Breaking News

ਕੇਜਰੀਵਾਲ ਦੀ ਰੈਲੀ ਤੋਂ ਪਹਿਲਾਂ ਢਿੱਲੋਂ ਨੇ ਵਿੰਨ੍ਹਿਆ ‘ਆਪ’ ਤੇ ਨਿਸ਼ਾਨਾ

Prior to Kejriwal's rally, Dhillon shot and hit AAP

ਬਰਨਾਲਾ। ਬਰਨਾਲਾ ਵਿੱਚ ਹੋਣ ਜਾ ਰਹੀ ਅਰਵਿੰਦ ਕੇਜਰੀਵਾਲ ਦੀ ਰੈਲੀ ‘ਤੇ ਤੰਜ ਕਸਦੇ ਹੋਏ ਪੰਜਾਬ ਕਾਂਗਰਸ ਦੇ ਉੱਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਵੀ. ਆਈ. ਪੀ. ਕਲਚਰ ਨੂੰ ਨਕਾਰਨ ਵਾਲੀ ਅਤੇ ਖੁਦ ਨੂੰ ਦਰੀਆਂ ‘ਤੇ ਬੈਠਣ ਵਾਲੇ ਦੱਸਣ ਵਾਲੀ ਪਾਰਟੀ ਅੱਜ ਖੁਦ ਵੀ.ਆਈ.ਪੀ. ਕਲਚਰ ਅਪਣਾ ਰਹੀ ਹੈ। ਬਰਨਾਲਾ ਵਿਚ ਕੇਜਰੀਵਾਲ ਲਈ ਵੱਡੀ ਸਟੇਜ ਲਗਾਈ ਗਈ ਹੈ ਅਤੇ 3-4 ਵੀ.ਆਈ.ਪੀ. ਗੇਟ ਵੀ ਰੱਖੇ ਗਏ ਹਨ ਅਤੇ ਪੰਡਾਲ ਵਿਚ 6 ਤੋਂ 7 ਹਜ਼ਾਰ ਕੁਰਸੀ ਲਗਾਈ ਗਈ ਹੈ, ਜਿਸ ਨੂੰ ਉਹ 50 ਹਜ਼ਾਰ ਦੱਸ ਰਹੇ ਹਨ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦਾ ਆਧਾਰ ਪੰਜਾਬ ਵਿਚ ਖਤਮ ਹੋ ਚੁੱਕਾ ਹੈ ਅਤੇ ਪੰਜਾਬ ਵਾਸੀਆਂ ਨੇ ਪਾਰਟੀ ਨੂੰ ਪੂਰੀ ਤਰਾਂ ਨਕਾਰ ਦਿੱਤਾ ਹੈ। ਇਸ ਵਾਰ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿਚ ਪੰਜਾਬ ਤੋਂ  ਇਕ ਵੀ ਸੀਟ ਨਹੀਂ ਜਿੱਤੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top