Breaking News

ਪ੍ਰਧਾਨ ਮੰਤਰੀ ਨੇ ਕੀਤਾ ਸਟੈਚੂ ਆਫ ਯੂਨਿਟੀ ਦਾ ਲੋਕਅਰਪਣ

PM, Dedicates, People, Statue, Of, Unity

ਭਾਰਤ ਬਣਿਆ ਦੁਨੀਆ ਦੀ ਸਭ ਤੋਂ ਉਚੀ ਪ੍ਰਤਿਮਾ ਵਾਲਾ ਦੇਸ਼

ਕੇਵਡੀਆ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਗ੍ਰਹਿ ਸੂਬੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ‘ਚ ਕੇਵੜੀਆ ਸਥਿੱਤ ਸਰਦਾਰ ਸਰੋਵਰ ਬੰਨ੍ਹ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਾਧੂ ਦੀਪ ‘ਤੇ ਬਣੀ ਸਰਦਾਰ ਵੱਲਵਭਾਈ ਪਟੇਲ ਦਾ 182 ਮੀਟਰ ਉੱਚਾ ਬੁੱਤ ਸਟੈਚਿਊੂ ਆਫ ਯੂਨਿਟੀ ਨੂੰ ਦੇਸ਼ ਨੂੰ ਸਮਰਪਿਤ ਕਰਦਿਆਂ ਇਸ ਦਾ ਲੋਕਅਰਪਣ ਕੀਤਾ, ਜਿਸ ਦੇ ਨਾਲ ਹੀ ਇਹ ਚੀਨ ਦੇ ਸਪ੍ਰਿੰਗਫੀਲਡ ਬੁੱਧਾ ਦੇ 153 ਮੀਟਰ ਉੱਚੇ ਬੁੱਤ ਨੂੰ ਅਧਿਕਾਰਿਕ ਤੌਰ ‘ਤੇ ਪਿੱਛੇ ਛੱਡਦਿਆਂ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਬਣ ਗਿਆ

ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ਼ ਇਸ ਦੇ ਚਿਹਰੇ ਦੀ ਉੱਚਾਈ ਹੀ ਸੱਤ ਮੰਜ਼ਲੀ ਇਮਾਰਤ ਦੇ ਬਰਾਬਰ ਹੈ ਇਸ ਦੇ ਹੱਥ 70 ਫੁੱਟ ਲੰਮੇ ਹਨ ਜਦੋਂਕਿ ਪੈਰ ਦੇ ਹੇਠਲੇ ਹਿੱਸੇ ਦੀ ਉੱਚਾਈ 85 ਫੁੱਟ ਹੈ ਪ੍ਰਧਾਨ ਮੰਤਰੀ ਨੇ ਨੇੜੇ ਹੀ ਨਰਮਦਾ ਨਦੀ ਦੇ ਕੰਢੇ ਫੁੱਲਾਂ ਦੇ ਬਗੀਚੇ ਵੈਲੀ ਆਫ਼ ਫਲਾਵਰਸ, ਦੇਸ਼ ਦੇ ਇੱਕ ਲੱਖ 69 ਹਜ਼ਾਰ ਪਿੰਡਾਂ ਤੋਂ ਲਿਆਂਦੀ ਗਈ ਮਿੱਟੀ ਤੋਂ ਬਣੀ ਏਕਤਾ ਦੀ ਦੀਵਾਰ (ਵਾਲ ਆਫ਼ ਯੂਨਿਟੀ) ਤੇ ਸੈਲਾਨੀਆਂ ਲਈ ਬਣੀ ਟੈਂਟ ਸਿਟੀ ਦਾ ਵੀ ਉਦਘਾਟਨ ਕੀਤਾ

ਸ੍ਰੀ ਮੋਦੀ ਵੱਲੋਂ ਸ੍ਰੀ ਪਟੇਲ ਦੀ ਜਯੰਤੀ ‘ਤੇ ਇਸ ਬੁੱਤ ਦਾ ਉਦਘਾਟਨ ਕੀਤੇ ਜਾਣ ਤੋਂ ਬਾਅਦ ਹੈਲੀਕਾਪਟਰ ਰਾਹੀਂ ਇਸ ‘ਤੇ ਫੁੱਲ ਵੀ ਵਰਸਾਏ ਗਏ ਹਵਾਈ ਫੌਜ ਦੇ ਤੇਜ਼ ਕਿਰਨ ਜਹਾਜ਼ਾਂ ਨੇ ਇਸ ਮੌਕੇ ਅਕਾਸ਼ ‘ਚ ਤਿਰੰਗਾ ਬਣਾਇਆ ਗੁਜਰਾਤ ਸਰਕਾਰ ਵੱਲੋਂ ਸ੍ਰੀ ਮੋਦੀ ਨੂੰ ਇਸ ਮੌਕੇ ਇੱਕ ਪ੍ਰਸ਼ੰਸਾ ਪੱਤਰ ਤੇ ਇਸ ਬੁੱਤ ਦੇ ਨਿਰਮਾਣ ਲਈ ਕਿਸਾਨਾਂ ਤੋਂ ਉਪਕਰਨ ਜਮ੍ਹਾਂ ਕਰਨ ਦੇ ਅਭਿਆਨ ਦੌਰਾਨ ਮਿਲਿਆ ਪਹਿਲਾ ਖੇਤ ਔਜਾਰ ਝਾਰਖੰਡ ਦੇ ਇੱਕ ਕਿਸਾਨ ਦਾ ਹਥੌੜਾ ਵੀ ਸੌਂਪਿਆ ਗਿਆ ਇਸ ਮੌਕੇ ਮੁੱਖ ਸਮਾਰੋਹ ‘ਚ ਸਰਦਾਰ ਪਟੇਲ ਦੇ ਪਰਿਵਾਰਕ ਮੈਂਬਰ ਵੀ ਮੌਜ਼ੂਦ ਸਨ ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ, ਮੱਧ ਪ੍ਰਦੇਸ਼ ਦੀ ਰਾਜਪਾਲ ਸ੍ਰੀਮਤੀ ਆਨੰਦੀਬੇਨ ਪਟੇਲ, ਗੁਜਰਾਤ ਦੇ ਰਾਜਪਾਲ ਓਪੀ ਕੋਹਲੀ, ਮੁੱਖ ਮੰਤਰੀ ਵਿਜੈ ਰੂਪਾਣੀ, ਉਪ ਮੁੱਖ ਮੰਤਰੀ ਨਿਤਿਨ ਪਟੇਲ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜ਼ੂਦ ਰਹੇ

ਬੁੱਤ ਦਾ ਨਾਂਅ ਅੰਗਰੇਜ਼ੀ ‘ਚ ਹੋਣ ‘ਤੇ ਮਾਇਆਵਤੀ ਨੇ ਕੀਤੇ ਸਵਾਲ

ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਸਰਦਾਰ ਵੱਲਭਵਾਈ ਪਟੇਲ ਦੇ ਬੁੱਤ ਦਾ ਨਾਂਅ ‘ਸਟੈਚਿਊ ਆਫ਼ ਯੂਨਿਟੀ’ ਅੰਗਰੇਜ਼ੀ ‘ਚ ਰੱਖਣ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਮਨਸ਼ਾ ਨੂੰ ਦਰਸਾਉਂਦਾ ਹੈ ਉਨ੍ਹਾਂ ਕਿਹਾ ਕਿ ਭਾਜਪਾ ਤੇ ਕੌਮੀ ਸਵੈ ਸੇਵਕ ਸੰਘ ਡਾ.  ਅੰਬੇਡਕਰ ਤੇ ਦਲਿਤਾਂ ‘ਚ ਪੈਦਾ ਹੋਏ ਹੋਰ ਮਹਾਂਪੁਰਸ਼ਾਂ ਦੀਆਂ ਮੂਰਤੀਆਂ ਨੂੰ ਫਜ਼ੂਲ ਖਰਚੀ ਦੱਸਕੇ ਉਨ੍ਹਾਂ ਦਾ  ਅਪਮਾਨ ਕਰਦੇ ਰਹੇ ਹਨ

ਰਾਹੁਲ ਨੇ ਭਾਜਪਾ ‘ਤੇ ਕੀਤਾ ਹਮਲਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਸਰਦਾਰ ਪਟੇਲ ਦੇ ਬੁੱਤ ਦਾ ਉਦਘਾਟਨ ਕਰ ਰਹੇ ਹੈ ਤੇ ਦੂਜੇ ਪਾਸੇ ਉਨ੍ਹਾਂ ਸੰਸਥਾਵਾਂ ਨੂੰ ਇਸ ਪਾਰਟੀ ਵੱਲੋਂ ਖ਼ਤਮ ਕੀਤਾ ਜਾ ਰਿਹਾ ਹੈ, ਜਿਹੜੀਆਂ ਸੰਸਥਾਵਾਂ ਨੂੰ ਇਸ ਯਾਦਗਾਰ ਦੇ ਨਿਰਮਾਣ ਲਈ ਸਹਿਯੋਗ ਦਿੱਤਾ ਹੈ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਸਰਦਾਰ ਪਟੇਲ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ

ਕੁਝ ਰੋਚਕ ਜਾਣਕਾਰੀਆਂ…

  • ਬੁੱਤ ਨੂੰ ਬਣਾਉਣ ‘ਚ ਕਰੀਬ 3 ਹਜ਼ਾਰ ਕਰੋੜ ਰੁਪਏ ਦਾ ਖਰਚ ਆਇਆ ਇਸ ਸਮਾਰਕ ਦਾ ਨੀਂਹ ਪੱਥਰ 31 ਅਕਤੂਬਰ, 2013 ਨੂੰ ਪਟੇਲ ਦੀ 138ਵੀਂ ਵਰ੍ਹੇਗੰਢ ਮੌਕੇ ਰੱਖੀ ਗਈ ਸੀ
  • ਇੰਜੀਨੀਅਰਾਂ ਨੇ ਇਸ ਬੁੱਤ ਦੇ ਨਿਰਮਾਣ ਨੂੰ ਚਾਰ ਗੇੜਾਂ ‘ਚ ਪੂਰਾ ਕੀਤਾ ਹੈ ਜੋ ਇਸ ਪ੍ਰਕਾਰ ਹੈ-(1) ਮਾੱਕ-ਅਪ, (2) 3-ਡੀ (3) ਸਕੈਨਿੰਗ ਤਕਨੀਕ (4) ਕੰਪਿਊਟਰ ਨਿਊਮੈਰੀਕਲ ਕੰਟਰੋਲ ਪ੍ਰੋਡਕਸ਼ਨ ਤਕਨੀਕ ਬੁੱਤ ਦੇ ਹੇਠਲੇ ਹਿੱਸੇ ਨੂੰ ਉੱਪਰ ਦੇ ਹਿੱਸੇ ਦੀ ਤੁਲਨਾ ‘ਚ ਥੋੜ੍ਹਾ ਪਤਲਾ ਕੀਤਾ ਗਿਆ ਹੈ ਬੁੱਤ ਦੇ ਨਿਰਮਾਣ ‘ਚ ਸਭ ਤੋਂ ਵੱਡੀ ਚੁਣੌਤੀ ਇਸ ਨੂੰ ਭੂਚਾਲ ਤੇ ਹੋਰ ਆਫ਼ਤਾ ਤੋਂ ਬਚਾਅ ਕਰਨਾ ਸੀ
  • ਇਸ ਬੁੱਤ ‘ਚ 3 ਧਾਤੂਆਂ ਦੀ ਵਰਤੋਂ ਕੀਤੀ ਗਈ ਹੈ, ਜਿਸ ‘ਚ ਵਰ੍ਹਿਆਂ ਤੱਕ ਜੰਗ ਨਹੀਂ ਲੱਗੇਗੀ ਸਟੈਚਯੂ ‘ਚ 85 ਫੀਸਦੀ ਤਾਂਬੇ ਦੀ ਵਰਤੋਂ ਕੀਤੀ ਗਈ ਹੈ
  • ਇਸ ‘ਚ ਇੱਕ ਲੱਖ 70 ਹਜ਼ਾਰ ਕਿਊਬਿਕ ਮੀਟਰ ਕਾਂਨਕ੍ਰੀਟ ਲੱਗਿਆ ਹੈ ਨਾਲ ਹੀ ਦੋ ਹਜ਼ਾਰ ਮੀਟ੍ਰਿਕ ਟਨ ਤਾਂਬਾ ਲਗਾਇਆ ਗਿਆ ਹੈ
  • 5700 ਮੀਟ੍ਰਿਕ ਟਨ ਸਟ੍ਰਕਰਲ ਸਟੀਲ ਤੇ 18500 ਮੀਟ੍ਰਿਕ ਟਨ ਰਿਹੀਨਫੋਰਸਮੈਂਟ ਬਾਰਸ ਦੀ ਵੀ ਵਰਤੋਂ ਕੀਤੀ ਗਈ ਹੈ ਇਹ ਬੁੱਤ 22500 ਮੀਟ੍ਰਿਕ ਟਨ ਸੀਮਿੰਟ ਨਾਲ ਬਣਿਆ ਹੈ

ਯਾਦਗਾਰ ਸਬੰਧੀ ਕੁਝ ਹੋਰ ਗੱਲਾਂ

  • ਸਰਦਾਰ ਵੱਲਭ ਭਾਈ ਪਟੇਲ ਦਾ 182 ਮੀਟਰ ਉੱਚਾ ਸਟੈਚਯੂ ਆਫ਼ ਯੂਨਿਟੀ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਬਣ ਗਿਆ ਇਹ ਅਮਰੀਕਾ ਦੇ ਸਟੈਚਯੂ ਆਫ਼ ਲਿਬਰਟੀ ਤੋਂ ਦੁੱਗਣਾ ਹੈ
  • ਇਸ ਦੇ ਚਿਹਰੇ ਦੀ ਉੱਚਾਈ ਹੀ ਸੱਤ ਮੰਜ਼ਿਲ ਇਮਾਰਤ ਦੇ ਬਰਾਬਰ ਹੈ
  • ਇਸ ਮੂਰਤੀ ਦਾ ਨਿਰਮਾਣ ਰਾਮ ਵੀ. ਸੁਤਾਰ ਦੀ ਦੇਖ-ਰੇਖ ‘ਚ ਹੋਇਆ ਹੈ ਹੁਣ ਸੁਤਾਰ ਸ਼ਿਵਾਜੀ ਦੀ ਮੂਰਤੀ ਨੂੰ ਡਿਜ਼ਾਇਨ ਕਰ ਰਹੇ ਹਨ
  • ਬੁੱਤ ਦੇ ਨਿਰਮਾਣ ‘ਚ ਭਾਰਤੀ ਮਜ਼ਦੂਰਾਂ ਦੇ ਨਾਲ 200 ਚੀਨ ਦੇ ਕਰਮਚਾਰੀਆਂ ਨੇ ਵੀ ਹੱਥ ਵਟਾਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top