ਦੇਸ਼

ਨਵਾਬ ਨਗਰੀ ‘ਚ ਚੱਲਿਆ ਪ੍ਰਿਅੰਕਾ ਦਾ ਜਾਦੂ

Priyanka, Magic, Nawab, Nagri

ਰਾਹੁਲ-ਪ੍ਰਿਅੰਕਾ ਦਾ ਰੋਡ ਸ਼ੋਅ, ਜਾਮ ਨੇ ਕੀਤਾ ਹਾਲ-ਬੇਹਾਲ

ਲਖਨਊ | ਉੱਤਰ ਪ੍ਰਦੇਸ਼ ਕਾਂਗਰਸ ‘ਚ ਜਾਨ ਫੂਕਣ ਲਈ ਅੱਜ ਨਵਾਬ ਨਗਰੀ ਪਹੁੰਚੀ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ ਜਨਰਲ ਸਕੱਤਰ ਵਜੋਂ ਸਰਗਰਮ ਸਿਆਸਤ ‘ਚ ਕਦਮ ਰੱਖਣ ਵਾਲੀ ਪ੍ਰਿਅੰਕਾ ਦਾ ਇਸਤਕਬਾਲ ਲਖਨਊ ਦੇ ਬਸ਼ਿੰਦਿਆਂ ਨੇ ਗਰਮਜ਼ੋਸੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਹਾਲਾਂਕਿ ਰੋਡ ਸ਼ੋਅ ਕਾਰਨ ਜਮ੍ਹਾਂ ਭੀੜ ਤੇ ਰੂਟ ਡਾਇਵਰਜਨ ਦੌਰਾਨ ਆਵਾਜਾਈ ਪ੍ਰਭਾਵਿਤ ਹੋ ਗਈ ਚੌਧਰੀ ਚਰਨ ਸਿੰਘ ਹਵਾਈ ਅੱਡੇ ‘ਤੇ ਲਗਭਗ 12:45 ਵਜੇ ਪਹੁੰਚੀ ਪ੍ਰਿਅੰਕਾ ਦੇ ਸਵਾਗਤ ਲਈ ਪ੍ਰਦੇਸ਼ ਕਾਂਗਰਸ ਦਾ ਆਮ ਤੋਂ ਲੈ ਕੇ ਖਾਸ ਵਰਕਰ ਸਵੇਰੇ ਅੱਠ ਵਜੇ ਤੋਂ ਹੀ ਉਡੀਕ ‘ਚ ਖੜ੍ਹੇ ਸਨ ਕਾਂਗਰਸੀ ਨੇਤਰੀ ਦੀ ਇੱਕ ਝਲਕ ਪਾਉਣ ਲਈ ਬੇਕਰਾਰ ਵਰਕਰਾਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਬਲਾਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ ਚਿਹਰੇ ‘ਤੇ ਮੁਸਕਾਨ ਲਿਆ ਕੇ ਨਾਲ ਪ੍ਰਿਅੰਕਾ ਨੇ ਹਵਾਈ ਅੱਡੇ ‘ਤੇ ਮੌਜ਼ੂਦ ਆਗੂਆਂ ਤੇ ਵਰਕਰਾਂ ਦਾ ਸਵਾਗਤ ਸਵੀਕਾਰ ਕੀਤਾ, ਜਿਸ ਤੋਂ ਬਾਅਦ ਉਹ ਆਪਣੇ ਭਾਈ ਤੇ ਕਾਂਗਰਸ ਪ੍ਰਧਾਨ ਰਾਹੁਲਵ ਾਂਧੀ ਤੇ ਪਾਰਟੀ ਜਨਰਲ ਸਕੱਤਰ ਜੋਤੀਤਾਰਾਦਿੱਤਿਆ ਸਿੰਧੀਆ ਦੇ ਨਾਲ ਰੋਡ ਸ਼ੋਅ ਲਈ ਤਿਆਰ ਵਾਹਨ ਦੀ ਛੱਤ ‘ਤੇ ਸਵਾਰ ਹੋ ਗਈ ਅਮੌਸੀ ਤੋਂ ਪਾਰਟੀ ਦੇ ਪ੍ਰਦੇਸ਼ ਦਫ਼ਤਰ ਦਰਮਿਆਨ 14 ਕਿਮੀ ਦੇ ਤੈਅ ਰੂਟ ਦੇ ਦੋਵੇਂ ਪਾਸਿਓਂ ਪਾਰਟੀ ਹਮਾਇਤੀ ਢੋਲ ਦੇ ਨਾਲ ਸਵੇਰੇ ਤੋਂ ਹੀ ਸੜਕ ਦੇ ਦੋਵੇਂ ਪਾਸੇ ਖੜ੍ਹੇ ਸਨ ਤੇ ਪੁਲਿਸ ਨੇ ਕਾਂਗਰਸ ਦੇ ਰੋਡ ਸ਼ੋਅ ਦੇ ਚੱਲਦੇ ਸਵੇਰੇ 10 ਵਜੋਂ ਤੋਂ ਕਈ ਥਾਵਾਂ ‘ਤੇ ਮਾਰਗ ਬਦਲ ਦਿੱਤੇ ਜਿਸ ਦੇ ਚੱਲਦੇ ਦਫ਼ਤਰ ਤੇ ਵਪਾਰਕ ਸਥਾਨਾਂ ‘ਤੇ ਜਾਣ ਵਾਲੇ ਪੇਸ਼ੇਵਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top