Breaking News

ਪ੍ਰਜਨੇਸ਼ ਗੁਣੇਸ਼ਵਰਨ ਸਿੰਗਲਜ਼ ‘ਚ ਬਣੇ ਭਾਰਤ ਦੇ ਨੰਬਰ ਇੱਕ ਖਿਡਾਰੀ

ਯੂਕੀ ਭਾਂਬਰੀ(128) ਅਤੇ ਰਾਮਕੁਮਾਰ ਰਾਮਾਨਾਥਨ (130) ਨੂੰ ਪਛਾੜ ਬਣੇ ਨੰਬਰ ਇੰਕ ਭਾਰਤੀ ਖਿਡਾਰੀ

 
ਪੂਨਾ, 20 ਨਵੰਬਰ

ਪ੍ਰਜਨੇਸ਼ ਗੁਣੇਸ਼ਵਰਨ ਨੂੰ ਪੁਰਸ਼ ਸਿੰਗਲਜ਼ ‘ਚ ਭਾਰਤ ਦੇ ਨੰਬਰ ਇੱਕ ਟੈਨਿਸ ਖਿਡਾਰੀ ਬਣਨ ਦਾ ਮਾਣ ਹਾਸਲ ਹੋਇਆ ਹੈ ਗੋਡੇ ਦੀ ਸੱਟ ਕਾਰਨ ਇੱਕ ਸਮੇਂ ਉਹਨਾਂ ਦਾ ਕਰੀਅਰ ਹੇਠਾਂ ਚਲਿਆ ਗਿਆ ਸੀ ਤਾਜ਼ਾ ਜਾਰੀ ਏਟੀਪੀ ਟੈਨਿਸ ਰੈਂਕਿੰਗ ‘ਚ ਪ੍ਰਜਨੇਸ਼ ਯੂਕੀ ਭਾਂਬਰੀ ਅਤੇ ਰਾਮਕੁਮਾਰ ਰਾਮਾਨਾਥਨ ਨੂੰ ਪਿੱਛੇ ਛੱਡ ਕੇ ਸਿੰਗਲ ‘ਚ 110ਵੇਂ ਰੈਂਕਿੰਗ ਦੇ ਖਿਡਾਰੀ ਬਣਗਏ ਹਨ ਪ੍ਰਜਨੇਸ਼ ਨੇ ਕਿਹਾ ਕਿ ਇਹ ਸੱਚ ਹੈ ਕਿ ਮੈਂ ਅਚਾਨਕ ਹੀ ਇੱਥੇ ਪਹੁੰਚਿਆ ਪਰ ਇਹ ਰਾਤੋ ਰਾਤ ਨਹੀਂ ਹੋਇਆ ਮੈਂ ਇਸ ਲਈ ਕਾਫ਼ੀ ਮਿਹਨਤ ਕੀਤੀ ਮੇਰਾ ਟੀਚਾ ਅੱਵਲ 100 ‘ਚ ਜਗ੍ਹਾ ਬਣਾਉਣ ਤੋਂ ਵੀ ਉੱਚਾ ਹੈ ਮੈਂ ਅੱਜ ਜਿੱਥੇ ਹਾਂ ਮੇਰੀ ਸਮਰੱਥਾ ਉਸ ਤੋਂ ਵੀ ਅੱਗੇ ਵਧਣ ਦੀ ਹੈ ਇਹ ਪੱਕੇ ਤੌਰ ‘ਤੇ ਮੇਰੇ ਲਈ ਸਰਵਸ੍ਰੇਸ਼ਠ ਸੈਸ਼ਨ ਰਿਹਾ ਅਤੇ ਮੈਂ ਇਸ ਤਜ਼ਰਬੇ ਦਾ ਇਸਤੇਮਾਲ ਰੈਂਕਿੰਗ ‘ਚ ਅੱਗੇ ਵਧਣ ਲਈ ਕਰਾਂਗਾ ਮੈਨੂੰ ਉੱਚ ਪੱਧਰ ‘ਤੇ ਖੇਡਣ ਲਈ ਹੋਰ ਬਿਹਤਰ ਬਣਨ ਦੀ ਜਰੂਰਤ ਹੈ

 
ਪ੍ਰਜਨੇਸ਼ 2007 ਦੀ ਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ ਚਰਚਾ ‘ਚ ਸੀ ਪਰ ਗੋਡੇ ਦੀ ਸੱਟ ਕਾਰਨ ਉਹ 2010 ਅਤੇ 2012 ‘ਚ ਸਿਰਫ਼ ਛੇ ਟੂਰਨਾਮੈਂਟ ਖੇਡ ਸਕੇ ਉਹਨਾਂ 2013 ‘ਚ ਕੁਝ ਵੱਡੇ ਟੂਰਨਾਮੈਂਟਾਂ ‘ਚ ਹਿੱਸਾ ਲਿਆ ਪਰ ਫਿਰ ਤੋਂ ਜਖ਼ਮੀ ਹੋਣ ਕਾਰਨ ਉਹ 2014 ‘ਚ ਮੈਦਾਨ ਤੋਂ ਬਾਹਰ ਰਹੇ  ਹਾਲਾਂਕਿ ਜਦੋਂ ਉਹ ਨਹੀਂ ਖੇਡ ਰਹੇ ਸਨ ਤਾਂ ਉਹ ਜਰਮਨੀ ‘ਚ ਆਪਣੇ ਕੋਚ ਬਾਸਟਿਨ ਸੁਆਨਪ੍ਰਤੀਪ ਨਾਲ ਅਭਿਆਸ ਕਰ ਰਹੇ ਸਨ 2015 ‘ਚ ਉਹਨਾਂ ਆਖ਼ਰੀ ਵਾਰ ਕਿਸਮਤ ਅਜ਼ਮਾਉਣ ਦੀ ਸੋਚ ਰੀਅਲ ਅਸਟੇਟ ਨਾਲ ਜੁੜੇ ਉਸਦੇ ਪਿਤਾ ਨੇ ਉਹਨਾਂ ਨੂੰ ਟੈਨਿਸ ਨਾ ਛੱਡਣ ਲਈ ਮਨਾਇਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

ਪ੍ਰਸਿੱਧ ਖਬਰਾਂ

To Top