Breaking News

ਚੜ੍ਹਦੇ ਸਾਲ ਪੰਜਾਬ ‘ਚ ਦੌੜਨਗੀਆਂ ਪੀਆਰਟੀਸੀ ਦੀਆਂ 100 ਨਵੀਆਂ ਬੱਸਾਂ

PRTC, Run, New Buses, Punjab

ਮੁੱਖ ਮੰਤਰੀ ਕੋਲੋਂ ਦਿਵਾਈ ਜਾਵੇਗੀ ਪਹਿਲੀ ਫਲੀਟ ਨੂੰ ਝੰਡੀ
ਪੀਆਰਟੀਸੀ ਵੱਲੋਂ ਨਵੀਆਂ ਬੱਸਾਂ ਸਬੰਧੀ ਕੀਤੀ ਜਾ ਰਹੀ ਐ ਤਿਆਰੀ 

ਖੁਸ਼ਵੀਰ ਸਿੰਘ ਤੂਰ
ਪਟਿਆਲਾ, 29 ਦਸੰਬਰ।

ਪੀਆਰਟੀਸੀ ਵੱਲੋਂ ਆਪਣੇ ਬੇੜੇ ਵਿੱਚ ਜਲਦੀ ਹੀ 100 ਹੋਰ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ। ਪੀਆਰਟੀਸੀ ਵੱਲੋਂ ਇਨ੍ਹਾਂ ਨਵੀਆਂ ਬੱਸਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਹਰੀ ਝੰਡੀ ਦਿਵਾਉਣ ਦੀ ਵਿਊਂਤ ਹੈ। ਉਂਜ ਪੀਆਰਟੀਸੀ ਦੇ ਬੇੜੇ ‘ਚ ਮੌਜੂਦਾ ਸਮੇਂ 1150 ਦੇ ਕਰੀਬ ਬੱਸਾਂ ਹਨ ਜੋਂ ਕਿ ਹੋਰ ਵੱਧਣ ਦੀ ਸੰਭਾਵਨਾ ਹੈ।

ਜਾਣਕਾਰੀ ਅਨੁਸਾਰ ਸੂਬੇ ਅੰਦਰ ਕਾਂਗਰਸ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਪੀਆਰਟੀਸੀ ਦੀ ਵਿੱਤੀ ਕੰਗਾਲੀ ਨੂੰ ਦੂਰ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਂਜ ਸਰਕਾਰ ਉੱਪਰ ਅਜੇ ਵੀ ਅੰਦਰੋਂ ਅੰਦਰੀ ਨਾਮੀ ਪ੍ਰਾਈਵੇਟ ਕੰਪਨੀਆਂ ਦਾ ਪੱਖ ਪੂਰਨ ਦੇ ਦੋਸ਼ ਲੱਗ ਰਹੇ ਹਨ। ਚੜ੍ਹਦੇ ਸਾਲ ਹੀ ਪੀਆਰਟੀਸੀ ਵੱਲੋਂ 100 ਹੋਰ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚੋਂ 25 ਬੱਸਾਂ ਦੀ ਪਹਿਲੀ ਫਲੀਟ ਜਨਵਰੀ ਮਹੀਨੇ ਦੇ ਅੱਧ ਵਿੱਚ ਪਾਉਣ ਦੀ ਤਿਆਰੀ ਹੈ। ਇਨ੍ਹਾਂ 25 ਬੱਸਾਂ ਦੀ ਫਲੀਟ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਹਰੀ ਝੰਡੀ ਦਿਵਾ ਕੇ ਸੜਕਾਂ ਤੇ ਤੋਰਿਆ ਜਾਵੇਗਾ।

ਸੂਤਰਾ ਅਨੁਸਾਰ ਅਜੇ ਪਹਿਲੀ ਫਲੀਟ ਸਬੰਧੀ ਕੋਈ ਤਾਰੀਖ ਤੈਅ ਨਹੀਂ ਕੀਤੀ ਗਈ ਕਿਉਂਕਿ ਮੁੱਖ ਮੰਤਰੀ ਵੱਲੋਂ ਸਮਾਂ ਮਿਲਣ ਤੋਂ ਬਾਅਦ ਵੀ ਇਹ ਤੈਅ ਕੀਤੀ ਜਾਵੇਗੀ। ਉਂਜ 17, 18 ਜਨਵਰੀ ਵਿਚਲੀਆਂ ਤਾਰੀਖਾਂ ਤੇ ਵਿਚਾਰ ਕੀਤੀ ਜਾ ਰਹੀ ਹੈ। ਪੀਆਰਟੀਸੀ ਵੱਲੋਂ 25 ਬੱਸਾਂ ਦੀ ਪਹਿਲੀ ਫਲੀਟ ਤੋਂ ਬਾਅਦ ਅਗਲੀ ਫਲੀਟ ਨੂੰ ਸੜਕਾਂ ਤੇ ਲਿਆਦਾ ਜਾਵੇਗਾ। ਪੀਆਰਟੀਸੀ ਵੱਲੋਂ ਇਨ੍ਹਾਂ ਬੱਸਾਂ ਸਬੰਧੀ 18 ਕਰੋੜ ਰੁਪਏ ਬੈਂਕ ਤੋਂ ਲੋਨ ਲਿਆ ਗਿਆ ਹੈ ਜਦਕਿ ਬਾਕੀ ਰਕਮ ਆਪਣੇ ਕੋਲੋਂ ਖਰਚ ਕੀਤੀ ਜਾ ਰਹੀ ਹੈ। ਅਦਾਰੇ ਵੱਲੋਂ ਜਿਹੜੀਆਂ ਪੁਰਾਣੀਆਂ ਕੰਡਮ ਬੱਸਾਂ ਹਨ, ਉਨ੍ਹਾਂ ਨੂੰ ਸੜਕਾਂ ਤੋਂ ਹਟਾ ਲਿਆ ਜਾਵੇਗਾ ਅਤੇ ਉਨ੍ਹਾਂ ਦੀ ਥਾਂ ਨਵੀਆਂ ਪਾਈਆਂ ਜਾ ਰਹੀਆਂ ਬੱਸਾਂ ਨੂੰ ਉਤਾਰ ਦਿੱਤਾ ਜਾਵੇਗਾ।

ਪੀਆਰਟੀਸੀ ਦੇ ਚੇਅਰਮੈਂਨ ਸ੍ਰੀ ਕੇ.ਕੇ. ਸ਼ਰਮਾ ਨੇ ਇਸ ਦੀ ਪੁਸਟੀ ਕਰਦਿਆ ਦੱਸਿਆ ਕਿ ਨਵੀਆਂ ਬੱਸਾਂ ਦੀ ਪਹਿਲੀ ਫਲੀਟ ਚੜਦੇ ਸਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਹਰੀ ਝੰਡੀ ਦਿਵਾ ਕੇ ਰਵਾਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਪ੍ਰੋਗਰਾਮ ਤੈਅ ਕਰ ਦਿੱਤਾ ਜਾਵੇਗਾ।  ਉਨ੍ਹਾਂ ਦਾ ਕਹਿਣਾ ਹੈ ਕਿ ਅਦਾਰਾ ਹੁਣ ਆਪਣੇ ਪੈਰਾ ਸਿਰ ਖੜ੍ਹਾ ਹੋ ਰਿਹਾ ਹੈ ਅਤੇ ਰੋਜਾਨਾਂ ਆਮਦਨ ਵੀ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਪੀਆਰਟੀਸੀ ਮੁਨਾਫੇ ਵਿੱਚ ਚੱਲ ਰਹੀ ਹੈ।

ਪੀਆਰਟੀਸੀ ਦੇ ਐਮਡੀ ਸ੍ਰੀ ਮਨਜੀਤ ਸਿੰਘ ਨਾਰੰਗ ਦਾ ਕਹਿਣਾ ਹੈ ਕਿ ਇਨ੍ਹਾਂ ਬੱਸਾਂ ਦਾ ਕੁੱਲ 25 ਕਰੋੜ ਦਾ ਬਜਟ ਹੈ। ਬੈਂਕ ਕੋਲੋਂ 18 ਕਰੋੜ ਰੁਪਏ ਦਾ ਲੋਨ ਪਾਸ ਹੋਇਆ ਹੈ ਅਤੇ ਬਾਕੀ ਪੈਸਾ ਅਦਾਰੇ ਵੱਲੋਂ ਖਰਚ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਪੀਆਰਟੀਸੀ ਵੱਲੋਂ ਇਸ ਤੋਂ ਪਹਿਲਾ 150 ਬੱਸਾਂ ਕਿਲੋਮੀਟਰ ਸਕੀਮ ਤਹਿਤ ਸ਼ਾਮਲ ਕੀਤੀਆਂ ਗਈਆਂ ਹਨ।  ਸਰਕਾਰ ਵੱਲੋਂ ਪੀਆਰਟੀਸੀ ਅਦਾਰੇ ਨੂੰ ਪੈਰਾ ਸਿਰ ਖੜਾ ਕਰਨ ਦੀ ਕੋਸ਼ਿਸ ਵੀ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top