ਖਿਡਾਰੀਆਂ ਦੀ ਮੈਗਾ ਨਿਲਾਮੀ ਮੁਲਤਵੀ ਕਰਨਾ ਇੱਕ ਚੰਗਾ ਵਿਚਾਰ : ਮੈਸੂਰ

0

ਖਿਡਾਰੀਆਂ ਦੀ ਮੈਗਾ ਨਿਲਾਮੀ ਮੁਲਤਵੀ ਕਰਨਾ ਇੱਕ ਚੰਗਾ ਵਿਚਾਰ : ਮੈਸੂਰ

ਨਵੀਂ ਦਿੱਲੀ। ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਸੀਈਓ ਵੈਂਕੀ ਮੈਸੂਰ ਦਾ ਕਹਿਣਾ ਹੈ ਕਿ ਆਈਪੀਐਲ ਖਿਡਾਰੀਆਂ ਦੀ 2021 ਸੀਜ਼ਨ ਲਈ ਮੈਗਾ ਨਿਲਾਮੀ ਮੁਲਤਵੀ ਕਰਨ ਦਾ ਵਿਚਾਰ ਵਧੀਆ ਹੈ। ਆਈਪੀਐਲ 2020 ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਪਿਛਲੇ ਸਾਲ ਦਸੰਬਰ ਵਿਚ ਕੀਤੀ ਗਈ ਸੀ ਅਤੇ ਟੂਰਨਾਮੈਂਟ 29 ਮਾਰਚ ਨੂੰ ਸ਼ੁਰੂ ਹੋਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਹੁਣ ਇਹ ਟੂਰਨਾਮੈਂਟ ਸੰਯੁਕਤ ਅਰਬ ਅਮੀਰਾਤ ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਵੇਗਾ। ਫਰੈਂਚਾਇਜ਼ੀਜ਼ ਦਾ ਮੰਨਣਾ ਹੈ ਕਿ ਨਿਲਾਮੀ ਵਿੱਚ ਚਾਰ ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ, ਇਸ ਲਈ ਟੀਮਾਂ ਕੋਲ ਇਸ ਦੀ ਤਿਆਰੀ ਲਈ ਬਹੁਤਾ ਸਮਾਂ ਨਹੀਂ ਬਚੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.