Breaking News

ਪੰਜਾਬ ਦੇ ਕਈ ਹਿੱਸਿਆਂ ‘ਚ ਪ੍ਰੀ ਮਾਨਸੂਨ ਦੀ ਦਸਤਕ

pre Monsoon, Knock, Many,Parts,punjab, rainy season

ਚੰਡੀਗੜ੍ਹ: ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਭਾਰੀ ਮੀਂਹ ਪੈਣ ਕਾਰਨ ਲੋਕਾਂ ਨੂੰ ਪਿਛਲੇ ਦਿਨਾਂ ਪੈ ਰਹੀ ਭਾਰੀ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਕਾਰਨ ਕਿਸਾਨ ਵੀ ਕੁਝ ਰਾਹਤ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਭਾਰੀ ਮੀਂਹ ਕਾਰਨ ਸ਼ਹਿਰਾਂ ਵਿਚ ਪਾਣੀ ਸੜਕਾਂ ‘ਤੇ ਖੜ੍ਹ ਗਿਆ।  ਜਿਸ ਕਾਰਨ ਆਵਾਜਾਈ ‘ਚ ਕੁੱਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਕਾਰਨ ਹਰ ਕੋਈ ਪ੍ਰੇਸ਼ਾਨ ਸੀ। ਜ਼ਿਆਦਾਤਰ ਪਸ਼ੂ ਪਰਿੰਦਿਆਂ ਨੂੰ ਗਰਮੀ ਦਾ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉੱਧਰ ਕਿਸਾਨ ਵੀ ਝੋਨੇ ਦੀ ਲਵਾਈ ਦਾ ਸੀਜਨ ਹੋਣ ਕਾਰਨ ਖੇਤਾਂ ਵਿੱਚ ਪਾਣੀ ਲਈ ਜੂਝ ਰਹੇ ਸਨ।

ਪ੍ਰਸਿੱਧ ਖਬਰਾਂ

To Top