ਪ੍ਰਧਾਨ ਮੰਤਰੀ ਮੋਦੀ ਬੰਗਾਲ ਤੇ ਉੜੀਸ਼ਾ ਦੇ ਦੌਰੇ ਲਈ ਰਵਾਨਾ

0
37
PM Modi

ਪ੍ਰਧਾਨ ਮੰਤਰੀ ਮੋਦੀ ਬੰਗਾਲ ਤੇ ਉੜੀਸ਼ਾ ਦੇ ਦੌਰੇ ਲਈ ਰਵਾਨਾ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਿਆਨਕ ਚੱਕਰਵਾਤੀ ਤੂਫਾਨ ‘ਅਮਫਾਨ’ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਸਵੇਰੇ ਪੱਛਮੀ ਬੰਗਾਲ ਅਤੇ ਉੜੀਸਾ ਲਈ ਰਵਾਨਾ ਹੋਏ। ਮੋਦੀ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਰਾਹਤ ਅਤੇ ਮੁੜ ਵਸੇਬੇ ਦੇ ਉਪਰਾਲਿਆਂ ਬਾਰੇ ਵਿਚਾਰ ਵਟਾਂਦਰੇ ਕਰਨਗੇ।

ਉਹ ਸਵੇਰੇ 10:45 ਵਜੇ ਕੋਲਕਾਤਾ ਪਹੁੰਚੇਣਗੇ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਰਾਜ ਦਾ ਹਵਾਈ ਸਰਵੇਖਣ ਕਰਨਗੇ। ਦੋਵੇਂ ਆਗੂ ਦੁਪਹਿਰ ਨੂੰ ਬਸੀਰਹਾਟ ਵਿੱਚ ਇੱਕ ਪ੍ਰਬੰਧਕੀ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ ਜਿਸ ਤੋਂ ਬਾਅਦ ਮੋਦੀ ਭੁਵਨੇਸ਼ਵਰ ਲਈ ਰਵਾਨਾ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।