ਪੰਜਾਬ

ਮਾਲੇਰਕੋਟਲਾ ਹਲਕੇ ‘ਚ ਹੋਇਆ ਭਗਵੰਤ ਮਾਨ ਦਾ ਵਿਰੋਧ

Protest, Bhagwant Mann, Malerkotla, Constituency

ਕਿਸਾਨਾਂ ਨੇ ਲਾਇਆ ਵਾਅਦੇ ਪੂਰੇ ਨਾ ਕਰਨ ਦਾ ਦੋਸ਼

ਮਾਲੇਰਕੋਟਲਾ (ਗੁਰਤੇਜ ਜੋਸ਼ੀ) | ਸੰਗਰੂਰ ਤੋਂ ਐਮ.ਪੀ ਅਤੇ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦਾ ਅੱਜ ਮਲੇਰਕੋਟਲਾ ਦੌਰੇ ਦੌਰਾਨ ਕਈ ਪਿੰਡਾਂ ਦੇ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਕਿਸਾਨਾਂ ਨੇ ਉਨ੍ਹਾਂ ‘ਤੇ ਵਾਅਦੇ ਅਨੁਸਾਰ ਗ੍ਰਾਂਟਾਂ ਨਾ ਦੇਣ ਦਾ ਦੋਸ਼ ਲਾਇਆ ਹੈ
ਭਗਵੰਤ ਮਾਨ ਨੇ ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਇਲਾਕਾ ਮਿੱਠੇਵਾਲ, ਦਸੌਂਧਾ ਸਿੰਘ ਵਾਲਾ, ਮਾਣਕੀ ਬਿਸ਼ਨਗੜ੍ਹ ਫਰਵਾਲੀ, ਫੌਜੇਵਾਲ ਕਲਿਆਣ, ਜਲਵਾਣਾ ਬਾਪਾਲਾ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਪਿੰਡ ਫਰਵਾਲੀ ਵਿਖੇ ਪਿੰਡ ਵਾਸੀਆਂ ਤੇ ਨਗਰ ਪੰਚਾਇਤ ਵੱਲੋਂ ਭਗਵੰਤ ਮਾਨ ਦੇ ਵਿਰੋਧ ਨਾਅਰੇ ਲਾਏ ਗਏ ਇਸ ਬਾਰੇ ਪਿੰਡ ਫਰਵਾਲੀ ਦੇ ਸਰਪੰਚ ਗੁਰਮੁਖ ਸਿੰਘ ਗਰੇਵਾਲ, ਮਲਕੀਤ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਮਨਜੀਤ ਸਿੰਘ ਪੰਚ, ਸਾਬਕਾ ਸਰਪੰਚ ਧਰਮ ਸਿੰਘ ਨੇ ਕਿਹਾ ਕਿ ਐਮ.ਪੀ ਭਗਵੰਤ ਮਾਨ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਸਰਵ ਸੰਮਤੀ ਨਾਲ ਪੰਚਾਇਤ ਦੀ ਚੋਣ ਹੁੰਦੀ ਹੈ ਤਾਂ ਉਹ ਪਿੰਡ ਦੇ ਵਿਕਾਸ ਕੰਮਾਂ ਲਈ ਪੰਜ ਲੱਖ ਦੀ ਗ੍ਰਾਂਟ ਜਾਰੀ ਕਰਨਗੇ।ਉਨ੍ਹਾਂ ਦੇ ਪਿੰਡ ਵਿੱਚ ਕਾਫੀ ਕੰਮ ਹੋਣ ਵਾਲੇ ਸਨ ਇਸ ਲਈ ਪਿੰਡ ਵਾਸੀਆਂ ਨੇ ਪਿੰਡ ਦੀ ਤਰੱਕੀ ਲਈ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਇਸ ਸਬੰਧੀ ਅਸੀਂ ਉਨ੍ਹਾਂ ਨੂੰ ਸੰਗਰੂਰ ਵਿਖੇ ਮਿਲ ਕੇ ਵੀ ਆਏ ਪਰ ਉਨ੍ਹਾਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ  ਸਰਪੰਚ ਗੁਰਮੁੱਖ ਸਿੰਘ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਸਿਰਫ ਵੋਟਾਂ ਲਈ ਹੀ ਆਇਆ ਸੀ ਜੋ ਪੰਜ ਸਾਲ ਪਹਿਲਾਂ ਵੀ ਵੋਟਾਂ ਮੰਗਣ ਆਇਆ ਤੇ ਮੁੜ ਕੇ ਕਦੇ ਫਰਵਾਲੀ ਪਿੰਡ ਵਿੱਚ ਪੈਰ ਨ੍ਹੀਂ ਪਾਇਆ ਸਰਪੰਚ ਗਰੇਵਾਲ ਨੇ ਦੱਸਿਆ ਕਿ ਸਾਡੇ ਪਿੰਡ ਨੂੰ ਭਗਵੰਤ ਮਾਨ ਨੇ ਸੀਮਿੰਟ ਦੀਆਂ ਦਸ ਕੁਰਸੀਆਂ ਦਿੱਤੀਆਂ ਸਨ ਉਨ੍ਹਾਂ ਵਿੱਚ ਵੀ ਘਪਲਾ ਕੀਤਾ ਹੋਇਆ ਹੈ ਇਸ ਮੌਕੇ ਟਹਿਲ ਸਿੰਘ ਕਹਿਲ, ਹਰਪ੍ਰੀਤ ਸਿੰਘ ਬਦੋਹਲ, ਬਿੱਕਰ ਸਿੰਘ, ਚਮਕੌਰ ਸਿੰਘ, ਸਵਰਨ ਸਿੰਘ ਪੰਚ, ਸੁਖਚੈਨ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top