Breaking News

ਪ੍ਰਿਥਵੀ ਲੜੀ ਤੋਂ ਬਾਹਰ, ਮਯੰੰਕ-ਪਾਂਡਿਆ ਜੁੜਨਗੇ ਟੀਮ ਨਾਲ

ਮਯੰਕ ਨੂੰ ਮਿਲ ਸਕਦਾ ਹੈ ਤੀਸਰੇ ਟੈਸਟ ‘ਚ ਮੌਕਾ

 
ਨਵੀਂ ਦਿੱਲੀ, 17 ਦਸੰਬਰ

ਖੱਬੇ ਗਿੱਟੇ ਦੀ ਸੱਟ ਨਾਲ ਜੂਝ ਰਹੇ ਨੌਜਵਾਨ ਓਪਨਰ ਪ੍ਰਿਥਵੀ ਸ਼ਾੱ ਆਸਟਰੇਲੀਆ ਵਿਰੁੱਧ ਮੌਜ਼ੂਦਾ ਲੜੀ ਤੋਂ ਬਾਹਰ ਹੋ ਗਏ ਹਨ ਅਤੇ ਉਹਨਾਂ ਦੀ ਜਗ੍ਹਾ ਮਯੰਕ ਅੱਗਰਵਾਲ ਨੂੰ ਟੀਮ’ਚ ਸ਼ਾਮਲ ਕੀਤਾ ਗਿਆ ਹੈ ਰਾਸ਼ਟਰੀ ਚੋਣਕਰਤਾਵਾਂ ਨੇ ਇਸ ਦੇ ਨਾਲ ਹੀ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ ਵੀ ਬਾਕੀ ਦੋ ਟੈਸਟਾਂ ਲਈ ਟੀਮ ਨਾਲ ਜੋੜਿਆ ਹੈ ਪਾਂਡਿਆ ਬੜੌਦਾ ਵੱਲੋਂ ਮੁੰਬਈ ਵਿਰੁੱਧ ਚੱਲ ਰਹੇ ਰਣਜੀ ਟਰਾਫ਼ੀ ਦੇ ਮੈਚ ‘ਚ ਚੌਥੇ ਦਿਨ ਮੈਦਾਨ?’ਤੇ ਨਹੀਂ ਆਏ  ਜਿਸ ਤੋਂ?ਬਾਅਦ ਦੱਸਿਆ ਜਾ ਰਿਹਾ ਸੀ ਕਿ ਉਹ ਆਸਟਰੇਲੀਆ ਜਾ ਰਹੇ ਹਨ

 

ਬੀਸੀਸੀਆਈ ਨੇ  ਆਪਣੇ ਬਿਆਨ ‘ਚ ਦੱਸਿਆ ਕਿ  ਪ੍ਰਿਥਵੀ ਸ਼ਾੱ ਸੱਟ ਤੋਂ ਉੱਭਰ ਨਹੀਂ ਸਕੇ ਅਤੇ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ ਰਾਸ਼ਟਰੀ ਚੋਣਕਰਤਾਵਾਂ ਨੇ ਪ੍ਰਿਥਵੀ ਦੀ ਜਗ੍ਹਾ ਕਰਨਾਟਕ ਦੇ 27 ਸਾਲਾ ਬੱਲੇਬਾਜ਼ ਮਯੰਕ ਅਗਰਵਾਲ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਮਯੰਕ ਨੇ ਹੁਣ ਤੱਕ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ ਹੈ ਅਤੇ ਉਹ ਮੁਰਲੀ ਵਿਜੇ ਅਤੇ ਕੇਐਲ ਰਾਹੁਲ ਦੀ ਅਸਫ਼ਲਤਾ ਕਾਰਨ?ਤੀਸਰੇ ਟੈਸਟ ‘ਚ ਓਪਨਰ ਦੇ ਤੌਰ ‘ਤੇ ਨਿੱਤਰ ਸਕਦੇ ਹਨ ਮਯੰਕ ਨੇ 46 ਪ੍ਰਥਮ ਸ਼੍ਰੇਣੀ ਮੈਚਾਂ ‘ਚ 49.98 ਦੀ ਔਸਤ ਨਾਲ 3599 ਦੌੜਾਂ ਬਣਾਈਆਂ ਹਨ ਅਤੇ ਉਸਦਾ ਉੱਚ ਸਕੋਰ ਨਾਬਾਦ 304 ਹੈ ਮਯੰਕ ਹਾਲ ਹੀ ‘ਚ ਨਿਊਜ਼ੀਲੈਂਡ ਏ ਵਿਰੁੱੱਧ ਦੇ ਗੈਰ ਅਧਿਕਾਰਕ ਟੈਸਟਾਂ ‘ਚ 149 ਦੌੜਾਂ ਬਣਾਈਆਂ ਸਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top