ਪੁਲਿਸ ਹਿਰਾਸਤ ‘ਚ ਕੈਦੀ ਦਾ ਗੋਲੀ ਮਾਰਕੇ ਕਤਲ, ਇੱਕ ਜ਼ਖਮੀ

SDO Shot the employee at Sangrur 

ਅਦਾਲਤ ਕੰਪਲੈਕਸ ਨੇੜੇ ਗੋਹਾਣਾ ਰੋਡ  ‘ਤੇ ਦਿੱਤਾ ਘਟਨਾ ਨੂੰ ਅੰਜ਼ਾਮ

ਸੱਚ ਕਹੂੰ ਨਿਊਜ਼, ਜੀਂਦ: ਗੋਹਾਣਾ ਰੋਡ ‘ਤੇ ਸੋਮਵਾਰ ਦੁਪਹਿਰ ਨੂੰ ਅਦਾਲਤ ‘ਚੋਂ ਪੁਲਿਸ ਹਿਰਾਸਤ ‘ਚ ਪੇਸ਼ੀ ਭੁਗਤ ਕੇ ਆ ਰਹੇ ਮੁਲਜ਼ਮ ‘ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ‘ਚ ਗੋਲੀ ਮੁਲਜ਼ਮ ਦੀ ਛਾਤੀ ‘ਚ ਜਾ ਲੱਗੀ ਤੇ ਉਸਦਾ ਸਾਥੀ ਛਰਰੇ ਲੱਗਣ ਨਾਲ ਜ਼ਖਮੀ ਹੋ ਗਿਆ ਘਟਨਾ ਨੂੰ ਅੰਜ਼ਾਮ ਦੇ ਕੇ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਣ ‘ਤੇ ਸੀਆਈਏ, ਸ਼ਹਿਰ ਥਾਣਾ ਇੰਚਾਰਜ਼ ਪੁਲਿਸ ਬਲ ਸਮੇਤ ਮੌਕੇ ‘ਤੇ ਪਹੁੰਚ ਗਏ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਮੁਲਜ਼ਮ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈਐੱਮਐੱਸ ਰੋਹਤਕ ਰੈਫਰ ਕਰ ਦਿੱਤਾ ਪਰ ਰਸਤੇ ‘ਚ ਹੀ ਮੁਲਜ਼ਮ ਦੀ ਮੌਤ ਹੋ ਗਈ ਸ਼ਹਿਰ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਪਿੰਡ ਰਾਮਰਾਏ ਨਿਵਾਸੀ ਸੁਮੇਰ ਕਤਲ ਦੇ ਮਾਮਲੇ ‘ਚ ਹਿਸਾਰ ਜੇਲ੍ਹ ‘ਚ ਬੰਦ ਸੀ ਸੁਮੇਰ ਖਿਲਾਫ਼ ਸ਼ਹਿਰ ਥਾਣਾ ਹਾਂਸੀ ‘ਚ ਕਤਲ ਦਾ ਮਾਮਲਾ ਦਰਜ ਸੀ ਸੋਮਵਾਰ ਨੂੰ ਹਿਸਾਰ ਪੁਲਿਸ ਦੇ ਏਐੱਸਆਈ ਧੂਪ ਸਿੰਘ ਦੀ ਅਗਵਾਈ ‘ਚ ਸੁਮੇਰ ਨੂੰ ਜੀਂਦ ਸ਼ਹਿਰ ‘ਚ ਦਰਜ ਕਤਲ ਦਾ ਮੁਕੱਦਮਾ ਨੰਬਰ 874 ਸਾਲ 2014 ਦੇ ਮਾਮਲੇ ‘ਚ ਸੈਸ਼ਨ ਕੋਰਟ ‘ਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ ਦੁਪਹਿਰ ਨੂੰ ਪੇਸ਼ੀ ਭੁਗਤਣ ਤੋਂ ਬਾਅਦ ਪੁਲਿਸ ਮੁਲਜ਼ਮ ਸੁਮੇਰ ਨੂੰ ਵਾਪਸ ਹਿਸਾਰ ਲਿਜਾਣ ਲਈ ਗੋਹਾਣਾ ਰੋਡ ‘ਤੇ  ਥ੍ਰੀਵੀਲਰ ‘ਚ ਸਵਾਰ ਹੋ ਰਹੇ ਸਨ ਉਸ ਦੌਰਾਨ ਚਾਰ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਸੁਮੇਰ ਦਾ ਚਚੇਰਾ ਭਰਾ ਅਜੇ, ਮਾਂ ਓਮੀ ਦੇਵੀ, ਮਾਸੀ ਕਮਲਾ ਵੀ ਨਾਲ ਸਨ ਥ੍ਰੀਵੀਲਰ ‘ਚ ਬੈਠਦੇ ਹੀ ਪਿੱਛੋਂ ਆਏ ਮੋਟਰਸਾਈਕਲ ਸਵਾਰ ਨੇ ਸੁਮੇਰ ‘ਤੇ ਗੋਲੀ ਚਲਾ ਦਿੱਤੀ

ਹਿਸਾਰ ਪੁਲਿਸ ਕਤਲ ਦੇ ਮਾਮਲੇ ‘ਚ ਪੇਸ਼ੀ ‘ਤੇ ਲਿਆਈ ਸੀ ਮੁਲਜ਼ਮ ਨੂੰ

ਗੋਲੀ ਸੁਮੇਰ ਦੀ ਪਿੱਠ ‘ਚੋਂ ਹੁੰਦੀ ਹੋਈ ਛਾਤੀ ਦੇ ਪਾਰ ਹੋ ਗਈ, ਜਦੋਂਕਿ ਅਜੇ ਛਰੇ ਲੱਗਣ ਨਾਲ ਜ਼ਖਮੀ ਹੋ ਗਿਆ ਮੋਟਰਸਾਈਕਲ ਸਵਾਰ ਹਮਲਾਵਰ ਘਟਨਾ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਸੁਮੇਰ ਤੇ ਅਜੇ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਸੁਮੇਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਪਰ ਉਸਦੀ ਰਾਸਤੇ ‘ਚ ਹੀ ਮੌਤ ਹੀ ਗਈ ਦੱਸਿਆ ਜਾਂਦਾ ਹੈ ਕਿ ਸੁਮੇਰ ਖਿਲਾਫ਼ ਕਈ ਅਪਰਾਧ ਦੇ ਮਾਮਲੇ ਦਰਜ ਹਨ ਮ੍ਰਿਤਕ ਦੀ ਮਾਂ ਓਮੀ ਨੇ ਦੱਸਿਆ ਕਿ ਪਿੰਡ ਦੇ ਹੀ ਰਾਜੂ ਤੇ ਗਾਗਡ ਦੇ ਬੇਟੇ ਨੇ ਉਸਦੇ ਬੇਟੇ ‘ਤੇ ਹਮਲਾ ਕੀਤਾ ਹੈ  ਜਿਸਦੀ ਸਾਜਿਸ਼ ‘ਚ ਕੁਝ ਹੋਰ ਵਿਅਕਤੀ ਵੀ ਸ਼ਾਮਲ ਹਨ ਸ਼ਹਿਰ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਡੀਐੱਸਪੀ ਕਪਤਾਨ ਸਿੰਘ ਨੇ ਦੱਸਿਆ ਕਿ ਆਪਣੀ ਰੰਜਿਸ਼ ਦੇ ਚੱਲਦੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ ਹਮਲਵਰਾਂ ਨੂੰ ਫੜਣ ਲਈ ਛਾਪਾਮਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ ਸੁਮੇਰ ਹੱਤਿਆ ਕਰਨ ਦੇ ਮਾਮਲੇ ‘ਚ ਵਿਚਾਰ ਅਧੀਨ ਬੰਦੀ  ਸੀ, ਤੇ ਉਹ ਹਿਸਾਰ ਜੇਲ੍ਹ ‘ਚ ਕੈਦੀ ਸੀ ਪੇਸ਼ੀ ਭੁਗਤਣ ਤੋਂ ਬਾਅਦ ਗੋਹਾਣਾ ਰੋਡ ‘ਤੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ