ਪੈਟਰੋਲ ਤੇ ਡੀਜ਼ਲ ਦੀਆਂ ਵਧਾਈਆਂ ਕੀਮਤਾ ਖਿਲਾਫ ਅਜੀਤਵਾਲ ਵਿਖੇ ਪੈਟਰੋਲ ਪੰਪ ਤੇ ਰੋਸ ਪ੍ਰਦਰਸਨ

0
45

ਪੈਟਰੋਲ ਤੇ ਡੀਜ਼ਲ ਦੀਆਂ ਵਧਾਈਆਂ ਕੀਮਤਾ ਖਿਲਾਫ ਅਜੀਤਵਾਲ ਵਿਖੇ ਪੈਟਰੋਲ ਪੰਪ ਤੇ ਰੋਸ ਪ੍ਰਦਰਸਨ

ਅਜੀਤਵਾਲ (ਕਿਰਨ ਰੱਤੀ) | ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਖ਼ਿਲਾਫ਼ ਕਾਂਗਰਸ ਵੱਲੋਂ ਦੇਸ਼ ਵਿਆਪੀ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਕਸਬਾ ਅਜੀਤਵਾਲ ਵਿਖੇ ਪੈਟਰੋਲ ਪੰਪ ਤੇ ਸੀਨੀਅਰ ਕਾਂਗਰਸੀ ਆਗੂ ਸਵਰਨ ਸਿੰਘ ਆਦੀਵਾਲ ਜੋ ਹਲਕਾ ਨਿਹਾਲ ਸਿੰਘ ਵਾਲਾ ਚ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦਾ ਝੰਡਾ ਹੋਰ ਉੱਚਾ ਕਰ ਲਈ ਮੂਹਰਲੀ ਕਤਾਰ ਵਿੱਚ ਆਪਣਾ ਰੋਲ ਨਿਭਾ ਰਹੇ ਹਨ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ ਪਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਰੋਸ ਪ੍ਰਦਰਸ਼ਨ ਕੀਤਾ

ਇਸ ਮੌਕੇ ਬੋਲਦੇ ਹੋਏ ਆਦੀਵਾਲ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸੱਤ ਸਾਲਾਂ ਵਿੱਚ ਪੈਟਰੋਲ ਅਤੇ ਡੀਜ਼ਲ ਉੱਤੇ ਟੈਕਸ ਦੇ ਵਿੱਚ ਵਾਰ ਵਾਰ ਬੜੌਤਰੀ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਨੇ ਰਿਕਾਰਡ ਲੈਵਲ ਤੇ ਪਹੁੰਚਾ ਦਿੱਤਾ ਹੈ ਸਰਕਾਰ ਦੀ ਗਲਤ ਨੀਤੀਆਂ ਦੇ ਕਾਰਨ ਦੇਸ਼ ਵਿਚ ਕਈ ਹਿੱਸਿਆਂ ਚ ਪੈਟਰੋਲ ਦੀ ਕੀਮਤਾਂ ਬੀਤੇ ਦਿਨ ਸੌ ਰੁਪਏ ਪ੍ਰਤੀ ਲਿਟਰ ਦਾ ਅੰਕੜਾ ਪਾਰ ਕਰ ਚੁੱਕੀਆਂ ਹਨ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਸੌ ਰੁਪਏ ਤਕ ਹੋਣ ਦੇ ਆਸਾਰ ਬਣ ਗਏ ਹਨ।

ਕੋਰੋਨਾ ਕਾਲ ‘ਚ ਆਫਤ ਨੂੰ ਮੌਕਾ ਬਣਾ ਕੇ ਮੋਦੀ ਸਰਕਾਰ ਲਗਾਤਾਰ ਵਧਦੇ ਪੈਟਰੋਲ ਡੀਜ਼ਲ ਦੇ ਭਾਅ ‘ਤੇ ਕਾਬੂ ਕਰਨ ਦੀ ਬਜਾਏ ਭਾਰੀ ਭਰਕਮ ਟੈਕਸ ਵਸੂਲ ਕੇ ਲੋਕਾਂ ਦੀਆ ਜੇਬਾਂ ‘ਤੇ ਡਾਕਾ ਮਾਰ ਰਹੀ ਹੈ। ਸਰਕਾਰ ਨੇ ਪਹਿਲਾ ਹੀ ਖੇਤੀ ਵਿਰੋਧੀ ਕਾਨੂੰਨ ਬਣਾ ਕੇ ਕਿਸਾਨਾ ਨੂੰ ਪਰੇਸਾਨ ਕੀਤਾ ਹੈ ਤੇ ਹੁਣ ਜਦੋ ਪੰਜਾਬ ਵਿੱਚ ਝੋਨਾ ਲਗਾਉਣ ਲਈ ਸਸਤੇ ਡੀਜਲ ਦੀ ਜਰੂਰਤ ਹੈ ਤਾ ਕਿਸਾਨ ਨੂੰ ਮਹਿੰਗੇ ਮੁੱਲ ਦਾ ਡੀਜਲ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਸ ਮੌਕੇ ਤੇ ਉਹਨਾ ਸਰਕਾਰ ਤੋ ਮੰਗ ਕੀਤੀ ਕੀ ਤਰੁੰਤ ਵਧੀਆ ਹੋਈਆ ਕੀਮਤਾ ਵਾਪਸ ਲਈਆ ਜਾਣ। ਇਸ ਸਮੇਂ ਜਗਜੀਤ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ , ਮਨਦੀਪ ਸਿੰਘ ਮੈਂਬਰ ਬਲਾਕ ਸੰਮਤੀ ਡਾਲਾ, ਰਾਜਾ ਸਿੰਘ ਮੈਂਬਰ ਅਜੀਤਵਾਲ, ਇਕਬਾਲ ਸਿੰਘ ਸੰਘਾ,ਗੁਰਜੀਤ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੋਸਾਇਟੀ ਅਜੀਤਵਾਲ, ਸ਼ਮਿੰਦਰ ਸਿੰਘ ਮੈਂਬਰ ਬਲਾਕ ਸੰਮਤੀ ਅਜੀਤਵਾਲ, ਜਗਤਾਰ ਸਿੰਘ ਘਾਲੀ, ਬਲਵੀਰ ਸਿੰਘ ਪ੍ਰਧਾਨ ਪੰਜਾਬ ਪੱਲੇਦਾਰ ਯੂਨੀਅਨ ਅਜੀਤਵਾਲ, ਬਲਵੀਰ ਸਿੰਘ ਮੈਂਬਰ ਕੋਆਪ੍ਰੇਟਿਵ ਸੋਸਾਇਟੀ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।