ਮਨੋਰੰਜਨ

ਨਸ਼ਾ ਖ਼ਤਮ ਕਰਨ ਲਈ ਪਾਲੀਵੁੱਡ ਵੀ ਹੰਭਲੇ ਦੀ ਤਿਆਰੀ ਵਿੱਚ

Pollywood, Anti, Drug, Campaign

ਮੁੱਖ ਮੰਤਰੀ ਨੂੰ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਮਿਲੇ ਕਲਾਕਾਰ

ਚੰਡੀਗੜ੍ਹ (ਏਜੰਸੀ)।

ਪੰਜਾਬ ਵਿੱਚ ਨਸ਼ੇ ਦੇ ਕਹਿਰ ਤੇ ਇਸ ਨੂੰ ਖ਼ਤਮ ਕਰਨ ਦੀ ਉੱਠੀ ਲਹਿਰ ਵਿੱਚ ਸ਼ਾਮਲ ਹੋਣ ਲਈ ਕਲਾ ਅਤੇ ਸਭਿਆਚਾਰ ਖੇਤਰ ਦੇ ਦਿੱਗਜ ਵੀ ਸਾਹਮਣੇ ਆਏ ਹਨ। ਪੰਜਾਬੀ ਸਿਨੇਮੇ ਦੇ ਤਿੰਨ ਦਿੱਗਜ ਕਲਾਕਾਰਾਂ ਨੇ ਨਸ਼ੇ ਵਿਰੁਧ ਜਾਗਰੁਕਤਾ ਪੈਦਾ ਕਰਨ ਲਈ ਅਪਣੀ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਮਸ਼ਹੂਰ ਪੰਜਾਬੀ ਫ਼ਿਲਮ ਕਲਾਕਾਰ ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਬਾਲ ਮੁਕੰਦ ਸ਼ਰਮਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਅਪਣੀ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ। ਪੰਜਾਬੀ ਫ਼ਿਲਮਾਂ ਦੇ ਦਿੱਗਜ ਕਲਾਕਾਰ ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਬਾਲ ਮੁਕੰਦ ਸ਼ਰਮਾ ਸ਼ੁਕਰਵਾਰ ਨੂੰ ਦੁਪਹਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ। ਉਨਹਾਂ ਨੇ ਮੁੱਖ ਮੰਤਰੀ ਤੋਂ ਨਸ਼ੇ ਦੇ ਖਿਲਾਫ਼ ਮੁਹਿੰਮ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਸਰਗਰਮ ਸਹਿਯੋਗ ਦੀ ਇੱਛਾ ਜਤਾਈ। ਉਨਹਾਂ ਨੇ ਕਿਹਾ ਕਿ ਪੰਜਾਬ ਲਈ ਨਸ਼ਾ ਨਾਸੂਰ ਬਣ ਗਿਆ ਹੈ ਅਤੇ ਨੌਜਵਾਨਾ ਦੀਆਂ ਮੌਤਾਂ ਨੇ ਸਾਰਿਆਂ ਨੂੰ ਹਿਲਾ ਦਿਤਾ ਹੈ। ਸਾਰੇ ਕਲਾਕਾਰ ਇਸ ਦੇ ਵਿਰੁਧ ਜੰਗ ਵਿਚ ਅਪਣਾ ਯੋਗਦਾਨ ਦੇਣ ਨੂੰ ਤਿਆਰ ਹਨ।

Meting with Capt. Amrinder Singh

ਤਿੰਨੋਂ ਕਲਾਕਾਰਾਂ ਨੇ ਕਿਹਾ ਕਿ ਇਸ ਸਮੱਸਆਿ ਵਿਰੁਧ ਅਲਖ ਜਗਾਉਣ ਵਿਚ ਸਾਰਿਆਂ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ। ਨਸ਼ੇ ਦਾ ਖਾਤਮਾ ਕਰਨ ਵਿਚ ਯੋਗਦਾਨ ਦੇਣਾ ਸਾਰੇ ਦਾ ਜ਼ਿੰਮੇਵਾਰੀ ਹੈ। ਵੱਖ-ਵੱਖ ਖੇਤਰਾਂ ਦੇ ਦੂਜੇ ਕਲਾਕਾਰ ਇਸ ਦੇ ਲਈ ਅੱਗੇ ਆਉਣ ਨੂੰ ਤਿਆਰ ਹਨ। ਨਸ਼ੇ ਵਿਰੁਧ ਸਾਰੇ ਦੇ ਇੱਕਜੁਟ ਹੋ ਕੇ ਬੋਲਣ ਦੀ ਜ਼ਰੂਰਤ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਪੇਸ਼ਕਸ਼ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਕਲਾਕਾਰਾਂ ਇਹ ਜਾਣ ਕੇ ਬੇਹੱਦ ਖੁਸ਼ੀ ਮਿਲੀ ਕਿ ਕਲਾਕਾਰ ਵੀ ਨਸ਼ੇ ਵਿਰੁਧ ਲਡ਼ਾਈ ਵਿਚ ਅਪਣਾ ਯੋਗਦਾਨ ਦੇਣਾ ਚਾਹੁੰਦੇ ਹਨ। ਉਹ ਸਾਰੇ ਨਸ਼ੇੇ ਦੇ ਖਿਲਾਫ਼ ਸਰਕਾਰ ਦੀ ਮੁਹਿੰਮ ‘ਚ ਸ਼ਾਮਿਲ ਹੋਣਾ ਚਾਹੁੰਦੇ ਹਨ। ਸਰਕਾਰ ਉਨ੍ਹਾਂ ਦੀ ਭਾਵਨਾ ਦਾ ਸਨਮਾਨ ਕਰਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top