Breaking News

ਪ੍ਰਿਆ ਦੱਤ ਨੇ ਕੀਤਾ ਨਾਮਜ਼ਦਗੀ ਪੱਤਰ ਦਾਖਲ

PriyaDutt, Nomination, Papers

ਨਾਮਜ਼ਦਗੀ ਮੌਕੇ ਪ੍ਰਿਆ ਦੱਤ ਦੇ ਭਰਾ ਸੰਜੈ ਦੱਤ ਵੀ ਰਹੇ ਮੌਜ਼ੂਦ

ਮੁੰਬਈ, ਏਜੰਸੀ 

ਮੁੰਬਈ ਉੱਤਰ ਮੱਧ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਪ੍ਰਿਆ ਦੱਤ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਨਾਮਜ਼ਦਗੀ ਦੌਰਾਨ ਪ੍ਰਿਆ ਦੱਤ ਦੇ ਨਾਲ ਉਨ੍ਹਾਂ ਦੇ ਭਰਾ ਅਤੇ ਬਾਲੀਵੁੱਡ ਅਭਿਨੇਤਾ ਸੰਜੈ ਦੱਤ ਵੀ ਮੌਜ਼ੂਦ ਸਨ ਪ੍ਰਿਆ ਦੱਤ ਭਰਾ ਸੰਜੈ ਦੱਤ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਅੱਜ ਬਾਂਦਰਾ ਕਲੈਕਟਰ ਆਫਿਸ ਪਹੁੰਚੀ ਸਨ ਨਾਮਜ਼ਦਗੀ ਤੋਂ ਬਾਅਦ ਪ੍ਰਿਆ ਦੱਤ ਨੇ ਕਿਹਾ ਕਿ ਚੋਣਾਂ ‘ਚ ਉਹ ਜਿੱਤ ਹਾਸਲ ਕਰਨਗੇ ।

ਜ਼ਿਕਰਯੋਗ ਹੈ ਕਿ ਇਸ ਤੋਂ ਪ੍ਰਿਆ ਦੱਤ ਨੇ ਚੋਣ ਲੜਨ ਸਬੰਧੀ ਪਾਰਟੀ ਅਤੇ ਉਨ੍ਹਾਂ ਦਰਮਿਆਨ ਕਾਫੀ ਦੁਚਿੱਤੀ ਦੀ ਸਥਿਤੀ ਵੀ ਵੇਖਣ ਨੂੰ ਮਿਲੀ ਸੀ ਪਰ ਪਿਛਲੇ ਮਹੀਨੇ ਪ੍ਰਿਆ ਦੱਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਸਾਫ ਕਰ ਦਿੱਤਾ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਕਾਂਗਰਸ ਦੀ ਟਿਕਟ ‘ਤੇ ਲੜੇਗੀ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਿਆ ਦੱਤ ਚੋਣ ਲੜਨ ਲਈ ਤਿਆਰ ਹੋ ਗਈ ਸਨ ਜ਼ਿਕਰਯੋਗ ਹੈ ਕਿ ਪ੍ਰਿਆ ਦੱਤ ਐਕਟਰ ਅਤੇ ਕਾਂਗਰਸ ਮਹਾਂਰਾਸ਼ਟਰ ਦੇ ਆਗੂ ਸੁਨੀਲ ਦੱਤ ਦੀ ਧੀ ਹਨ ਦੱਤ ਇਸ ਤੋਂ ਪਹਿਲਾਂ ਵੀ ਸਾਂਸਦ ਰਹਿ ਚੁੱਕੀ ਹਨ ਪਰ ਇਸ ਵਾਰ ਉਨ੍ਹਾਂ ਨੇ ਹੀ ਇਸ ਵਾਰ ਚੋਣਾਂ ਨਾ ਲੜਨ ਸਬੰਧੀ ਇੱਛਾ ਪ੍ਰਗਟਾਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top