ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਲਾਹੀ ਬਚਨ

Shah Mastana Ji Maharaj

Shah Mastana Ji Maharaj

ਹਰ ਇੱਕ ਫਕੀਰ ਆਪਣੇ ਮੁਰਸ਼ਿਦ ਦੇ ਨਾਂਅ ’ਤੇ ਮਸਤ ਹੋੲਆ ਹੈ ਉਸੇ ਦੇ ਪਿਆਰ ਵਿਚ ਹੀ ਮਾਲਿਕ ਤੱਕ ਪਹੁੰਚਿਆ ਹੈ ਤੇ ਉਸੇ ਦਾ ਧੰਨਵਾਦ ਕਰਦਾ ਹੈ ਮਾਲਿਕ ਪ੍ਰੇਮ ਹੈ ਤੇ ਉਸ ਨੂੰ ਮਿਲਣ ਦਾ ਰਸਤਾ ਵੀ ਪ੍ਰੇਮ ਹੀ ਹੈ, ਜਿਸ ਨੇ ਪਾਇਆ ਹੈ ਮੁਰਸ਼ਿਦ ’ਚ ਜ਼ਜ਼ਬ ਹੋ ਕੇ ਹੀ ਪਾਇਆ ਹੈ ਦੋ ਗੱਲਾਂ ਯਾਦ ਰੱਖਣਾ ਇੱਕ ਦਿਨ ਜ਼ਰੂਰ ਮਰਨਾ ਹੈ ਤੇ ਦੂਸਰਾ ਸਤਿਗੁਰੂ ਜੀ ਨੇ ਲੇਖਾ ਜ਼ਰੂਰ ਲੈਣਾ ਹੈ ਕਾਲ ਨੂੰ ਦੀਨਤਾ ਦੇ ਜ਼ੋਰ ਨਾਲ ਜੋ ਵੀ ਮਾਰੇ ਉਹ ਹੀ ਪੂਰਾ ਆਸ਼ਕ ਹੈ ਪ੍ਰੇਮ ਦੇ ਹੋਣ ਨਾਲ ਦੀਨਤਾ ਵੀ ਆਵੇਗੀ ਜੋ ਚੰਗਾ ਕੀਤਾ ਸਤਿਗੁਰੂ ਜੀ ਨੇ ਕੀਤਾ, ਜੋ ਮਾੜਾ ਕੀਤਾ ਮਨ ਨੇ ਕਰਵਾਇਆ। (Shah Mastana Ji Maharaj)

ਸਤਿਸੰਗੀ ਨੂੰ ਆਪਣੇ ਸਤਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਸਤਿਗੁਰੂ! ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਸਾਡਾ ਇਹ ਤਨ, ਮਨ ਤੇ ਧਨ ਸਭ ਤੇਰਾ ਹੀ ਹੈ ਇਸ ਨੂੰ ਇਨਸਾਨੀਅਤ ਦੀ ਸੇਵਾ ਵਿਚ ਲਾਉਣ ਦਾ ਬਲ ਬਖ਼ਸ਼ੋ ਜਿਸ ਤਰ੍ਹਾਂ ਵੀ ਹੋ ਸਕੇ ਸਾਨੂੰ ਆਪਣਾ ਬਣਾ ਲਓ ਆਪਣੀ ਭਗਤੀ, ਚੰਗੇ ਲੋਕਾਂ ਦੀ ਸੰਗਤ ਤੇ ਤੁਹਾਡੀ ਯਾਦ ਹਮੇਸ਼ਾ ਦਿਲਾਂ ’ਚ ਬਣੀ ਰਹੇ, ਇਹੀ ਸਾਡੀ ਆਪ ਜੀ ਅੱਗੇ ਅਰਦਾਸ ਹੈ।

ਇਲਾਹੀ ਬਚਨ 

ਪ੍ਰੇਮ ਦੇ ਮਾਰਗ ’ਚ ਅਤਿਅੰਤ ਰੁਕਾਵਟਾਂ ਆਉਂਦੀਆਂ ਹਨ ਮੈਂ-ਮੈਂ ਅਤੇ ਤੂੰ-ਤੂੰ ਦਾ ਸਵਾਲ ਹੀ ਨਹੀਂ ਉੱਠਦਾ ਹੰਕਾਰ ਨੂੰ ਮਾਤ ਦੇ ਕੇ ਹੀ ਪ੍ਰੇਮ ਦੀ ਗਲੀ ’ਚ ਜਾਇਆ ਜਾ ਸਕਦਾ ਹੈ ਜਿੱਥੇ ਹੰਕਾਰ ਹੈ ਉੱਥੇ ਪਰਮਾਤਮਾ ਦਾ ਵਾਸ ਨਹੀਂ ਹੁੰਦਾ ਸਿਮਰਨ ਅਜਿਹਾ ਕਰੋ ਕਿ ਇਹ ਪਤਾ ਨਾ ਰਹੇ ਕਿ ਸਿਮਰਨ ਹੈ ਕਿ ਮੈਂ ਹਾਂ।

ਪ੍ਰੇਮ ਵਿੱਚ ਸਤਿਗੁਰੂ ਤੋਂ ਬਿਨਾ ਹੋਰ ਕਿਸੇੇ ਲਈ ਥਾਂ ਨਹੀਂ ਰਹਿੰਦੀ ਅਤੇ ਆਪਣੇ ਪ੍ਰੀਤਮ ਦੇ ਨਾਲ ਜੁੜੇ ਰਹਿਣਾ ਹੀ ਭਗਤ ਮੰਗਦੇ ਹਨ ਪ੍ਰੀਤਮ ਦੀ ਗਲੀ ਦੇ ਭਿਖਾਰੀ ਪ੍ਰੇਮ ਵਿਚ ਸਦਾ ਮਸਤ ਰਹਿੰਦੇ ਹਨ ਸਿਮਰਨ ’ਚ ਸਾਰੀ ਰਾਤ ਗੁਜ਼ਾਰਨਾ, ਮਨ ਦੇ ਨਾਲ ਲੜਨਾ ਤੇ ਜਿਉਂਦੇ ਜੀਅ ਮਰਨਾ ਹੀ ਸੱਚੀ ਸ਼ਹਾਦਤ ਪਾਉਣਾ ਹੈ ਜਦੋਂ ਤੱਕ ਆਪਣਾ ਸਭ ਕੁਝ ਸਤਿਗੁਰੂ ਦੇ ਹਵਾਲੇ ਨਹੀਂ ਕਰ ਦਿੰਦੇ ਉਦੋਂ ਤੱਕ ਮਨ ਵਿੱਚੋਂ ਹੰਕਾਰ ਨਹੀਂ ਨਿੱਕਲਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ