ਪੰਜਾਬ ਦੇ ਕਿਸੇ ਸ਼ੈਲਰ ਮਾਲਕ ਨਾਲ ਖ਼ਰੀਦ ਏਜੰਸੀਆਂ ਵੱਲੋਂ ਨਹੀਂ ਹੋਣ ਦਿੱਤਾ ਜਾਵੇਗਾ ਧੱਕਾ: ਭਾਰਤ ਭੂਸ਼ਨ ਬਿੰਟਾ

0

ਨਵਨਿਯੁਕਤ ਪੰਜਾਬ ਰਾਈਸ ਇੰਡਸਟਰੀਜ਼ ਦੇ ਪ੍ਰਧਾਨ ਦਾ ਅਮਲੋਹ ਤੇ ਮੰਡੀ ਗੋਬਿੰਦਗੜ ਦੇ ਸ਼ੈਲਰ ਮਾਲਕਾਂ ਵੱਲੋਂ ਨਿੱਘਾ ਸਵਾਗਤ

ਅਮਲੋਹ, (ਅਨਿਲ ਲੁਟਾਵਾ)। ਅੱਜ ਅਮਲੋਹ ਵਿਖੇ ਨਵਨਿਯੁਕਤ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਦਾ ਅਮਲੋਹ ਪਹੁੰਚਣ ‘ਤੇ ਅਮਲੋਹ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ ਦੀ ਸਰਪ੍ਰਸਤੀ ਹੇਠ ਅਮਲੋਹ ਅਤੇ ਮੰਡੀ ਗੋਬਿੰਦਗੜ ਦੇ ਸ਼ੈਲਰ ਮਾਲਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਇੰਦਰਜੀਤ ਗਰਗ ਜੌਲੀ ਜ਼ਿਲ੍ਹਾ ਪ੍ਰਧਾਨ ਮੁਕਤਸਰ,ਰਾਮ ਲਾਲ ਪ੍ਰਧਾਨ ਮੁਕਤਸਰ ਉਚੇਚੇ ਤੌਰ ‘ਤੇ ਪਹੁੰਚੇ।

ਇਸ ਮੌਕੇ ਸੰਬੋਧਨ ਕਰਦਿਆਂ ਰਾਕੇਸ਼ ਕੁਮਾਰ ਗਰਗ ਨੇ ਭਾਰਤ ਭੂਸ਼ਨ ਬਿੰਟਾ ਨੂੰ ਸ਼ੈਲਰ ਮਾਲਕਾਂ ਨੂੰ ਆ ਰਹੀਆਂ  ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਈ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਅਲਾਟਮੈਂਟ ਮੌਕੇ ਅਤੇ ਐਫ ਸੀ ਆਈ  ਵੱਲੋਂ ਚੌਲਾਂ ਵਿੱਚ ਨਮੀ , ਬਾਰਦਾਨੇ, ਸਮਾਲ ਬਰੋਕਨ, ਸਾਈਟ ਲਈ ਡੈਮੇਜ, ਡਿਸਕਲਰ, ਡੀਹਸਕਿੰਗ ਦੇ ਨਾਮ ‘ਤੇ ਚੌਲਾਂ ‘ਚ ਨਮੀ ਚੈੱਕ ਵਾਲੇ ਮੀਟਰਾਂ ਦੇ ਨਾਲ ਸ਼ੈਲਰ ਮਾਲਕਾਂ ਨਾਲ ਧੱਕਾ ਕੀਤਾ ਜਾਂਦਾ ਹੈ ਅਤੇ ਅਮਲੋਹ ਦੇ ਚੋਲਾਂ ਦੀ ਲੱਗਣ ਵਾਲੀ ਸਪੈਸ਼ਲ ਜ਼ਿਲ੍ਹੇ ਦੇ ਹੋਰ ਸੈਂਟਰਾਂ ‘ਤੇ ਲਗਵਾ ਦਿੱਤੀਆਂ ਜਾਂਦੀਆਂ ਹਨ ਤੇ ਅਮਲੋਹ ‘ਚ ਐਫ ਸੀ ਆਈ ਦੇ ਗੋਦਾਮ ਵਿੱਚ ਜਗ੍ਹਾ ਨਾ ਹੋਣ ਦਾ ਬਹਾਨਾ ਬਣਾ ਕੇ ਸ਼ੈਲਰ ਮਾਲਕਾਂ ਨੂੰ ਪ੍ਰੇਸ਼ਾਨ ਕਰਕੇ ਲੁੱਟਿਆ ਜਾਂਦਾ ਹੈ।
ਇਸ ਮੌਕੇ ਸੂਬਾ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਲੋਹ ਕੀ ਉਹ ਪੂਰੇ ਪੰਜਾਬ ਦੇ ਕਿਸੇ ਸ਼ੈਲਰ ਮਾਲਕ ਨਾਲ ਖ਼ਰੀਦ ਏਜੰਸੀਆਂ ਅਤੇ ਐਫ ਸੀ ਆਈ ਵੱਲੋਂ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਤੁਹਾਡੇ ਇਸ ਕੰਮ ਲਈ ਚਾਹੇ ਉਨ੍ਹਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚ ਕਰਨੀ ਪਵੇ। ਉਨ੍ਹਾਂ ਸ਼ੈਲਰ ਮਾਲਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਰੇ ਸ਼ੈਲਰ ਮਾਲਕ 17 ਪ੍ਰਤੀਸ਼ਤ ਨਮੀ ਵਾਲਾ ਝੋਨਾ ਹੀ ਚੁੱਕਣ ਤਾਂ ਜੋ ਐਫ ਸੀ ਆਈ ਵਰਗੀਆਂ ਏਜੰਸੀਆਂ ਸ਼ੈਲਰ ਮਾਲਕਾਂ ਨੂੰ ਪ੍ਰੇਸ਼ਾਨ ਨਾ ਕਰ ਸਕਣ। ਉਨ੍ਹਾਂ ਸ਼ੈਲਰ ਮਾਲਕਾਂ ਨੂੰ ਭਰੋਸਾ ਦਿਵਾਇਆ ਕਿ ਬਾਰਦਾਨੇ ਦੇ ਯੂਜ਼ਰ ਚਾਰਜਿਜ਼, ਲੇਵੀ ਸਕਿਊਰਟੀ ਦੇ ਮਸਲੇ ਜਲਦੀ ਹੀ ਹੱਲ ਕਰਵਾਏ ਜਾਣਗੇ ਅਤੇ ਅਲਾਟਮੈਂਟ ਲਈ ਪੁਰਾਣੇ ਸ਼ੈਲਰਾਂ ਤੇ ਨਵੇਂ ਲੱਗਣ ਵਾਲੇ ਸ਼ੈਲਰਾਂ ਤੋਂ ਅਧਿਕਾਰੀਆਂ ਵੱਲੋਂ ਮੰਗੇ ਜਾਂਦੇ ਕਾਗ਼ਜ਼ਾਂ ਅਤੇ ਅਮਲੋਹ ਟੈਕਨੀਕਲ ਸਟਾਫ਼ ਅਤੇ ਚੋਲਾਂ ਦੀਆਂ ਸਪੈਸ਼ਲ ‘ਚ ਹੋ ਰਹੀ ਹੇਰਾਫੇਰੀ ਨੂੰ ਰੋਕਣ ਲਈ ਅਮਲੋਹ ਦੇ ਸ਼ੈਲਰ ਮਾਲਕਾਂ ਦੀ ਮੀਟਿੰਗ ਜਲਦ ਹੀ ਜੀ. ਐੱਮ. ਐਫ ਸੀ ਆਈ ਨਾਲ ਕਰਵਾ ਕਿ ਇਸ ਮੁਸ਼ਕਲ ਨੂੰ ਹੱਲ ਕੀਤਾ ਜਾਵੇਗਾ।

ਇਸ ਮੌਕੇ ਵਿਨੋਦ ਮਿੱਤਲ, ਸਰਪ੍ਰਸਤ ਜੈ ਭਗਵਾਨ,ਅਨਿਲ ਲੁਟਾਵਾ ਸੰਗਠਨ ਮੰਤਰੀ,ਵਿਨੋਦ ਅਬਰੋਲ,ਸੰਜੀਵ ਜਿੰਦਲ,ਪੁਨੀਤ ਬਾਂਸਲ,ਨਵੀਨ ਅਰੋੜਾ, ਭਲਿੰਦਰ ਅਰੋੜਾ ,ਜਸਵੀਰ ਸਿੰਘ,ਦੀਪਕ ਮਹਿਨ,ਵਿਸ਼ਨੂੰ ਜਿੰਦਲ,ਪ੍ਰਗਟ ਸਿੰਘ,ਵਿਨੀਤ ਜਿੰਦਲ, ਜੱਸੀ ਅਮਨ ਗਿੱਲ ਅਤੇ ਮੁਨੀਮ ਯੂਨੀਅਨ ਦੇ ਪ੍ਰਧਾਨ ਸੋਹਣ ਲਾਲ ਭੜੀ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.