Breaking News

ਕੰਬੋਡੀਆ ‘ਚ ਆਮ ਚੋਣਾਂ ਲਈ ਮਤਦਾਨ

Poll, General, Elections, Cambodia

1993 ਤੋਂ ਬਾਅਦ 6ਵੀਆਂ ਚੋਣਾਂ

ਨੋਮ ਪੇਨਹ, ਏਜੰਸੀ। ਦੱਖਣ ਪੂਰਬ ਏਸ਼ਿਆਈ ਦੇਸ਼ ਕੰਬੋਡੀਆ ‘ਚ ਕਰੀਬ 33 ਸਾਲਾਂ ਤੋਂ ਸ਼ਾਸਨ ਕਰ ਰਹੇ ਪ੍ਰਧਾਨ ਮੰਤਰੀ ਹੁਨ ਸੇਨ ਵੱਲੋਂ ਵਿਰੋਧੀਆਂ ਖਿਲਾਫ਼ ਚਲਾਈ ਗਈ ਮੁਹਿੰਮ ਦਰਮਿਆਨ ਐਤਵਾਰ ਨੂੰ ਆਮ ਚੋਣਾਂ ਲਈ ਮਤਦਾਨ ਸ਼ਾਂਤੀਪੂਰਨ ਤਰੀਕੇ ਨਾਲ ਸ਼ੁਰੂ ਹੋਇਆ। ਦਹਾਕਿਆਂ ਤੱਕ ਚੱਲੇ ਯੁੱਧ ਤੋਂ 1993 ‘ਚ ਉਭਰਨ ਤੋਂ ਬਾਅਦ ਉਸੇ ਸਾਲ ਪਹਿਲੀ ਵਾਰ ਚੋਣਾਂ ਹੋਈਆਂ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਛੇਵੀਆਂ ਚੋਣਾਂ ਹਨ। ਰਾਜਧਾਨੀ ਨੋਮ ਪੇਨਹ ‘ਚ ਸਵੇਰ ਤੋਂ ਲੋਕ ਕਤਾਰਾਂ ‘ਚ ਲੱਗੇ ਹੋਏ ਹਨ। ਮਹਿਲਾਵਾਂ ਦੀ ਕਤਾਰ ਵੀ ਕਾਫ਼ੀ ਲੰਬੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top