ਥਾਈਲੈਂਡ ਦੇ ਰਸਾਇਣ ਫੈਕਟਰੀ ’ਚ ਸ਼ਕਤੀਸ਼ਾਲੀ ਧਮਾਕਾ, 21 ਜ਼ਖਮੀ

ਥਾਈਲੈਂਡ ਦੇ ਰਸਾਇਣ ਫੈਕਟਰੀ ’ਚ ਸ਼ਕਤੀਸ਼ਾਲੀ ਧਮਾਕਾ, 21 ਜ਼ਖਮੀ

ਬੈਂਕੋਂਕ (ਏਜੰਸੀ)। ਥਾਈਲੈਂਡ ’ਚ ਸਾਮੁਤ ਪ੍ਰਕਾਨ ਸੂਬੇ ਦੇ ਬਾਂਗ ਫਲੀ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਪਲਾਸਟਿਕ ਫੋਮ ਦੀ ਇੱਕ ਫੈਕਟਰੀ ’ਚ ਇੱਕ ਵੱਡਾ ਧਮਾਕਾ ਹੋਣ ਨਾਲ ਘੱਟ ਤੋਂ ਘੱਟ 21 ਵਿਅਕਤੀ ਜਖ਼ਮੀ ਹੋ ਗਏ ਅਖਬਾਰ ‘ਬੈਂਕਾਕ ਪੋਸਟ’ ਨੇ ਦੱਸਿਆ ਕਿ ਧਮਾਕਾ ਮਿੰਗ ਦਿਹ ਕੈਮੀਕਲ ਕੰਪਨੀ ਦੀ ਫੈਕਟਰੀ ’ਚ ਹੋਇਆ ।

ਇਸ ਫੈਕਟਰੀ ’ਚ ਲਗਭਗ ਪੰਜ ਤੋਂ ਛੇ ਗੋਦਾਮਾਂ ’ਚ 50 ਟਨ (ਮੀਟ੍ਰਿਕ ਟਨ) ਰਸਾਇਣਾਂ ਦਾ ਭੰਡਾਰ ਹੈ ਅਖਬਾਰ ਨੇ ਦੱਸਿਆ ਕਿ ਵਿਸਫੋਟ ਤੋਂ ਬਾਅਦ ਭਿਆਨਕ ਅੱਗ ਲੱਗ ਗਈ, ਜਿਸ ਨਾਲ ਫੈਕਟਰੀ ਤੇ ਉਸਦੇ ਇੱਕ ਕਿਲੋਮੀਟਰ ਦੇ ਦਾਇਰੇ ’ਚ ਸਥਿਤ ਇਮਾਰਤਾਂ ਤੇ ਮਕਾਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਘਟਨਾਂ ’ਚ ਘੱਟ ਤੋਂ ਘੱਟ 21 ਵਿਅਕਤੀ ਜ਼ਖਮੀ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।