ਸੰਪਾਦਕੀ

ਹਵਾਬਾਜ਼ੀ ਕੰਪਨੀਆਂ ਦੀ ਲੁੱੱਟ ਖਤਮ

ਗਰਮੀਆਂ ਦੀਆਂ ਛੁੱਟੀਆਂ ਦਾ ਮੌਕਾ ਹੋਵੇ ਜਾਂ ਕਿਸੇ ਸੰਗਠਨ ਵੱਲੋਂ ਰੇਲ ਜਾਮ ਕਰਨ ਦਾ ਏਅਰਲਾਈਨ ਕੰਪਨੀਆਂ ਦੋਵੇਂ ਹੱਥੀਂ ਮੁਸਾਫ਼ਰਾਂ ਨੂੰ ਲੁੱਟਣ ਲੱਗਦੀਆਂ ਸਨ ਦੋ ਤਿੰਨ ਹਜ਼ਾਰ ਰੁਪਏ ‘ਚ ਮਿਲਣ ਵਾਲੀ ਟਿਕਟ 15 ਹਜ਼ਾਰ ਰੁਪਏ ਤੋਂ ਵੀ ਮਹਿੰਗੀ ਹੋ ਜਾਂਦੀ ਇਹ ਲੁੱਟ ਇਸ ਸਾਲ ਫਰਵਰੀ ਮਹੀਨੇ ‘ਚ ਹੋਏ ਜਾਟ ਅੰਦੋਲਨ ਦੌਰਾਨ ਸਿਖਰ ‘ਤੇ ਪਹੁੰਚ ਗਈ ਜਦੋਂ 22 ਫ਼ਰਵਰੀ ਨੂੰ ਜੋਧਪੁਰ ਦਿੱਲੀ ਫਲਾਈਟ ਦਾ ਕਿਰਾਇਆ 6-7 ਹਜ਼ਾਰ ਤੋਂ ਵਧਾ ਕੇ 33000 ਹਜ਼ਾਰ ਕਰ ਦਿੱਤਾ ਲੁੱਟ ਇੱਥੇ  ਵੀ ਨਹੀਂ ਰੁਕੀ ਅਗਲੇ ਦਿਨ 23 ਫਰਵਰੀ ਨੂੰ ਕੰਪਨੀਆਂ ਨੇ ਲੁੱਟ ਦਾ ਛੱਕਾ ਮਾਰਦਿਆਂ ਇਹੀ ਕਿਰਾਇਆ 64000 ਹਜ਼ਾਰ ਰੁਪਏ ਕਰ ਦਿੱਤਾ ਇੱਕ ਕੰਪਨੀ ਨੇ ਤਾਂ ਆਪਣੇ ਪੋਰਟਲ ‘ਤੇ ਕਾਹਲ ਨਾਲ ਦਿੱਲੀ ਚੰਡੀਗੜ੍ਹ ਦਾ ਕਿਰਾਇਆ ਇੱਕ ਲੱਖ ਰੁਪਏ ਹੀ ਵਿਖਾ ਦਿੱਤਾ

ਕਾਨੂੰਨ ਦੇ ਰਾਜ ‘ਚ ਰੇਟਾਂ ਦਾ ਇੰਨਾ ਜ਼ਿਆਦਾ ਅੰਤਰ ਕੰਪਨੀਆਂ ਦਾ ਆਰਥਿਕ ਅੱਤਵਾਦ ਹੀ ਕਿਹਾ ਜਾ ਸਕਦਾ ਹੈ ਹਵਾਬਾਜ਼ੀ ਬਾਰੇ ਕੇਂਦਰ ਦੀ ਨਵੀਂ ਨੀਤੀ ਨਿੱਜੀ ਹਵਾਬਾਜ਼ੀ ਕੰਪਨੀਆਂ ਦੀ ਲੁੱਟ ਤੋਂ ਰਾਹਤ ਮਿਲੇਗੀ ਦੇਸੀ-ਵਿਦੇਸ਼ੀ ਸੈਲਾਨੀਆਂ ਦੀ ਭੀੜ ਹਵਾਈ ਅੱਡਿਆਂ ‘ਤੇ ਹੁਣ ਪਹਿਲਾਂ ਨਾਲੋਂ ਜ਼ਿਆਦਾ ਨਜ਼ਰ ਆਵੇਗੀ ਨਵੀਂ ਨੀਤੀ ਦੇ ਤਹਿਤ ਹੁਣ ਇੱਕ ਘੰਟਾ ਸਫ਼ਰ ਲਈ 2500 ਰੁਪਏ ਤੋਂ ਵੱਧ ਨਹੀਂ ਵਸੂਲੇ ਜਾਣਗੇ ਇਸੇ ਤਰ੍ਹਾਂ ਫਲਾਈਟ ਕੈਂਸਲ ਹੋਣ ‘ਤੇ ਹੁਣ ਕੰਪਨੀ ਨੂੰ 400 ਫੀਸਦੀ ਜ਼ੁਰਮਾਨਾ ਵੀ ਦੇਣਾ ਪਵੇਗਾ ਕੇਂਦਰ ਸਰਕਾਰ ਇਸ ਨੇਕ ਕਾਰਜ ਲਈ ਵਧਾਈ ਦੀ ਹੱਕਦਾਰ ਹੈ ਜੇਕਰ ਵਾਕਿਆਈ ਇਸ ਨੀਤੀ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ ਤਾਂ ਹਵਾਈ ਸਫ਼ਰ ਦਾ ਰੁਝਾਨ ਹਰ ਹਾਲਤ ‘ਚ ਵਧੇਗਾ ਤੇ ਛੋਟੇ ਸ਼ਹਿਰਾਂ ‘ਚ ਹਵਾਈ ਸਫ਼ਰ ਦੀਆਂ ਸੰਭਾਵਨਾਵਾਂ ਪੈਦਾ ਹੋਵੇਗੀ

121 ਕਰੋੜ ਆਬਾਦੀ ਵਾਲੇ ਮੁਲਕ ‘ਚ ਹਵਾਈ ਸਫ਼ਰ ਦੀ ਭਾਰੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਹੈ ਜਹਾਜ਼ਾਂ ‘ਚ ਲੁੱਟ ਤੋਂ ਅੱਕੇ ਲੋਕ ਫਿਰ ਹਵਾਈ ਸਫ਼ਰ ਨੂੰ ਪਹਿਲ ਦੇਣਗੇ ਨਵੀਂ ਨੀਤੀ ਮੁਤਾਬਕ ਏਸੀ ਟਰੇਨਾਂ ਤੇ ਹਵਾਈ ਸਫ਼ਰ ‘ਚ ਕੋਈ ਵੱਡਾ ਅੰਤਰ ਹੀ ਨਹੀਂ ਰਹਿ ਜਾਣਾ ਇਸ ਫੈਸਲੇ ਨਾਲ ਰੇਲ ਗੱਡੀਆਂ ‘ਚ ਭੀੜ ਤੋਂ ਵੀ ਰਾਹਤ ਮਿਲੇਗੀ ਕੇਂਦਰ ਦੀ ਐਨਡੀਏ ਸਰਕਾਰ ਦਾ ਇਹ ਫੈਸਲਾ ਦਰਮਿਆਨੇ ਵਪਾਰੀਆਂ ਤੇ ਮੱਧ ਵਰਗ ਲਈ ਰਾਹਤ ਭਰਿਆ ਹੈ ਇਸ ਨਾਲ ਸੈਰ-ਸਪਾਟਾ ਉਦਯੋਗ ਵੀ ਵਧੇ ਫੁੱਲੇਗਾ ਜਿੱਥੋਂ ਤੱਕ ਨਿਵੇਸ਼ ਦਾ ਸਬੰਧ ਹੈ ਹਵਾਈ ਸਫ਼ਰ ਸਸਤੇ ਤੇ ਹਰਮਨ ਪਿਆਰਾ ਹੋਣ ਨਾਲ ਨਿੱਜੀ ਕੰਪਨੀਆਂ ਪੈਸਾ ਨਿਵੇਸ਼ ਕਰਨਗੀਆਂ ਜਿਸ ਨਾਲ ਸਿੱਧੇ ਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਦੇ ਮੌਕੇ ਵਧਣਗੇ ਖਾਸਕਰ ਪਾਇਲਟ ਦਾ ਕੋਰਸ ਕਰ ਚੁੱਕੇ ਨੌਜਵਾਨਾਂ ਲਈ ਨੌਕਰੀਆਂ ਪੈਦਾ ਹੋਣਗੀਆਂ ਤੇ ਆਰਥਿਕਤਾ ‘ਚ ਚਮਕ  ਆਵੇਗੀ  ਇੱਥੇ ਵਿਚਾਰ ਵੀ ਸਾਹਮਣੇ ਆਉਂਦਾ ਹੈ ਕਿ ਨਿੱਜੀਕਰਨ ਦੇ ਬਾਵਜੂਦ ਸਰਕਾਰੀ ਕੰਟਰੋਲ ਨਾਲ ਹੀ ਲੋਕਹਿੱਤਾਂ ਦੀ ਰਾਖੀ ਕੀਤੀ ਜਾ ਸਕਦੀ ਹੈ ਖੁੱਲ੍ਹਾ ਬਜ਼ਾਰ ਲੁੱਟ ਦਾ ਰੂਪ ਲੈ ਲੈਂਦਾ ਹੈ ਨਿੱਜੀਕਰਨ ਦੇ ਦੌਰ ‘ਚ ਹਵਾਬਾਜ਼ੀ ਤੋਂ ਬਿਨਾ ਸਿਹਤ ਤੇ ਸਿੱਖਿਆ  ਵਰਗੇ ਖੇਤਰ ‘ਚ ਵੀ ਸਰਕਾਰੀ ਕੰਟਰੋਲ ਦੀ ਜ਼ਰੂਰੀ ਹੋ ਗਿਆ ਹੈ

ਪ੍ਰਸਿੱਧ ਖਬਰਾਂ

To Top