ਪ੍ਰੇਮੀ ਨਾਥਾ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ, ਬਲਾਕ ਸਮਾਣਾ ਦੇ 8ਵੇਂ ਸਰੀਰਦਾਨੀ ਬਣੇ

Body Donation Sachkahoon

ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜ਼ੀ ਵੈਨ ਰਾਹੀਂ ਪਰਿਵਾਰਕ ਮੈਂਬਰਾਂ, ਸ਼ਹਿਰ ਵਾਸੀ ਤੇ ਸਾਧ-ਸੰਗਤ ਨੇ ਦਿੱਤੀ ਭਾਵ-ਭਿੰਨੀ ਵਿਦਾਇਗੀ

(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਂ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਪ੍ਰੇਮੀ ਨਾਥਾ ਸਿੰਘ ਇੰਸਾਂ ਦੇ ਦੇਹਾਂਤ ਉਪਰੰਤ ਉਸ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਜਿਸ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਾਧ-ਸੰਗਤ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਨੇ ਭਾਵ ਭਿੰਨੀ ਵਿਦਾਇਗੀ ਦਿੰਦਿਆਂ ਫੁੱਲਾਂ ਦੀ ਵਰਖਾ ਕਰਦਿਆਂ ਰਵਾਨਾ ਕੀਤਾ।

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਵਿਚ ਹਮੇਸ਼ਾਂ ਮੋਹਰੀ ਰਹਿੰਦੀ ਹੈ। ਡੇਰਾ ਸੱਚਾ ਸੌਦਾ ਵੱਲੋ 135 ਮਾਨਵਤਾ ਭਲਾਈ ਦੇ ਕਾਰਜ ਚਲਾ ਰੱਖੇ ਹਨ ਜਿਨ੍ਹਾਂ ’ਤੇ ਸਾਧ-ਸੰਗਤ ਪੂਰੀ ਦ੍ਰਿੜਤਾ ਨਾਲ ਦਿਨ ਰਾਤ ਮਾਨਵਤਾ ਦੀ ਸੇਵਾ ਕਰ ਰਹੀ ਹੈ। ਇਸੇ ਤਹਿਤ ਅੱਜ ਸਥਾਨ ਸ਼ਹਿਰ ਦੇ ਗਰੀਨ ਸਿਟੀ ਕਲੋਨੀ ਦੇ ਵਾਸੀ ਨਾਥਾ ਸਿੰਘ ਇੰਸਾਂ (80) ਪੁੱਤਰ ਸਾਧੂ ਸਿੰਘ ਦੀ ਮ੍ਰਿਤਕ ਦੇਰ ਸਮੁੱਚੇ ਪਰਿਵਾਰ ਦੀ ਸਹਿਮਤੀ ਨਾਲ ਦਾਨ ਕੀਤਾ ਗਿਆ ਹੈ ਜੋ ਅਚਾਨਕ ਹੀ ਲੰਘੀ ਦੇਰ ਸ਼ਾਮ ਨੂੰ ਕੁੱਲ ਮਾਲਕ ਦੇ ਹੁਕਮ ਅਨੁਸਾਰ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਸਨ। ਪ੍ਰੇਮੀ ਨਾਥਾ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਨਮ ਅੱਖਾਂ ਨਾਲ ਫੁੱਲਾਂ ਨਾਲ ਸਜ਼ੀ ਵੈਨ ਰਾਹੀ ਕਾਫਲੇ ਦੇ ਰੂਪ ’ਚ ਸਰੀਰਦਾਨੀ ਪ੍ਰੇਮੀ ਨਾਥਾ ਸਿੰਘ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਨਾਥਾ ਸਿੰਘ ਇੰਸਾਂ ਤੇਰਾ ਨਾਮ ਰਹੇਗਾ’ ਦੇ ਅਕਾਸ਼ ਗੰਜਾਊ ਨਾਅਰਿਆਂ ਨਾਲ ਰਵਾਨਾ ਕੀਤਾ ਗਿਆ।

ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਾਜਿੰਦਰਾ ਮੈਡੀਕਲ ਸਾਇੰਸ ਅਤੇ ਰਿਸਰਚ ਕਲਾਜ ਪਟਿਆਲਾ ਨੂੰ ਦਾਨ ਕੀਤਾ ਗਿਆ। ਇਸ ਮੌਕੇ ਨਾਥਾ ਸਿੰਘ ਇੰਸਾਂ ਦੇ ਪੁੱਤਰ ਸ਼ਮਸ਼ੇਰ ਸਿੰਘ ਇੰਸਾਂ ਨੇ ਦੱਸਿਆ ਨਾਥਾ ਸਿੰਘ ਇੰਸਾਂ ਹਮੇਸ਼ਾਂ ਮਾਨਵਤਾ ਦੀ ਸੇਵਾ ਕਾਰਜ ਕਰਦੇ ਰਹਿੰਦੇ ਸਨ ਤੇ ਸਾਨੂੰ ਵੀ ਮਾਨਵਤਾ ਦੀ ਸੇਵਾ ਕਾਰਜ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ। ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦਾ ਸਰੀਰ ਦਾਨ ਕੀਤਾ ਗਿਆ ਹੈ। ਇਸ ਦੌਰਾਨ ਪ੍ਰੇਮੀ ਨਾਥਾ ਸਿੰਘ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੇ ਬੇਟੀ ਸੁਖਵਿੰਦਰ ਕੌਰ ਇੰਸਾਂ ਤੇ ਨੂੰਹ ਗੁਰਮੇਲ ਕੌਰ ਇੰਸਾਂ ਨੇ ਮੋਢਾ ਦਿੱਤਾ।

ਇਸ ਮੌਕੇ ਬਲਾਕ 15 ਮੈਂਬਰ ਸ਼ੰਟੀ ਇੰਸਾਂ ਨੇ ਦੱਸਿਆ ਕਿ ਨਾਥਾ ਸਿੰਘ ਇੰਸਾਂ ਬੜੇ ਹੀ ਨਰਮ ਦਿਲ ਮਾਨਵਤਾ ਪ੍ਰਤੀ ਵੱਡੀ ਸੋਚ ਰੱਖਣ ਵਾਲੇ ਤੇ ਹਮੇਸ਼ਾ ਸੇਵਾ ਵਿਚ ਅੱਗੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਬਲਾਕ ਸਮਾਣਾ ਤੋਂ ਹੁਣ ਤੱਕ 8 ਸਰੀਰ ਦਾਨ ਹੋ ਚੁੱਕੇ ਹਨ ਜਿਹੜੇ ਕਿ ਵੱਖ-ਵੱਖ ਮੈਡੀਕਲ ਕਾਲਜ ਵਿਖੇ ਦਾਨ ਕੀਤੇ ਗਏ ਹਨ। ਇਸ ਮੌਕੇ ਬਲਾਕ ਸਮਾਣਾ ਦੇ ਸਮੂਹ 15 ਮੈਂਬਰ, ਯੂਥ ਵੀਰਾਂਗਣਾਏ, ਸਮੂਹ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਗਰੀਨ ਸਿਟੀ ਦੇ ਵਾਸੀ ਸਣੇ ਵੱਡੀ ਗਿਣਤੀ ਵਿਚ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ