ਪੂਜਨੀਕ ਗੁਰੂ ਜੀ ਨੂੰ ਮਿਲੀ ਪੱਕੀ ਜ਼ਮਾਨਤ

0
Pujaniak, Guru ji, Got, Bail, MSG

ਸੱਚ ਦੀ ਜਿੱਤ ਜ਼ਰੂਰ ਹੋਵੇਗੀ : ਸਾਧ-ਸੰਗਤ

ਪੰਚਕੂਲਾ (ਸੱਚ ਕਹੂੰ ਨਿਊਜ਼)

ਸੀਬੀਆਈ ਦੀ ਸਥਾਨਕ ਵਿਸ਼ੇਸ਼ ਅਦਾਲਤ ਨੇ ਸਾਧੂਆਂ ਨੂੰ ਕਥਿੱਤ ਤੌਰ ‘ਤੇ ਨਿਪੁੰਸਕ ਬਣਾਉਣ ਦੇ ਮਾਮਲੇ ‘ਚ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਹੈ ਅੱਜ ਇਸ ਮਾਮਲੇ ‘ਚ ਜੱਜ ਜਗਦੀਪ ਸਿੰਘ ਨੇ ਸੁਣਵਾਈ ਕਰਦਿਆਂ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਪੂਜਨੀਕ ਗੁਰੂ ਜੀ ਨੂੰ ਜ਼ਮਾਨਤ ਦਿੱਤੀ ਇਸ ਕੇਸ ‘ਚ ਡਾ. ਐੱਮਪੀ ਸਿੰਘ ਨੂੰ ਵੀ ਜ਼ਮਾਨਤ ਦੇ ਦਿੱਤੀ ਗਈ ਹੈ ਸੁਣਵਾਈ ਦੌਰਾਨ ਬਚਾਅ ਪੱਖ ਵੱਲੋਂ ਐਡਵੋਕੇਟ ਤਨਵੀਰ ਅਹਿਮਦ ਮੀਰ ਤੇ ਧਰੁਵ ਗੁਪਤਾ ਪੇਸ਼ ਹੋਏ ਓਧਰ ਡੇਰਾ ਸ਼ਰਧਾਲੂਆਂ ਨੇ ਅਦਾਲਤ ਦੇ ਫੈਸਲੇ ‘ਤੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ ਤੇ ਕਿਹਾ ਕਿ ਪੂਜਨੀਕ ਗੁਰੂ ਜੀ ਖਿਲਾਫ਼ ਦਰਜ ਕੀਤੇ ਗਏ ਉਕਤ ਮੁਕੱਦਮੇ ਬੇਬੁਨਿਆਦ ਹਨ ਤੇ ਇੱਕ ਦਿਨ ਸੱਚ ਦੀ ਜਿੱਤ ਜ਼ਰੂਰ ਹੋਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।