ਦੇਸ਼

ਰਾਜੀਵ ਗਾਂਧੀ ਮਾਮਲੇ ਦੇ ਸੱਤ ਦੋਸ਼ੀਆਂ ਨੂੰ ਰਿਹਾਅ ਕਰਨ ਲਈ ਕੱਢੀ ਰੈਲੀ

ਚੇਨੱਈ। ਤਮਿਲ ਸਮਰਥਕ ਵੱਖ-ਵੱਖ ਸੰਗਠਨਾਂ ਤੇ ਸਿਆਸੀ ਪਾਰਟੀਆਂ ਨੇ ਰਾਜੀਵ ਗਾਂਧੀ ਕਤਲ ਮਾਮਲੇ ‘ਚ ਦੋਸ਼ੀ ਠਹਿਰਾਏ ਗਏ ਸੱਤ ਵਿਅਕਤੀਆਂ ਦੀ ਰਿਹਾਈ ਦੀ ਮੰਗ ਕਰਦਿਆਂ ਰੈਲੀਆਂ ਕੱਢੀਆਂ। ਇਨ੍ਹਾਂ ਸੱਤ ਦੋਸ਼ੀਆਂ ਨੇ ਅੱਜ ਜੇਲ੍ਹ ‘ਚ 25 ਸਾਲ ਪੂਰੇ ਕਰ ਲਏ।
ਇਸ ਮਾਮਲੇ ‘ਚ ਦੋਸ਼ੀ ਠਹਿਰਾਏ ਗਏ ਪੇਰਾਰਿਵਲਨ ਦੀ ਮਾਂਤ ਅਪਰੂਤਾਮਲ ਦੀ ਅਗਵਾਈ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਫ਼ਿਲਮ ਜਗਤ ਨਾਲ ਜੁੜੀਆਂ ਸਖਸ਼ੀਅਤਾਂ, ਵਰਕਰਾਂ ਤੇ ਸਮਰਥਕਾਂ ਨੇ ਮਾਰਚ ‘ਚ ਹਿੱਸਾ ਲਿਆ।
ਰੈਲੀ ‘ਚ ਸ਼ਾਮਲ ਹੋਣ ਵਾਲਿਆਂ ‘ਚ ਪੀਐੱਮਕੇ ਦੇ ਯੁਵਾ ਸ਼ਾਖਾ ਦੇ ਆਗੂ ਤੇ ਧਰਮਾਪੁਰੀ ਤੋਂ ਸਾਂਸਦ ਅਬੂਮਣੀ ਰਾਮਦਾਸ, ਫ਼ਿਲਮ ਅਭਿਨੇਤਾ ਨਸੀਰ ਪੋਨਵੱਨਾਨ ਅਤੇ ਸੱਤਿਆਰਾਜ ਤੇ ਨਿਰਦੇਸਕ ਵਿਕਮਨ ਮੁੱਖ ਰਹੇ।

ਪ੍ਰਸਿੱਧ ਖਬਰਾਂ

To Top