ਪੈਟਰੋਲ ਪੰਪ ਤੇ ਦੇਣ ਗੇ ਪੰਜਾਬ ਦੇ ਕੈਦੀ ਸੇਵਾਵਾਂ

0
Prisoners, Punjab, Petrol Pump

ਪਟਿਆਲਾ । ਹੁਣ ਪੰਜਾਬ ਵਿਚਲੀਆਂ ਜੇਲਾਂ ਦੇ ਕੈਦੀ ਵੀ ਪੈਟਰੋਲ ਪੰਪ ਚਲਾਉਣਗੇ। ਦਰਅਸਲ ਪਟਿਆਲਾ ਵਿਚ ਆਪਣੀ ਕਿਸਮ ਦਾ ਪਹਿਲਾ ਅਜਿਹਾ ਪੈਟਰੋਲ ਪੰਪ ਲੱਗਣ ਜਾ ਰਿਹਾ ਹੈ, ਜਿੱਥੇ ਕੈਦੀ ਲੋਕਾਂ ਨੂੰ ਤੇਲ ਵੇਚਣਗੇ। ਇਸ ਸਬੰਧੀ ਪੰਜਾਬ ਸਰਕਾਰ ਅਤੇ ਇੰਡੀਅਨ ਆਇਲ ਕੰਪਨੀ ਵਿਚਕਾਰ ਇਕ ਕਰਾਰ ਹੋਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਫਿਲਹਾਲ ਪੰਜਾਬ ਦੇ ਪਟਿਆਲਾ ਸ਼ਹਿਰ ਵਿਚ ਇਹ ਪੈਟਰੋਲ ਪੰਪ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਕਾਮਯਾਬ ਹੋਣ ‘ਤੇ ਸੂਬੇ ਦੀਆਂ ਹੋਰਨਾਂ ਜੇਲਾਂ ਦੇ ਬਾਹਰ ਵੀ ਇਸ ਪ੍ਰਾਜੈਕਟ ਨੂੰ ਸਥਾਪਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਅਤੇ ਇੰਡੀਅਨ ਆਇਲ ਕੰਪਨੀ ਨਾਲ ਹੋਏ ਕਰਾਰ ਤਹਿਤ ਪਟਿਆਲਾ ਦੀ ਕੇਂਦਰੀ ਜੇਲ ਨਜ਼ਦੀਕ ਇੰਡੀਅਨ ਆਇਲ ਕੰਪਨੀ ਨੂੰ ਪੈਟਰੋਲ ਪੰਪ ਲਾਉਣ ਲਈ ਜਗ੍ਹਾ ਦਿੱਤੀ ਜਾਵੇਗੀ, ਜਿਸ ‘ਤੇ ਕੰਪਨੀ ਵੱਲੋਂ ਆਪਣੇ ਖਰਚੇ ‘ਤੇ ਪੰਪ ਸਥਾਪਤ ਕੀਤਾ ਜਾਵੇਗਾ। ਇਸ ਪੰਪ ‘ਤੇ ਕੇਂਦਰੀ ਜੇਲ ਪਟਿਆਲਾ ਦੇ ਕੈਦੀਆਂ ਵੱਲੋਂ ਸੇਵਾ ਨਿਭਾਈ ਜਾਵੇਗੀ। ਪੈਟਰੋਲ ਪੰਪ ਦੇ ਨਾਲ ਇਕ ਵੱਡਾ ਆਊਟਲੈੱਟ ਵੀ ਤਿਆਰ ਕੀਤਾ ਜਾਵੇਗਾ ਜਿੱਥੇ ਵੇਰਕਾ ਮਾਰਕਫੈੱਡ ਸਮੇਤ ਜੇਲ ਅੰਦਰ ਤਿਆਰ ਹੁੰਦੇ ਉਤਪਾਦਾਂ ਦੀ ਵਿਕਰੀ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।