਆ ਭਰ ਕੇ ਅਰਾਮ ਨਾਲ ਰੇਲ ਗੱਡੀ ਅਤੇ ਬੱਸਾਂ ‘ਚ ਜਾਣਾ ਤਾਂ ਉਸ ਲਈ ਸਨਮਾਨ ਦੀ ਗੱਲ ਹੈ  ਉਹ ਕਿਰਾਇਆ ਦੇਣ ਯੋਗ ਨਹੀਂ, ਇਹ ਤਾਂ ਸਸਤੀ ਵਾਹ ਵਾਹੀ ਲੈਣ ਬਟੋਰਨ ਦੀ ਸਰਕਾਰ ਅਤੇ ਸਿਆਸੀ ਪਾਰਟੀਆਂ ਦੀ ਸੌੜੀ ਸੋਚ ਹੈ ਦੇਸ਼ ਦਾ ਕਿਸਾਨ ਮਜ਼ੂਦਰ ਬਹੁਤ ਹੌਂਸਲੇ ਅਤੇ ਮਿਹਨਤ ਵਾਲਾ ਹੈ, ਉਹ ਇਸ ਦੇਸ਼ ਨੂੰ ਖੜ੍ਹਾ ਕਰਨ ਦਾ ਦਮ ਰੱਖਦਾ ਹੈ ਉਸ ਨੂੰ ਮੁਫ਼ਤ ਕਿਰਾਇਆ, ਮੁਫ਼ਤ ਰਾਸ਼ਨ ਦੇ ਕੇ ਰੋਜ਼-ਰੋਜ਼ ਸ਼ਰਮਿੰਦਾ ਨਾ ਕੀਤਾ ਜਾਵੇ ਸਰਕਾਰ ਨੂੰ ਮਜ਼ਦੂਰਾਂ ਦੀ ਜ਼ਿਆਦਾ ਫ਼ਿਕਰ ਹੈ ਤਾਂ ਸੋਸ਼ਕ ਉਦਯੋਗਪਤੀਆਂ, ਭ੍ਰਿਸ਼ਟ ਨੁਮਾਇੰਦਿਆਂ ਅਤੇ ਭ੍ਰਿਸ਼ਟ ਅਫ਼ਸਰਸ਼ਾਹੀ ਤੋਂ ਉਸ ਨੂੰ ਬਚਾਇਆ ਜਾਵੇ ਜੋ ਕਿ ਉਸ ਦਾ ਹੱਕ ਅਤੇ ਸਬਸਿਡੀ ਦਾ ਹਿੱਸਾ ਖਾਂਦੇ ਹਨ ਅਤੇ ਉਸ ਨੂੰ ਬੇਵੱਸ ਅਤੇ ਲਾਚਾਰ ਰਹਿਣ ਨੂੰ ਮਜ਼ਬੂਰ ਕਰਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।