Breaking News

ਸਵੇਰੇ 5:28 ਵਜੇ/ਫਤਿਹਵੀਰ ਸਿੰਘ ਦੀ ਸੰਭਾਲ ਲਈ ਐਂਬੂਲੈਂਸ ਤਿਆਰ

prepare-ambulance-fatehvir-singh-sangrur-dera-sacha-sauda-sirsa

ਸਵੇਰੇ 5:28 ਵਜੇ/ਫਤਿਹਵੀਰ ਸਿੰਘ ਦੀ ਸੰਭਾਲ ਲਈ ਐਂਬੂਲੈਂਸ ਤਿਆਰ

ਸੁਨਾਮ ਊਧਮ ਸਿੰਘ ਵਾਲਾ (ਰਵਿੰਦਰ ਰਿਆਜ਼)।

ਪਿੰਡ ਭਗਵਾਨਪੁਰਾ ਵਿਖੇ ਨੰਨ੍ਹੇ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਯਤਨ ਪੂਰੇ ਸਿਖਰਾਂ ‘ਤੇ ਚੱਲ ਰਹੇ ਹਨ। ਜਾਣਕਾਰੀ ਅਨੁਸਾਰ ਰੈਸਕਿਊ ਆਪ੍ਰੇਸ਼ਨ ਵਾਲੇ ਸਥਾਨ ‘ਤੇ ਫਤਿਹਵੀਰ ਸਿੰਘ ਦੇ ਬੋਰਵੈੱਲ ‘ਚੋਂ ਬਾਹਰ ਆਉਣ ‘ਤੇ ਮੈਡੀਕਲ ਇਲਾਜ਼ ਲਈ ਐਂਬੂਲੈਂਸ ਪਹੁੰਚ ਚੁੱਕੀ ਹੈ। ਦੱਸ ਦਈਏ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਬਚਾਅ ਕਾਰਜ ਰੁਕ-ਰੁਕ ਕੇ ਸਾਰੀ ਰਾਤ ਚੱਲਦੇ ਰਹੇ। ਇਸ ਸਬੰਧੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਤੇ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋਂ ਹੇਠਲਾ ਪਾਈਪ ਉੱਪਰਲੇ ਪਾਈਪਾਂ ਨਾਲੋਂ ਵੱਖ ਹੋ ਗਿਆ ਸੀ ਜਿਸ ਦਾ ਹੱਲ ਕੱਢਣ ਲਈ ਹੁਣ ਹੇਠਾਂ ਵਾਲੀ ਸਾਈਡ ਲੋਹੇ ਦਾ ਪਾਈਪ ਪਾ ਕੇ ਆਪ੍ਰੇਸ਼ਨ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਕੁਝ ਹੀ ਸਮੇਂ ਵਿੱਚ ਫਤਿਹਵੀਰ ਤੱਕ ਅਸੀਂ ਪਹੁੰਚ ਜਾਵਾਂਗੇ ਤੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top