ਹੰਕਾਰ ਗਿਆਨ ਨਹੀਂ

0
235

ਹੰਕਾਰ ਗਿਆਨ ਨਹੀਂ

ਇਨਸਾਨ ਨੂੰ ਕਦੇ ਦੌਲਤ ਤੇ ਤਾਕਤ ‘ਤੇ ਗੁਮਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਸੰਸਾਰ  ਤੋਂ ਮਿਲਿਆ ਅਹੁਦਾ, ਪੈਸਾ ਤੇ ਸ਼ੋਹਰਤ ਕਦੇ ਵੀ ਰੇਤ ਵਾਂਗ ਹੱਥਾਂ ‘ਚੋਂ ਤਿਲਕ ਸਕਦੀ ਹੈ ਇਸ ਲਈ ਧਰਮ ਸ਼ਾਸਤਰ ‘ਚ ਸੰਸਾਰਿਕ ਦੌਲਤ ਨੂੰ ਮਾਇਆ ਕਿਹਾ ਗਿਆ ਹੈ ਮਾਇਆ ਵਿਅਕਤੀ ਨੂੰ ਬੁੱਧੀਹੀਣ ਕਰ ਦਿੰਦੀ ਹੈ ਤੇ ਬੁੱਧੀਹੀਣ ਲੋਕ ਜੀਵਨ ‘ਚ ਕਦੇ ਸੱਚਾ ਗਿਆਨ ਹਾਸਲ ਨਹੀਂ ਕਰ ਸਕਦੇ ਇੱਕ ਵਾਰ ਇੱਕ ਜਨਰਿਸ਼ੀ ਨਾਂਅ ਦਾ ਰਾਜਾ ਸੀ ਉਸ ਨੂੰ ਆਪਣੀ ਦੌਲਤ ‘ਤੇ ਬੜਾ ਘਮੰਡ ਸੀ ਇੱਕ ਰਾਤ ਕੁਝ ਹੰਸ ਰਾਜਾ ਦੇ ਕਮਰੇ ਦੀ ਛੱਤ ‘ਤੇ ਆ ਕੇ ਗੱਲ ਕਰਨ ਲੱਗੇ ਇੱਕ ਹੰਸ ਬੋਲਿਆ ਕਿ ਰਾਜਾ ਦੀ ਚਮਕ ਚਾਰੇ ਪਾਸੇ ਫੈਲੀ ਹੋਈ ਹੈ ਉਸ ਨਾਲੋਂ ਵੱਡਾ ਕੋਈ ਨਹੀਂ, ਦੂਜਾ ਹੰਸ ਬੋਲਿਆ ਕਿ ਤੂੰ ਗੱਡੀ ਵਾਲੇ ਰੈੱਕ ਬਾਬਾ ਨੂੰ ਨਹੀਂ ਜਾਣਦਾ

ਉਨ੍ਹਾਂ ਦੇ ਮੱਥੇ ਦੀ ਚਮਕ ਦੇ ਸਾਹਮਣੇ ਰਾਜਾ ਦੇ ਮੱਥੇ ਦੀ ਚਮਕ ਕੁਝ ਵੀ ਨਹੀਂ ਹੈ ਰਾਜਾ ਨੇ ਸਵੇਰੇ Àੁੱਠਦਿਆਂ ਹੀ ਰੈੱਕ ਬਾਬਾ ਨੂੰ ਲੱਭ ਕੇ ਲਿਆਉਣ ਦਾ ਆਦੇਸ਼ ਦਿੱਤਾ ਰਾਜੇ ਦੇ ਸੇਵਕ ਬੜੀ ਮੁਸ਼ਕਲ ਨਾਲ ਰੈੱਕ ਬਾਬਾ ਦਾ ਪਤਾ ਲਾ ਕੇ ਆਏ ਤਾਂ ਰਾਜਾ ਬਹੁਤ ਸਾਰਾ ਧਨ ਲੈ ਕੇ ਸਾਧੂ ਕੋਲ ਪਹੁੰਚਿਆ ਤੇ ਸਾਧੂ ਨੂੰ ਕਹਿਣ ਲੱਗਾ ਕਿ ਇਹ ਸਾਰਾ ਧੰਨ ਮੈਂ ਤੁਹਾਡੇ ਲਈ ਲਿਆਇਆ ਹਾਂ ਕਿਰਪਾ ਇਸ  ਨੂੰ ਗ੍ਰਹਿਣ ਕਰੋ ਤੇ ਤੁਸੀਂ ਜਿਸ ਦੇਵਤਾ ਦੀ ਪੂਜਾ ਕਰਦੇ ਹੋ

ਉਸ ਦਾ ਉਪਦੇਸ਼ ਮੈਨੂੰ ਵੀ ਦੇ ਦਿਓ, ਸਾਧੂ ਨੇ ਰਾਜਾ ਨੂੰ ਵਾਪਸ ਭੇਜ ਦਿੱਤਾ ਅਗਲੇ  ਦਿਨ ਰਾਜਾ ਹੋਰ ਜ਼ਿਆਦਾ ਧਨ ਲੈ ਕੇ ਸਾਧੂ ਕੋਲ ਪਹੁੰਚਿਆ ਤੇ ਬੋਲਿਆ ਹੇ! ਸ੍ਰੇਸ਼ਠ ਮੁਨੀ ਮੈਂ ਇਹ ਸਭ ਤੁਹਾਡੇ ਲਈ ਲਿਆਇਆ ਹਾਂ ਤੁਸੀਂ ਇਸ ਨੂੰ ਗ੍ਰਹਿਣ ਕਰ ਲਓ ਤੇ ਮੈਨੂੰ ਗਿਆਨ ਪ੍ਰਦਾਨ ਕਰ ਦਿਓ  ਸਾਧੂ ਨੇ ਕਿਹਾ ਕਿ ਹੇ ਮੂਰਖ ਰਾਜਾ! ਤੂੰ ਤੇਰੀ ਇਹ ਧਨ ਸੰਪਤੀ ਆਪਣੇ ਕੋਲ ਰੱਖ ਗਿਆਨ ਕਦੇ ਖਰੀਦਿਆ ਨਹੀਂ ਜਾ ਸਕਦਾ ਰਾਜਾ ਦਾ ਗੁਮਾਨ ਚੂਰ-ਚੂਰ ਹੋ ਗਿਆ ਤੇ ਉਸ  ਨੂੰ ਪਛਤਾਵਾ ਹੋਣ ਲੱਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.