ਮਨ ਨਾਲ ਲੜੋ ਅਤੇ ਸੇਵਾ-ਸਿਮਰਨ ਕਰੋ : ਪੂਜਨੀਕ ਗੁਰੂ ਜੀ

0
773

ਸੱਚ ਕਹੂੰ ਨਿਊਜ਼,  ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਭਗਵਾਨ ਨੇ ਸਾਰੇ ਸਰੀਰਾਂ ’ਚੋਂ ਮਨੁੱਖ ਨੂੰ ਬਿਲਕੁਲ ਵੱਖਰਾ ਬਣਾਇਆ ਹੈ। ਇਸ ਦੇ ਅੰਦਰ ਜਿੰਨਾ ਦਿਮਾਗ, ਸੋਚਣ-ਸਮਝਣ ਦੀ ਸ਼ਕਤੀ ਹੈ। ਕਿਸੇ ਹੋਰ ਪ੍ਰਾਣੀ ’ਚ ਨਹੀਂ ਆਤਮਾ ਨੂੰ ਮਨੁੱਖੀ ਜਨਮ ਭਗਵਾਨ ਨੂੰ ਪ੍ਰਾਪਤ ਕਰਨ ਲਈ, ਆਤਮਾ ਨੂੰ ਆਵਾਗਮਨ, ਜਨਮ-ਮਰਨ ਤੋਂ ਅਜ਼ਾਦ ਕਰਵਾਉਣ ਲਈ ਮਿਲਿਆ ਹੈ।

ਮਨੁੱਖੀ ਸਰੀਰ ’ਚ ਜੇਕਰ ਜੀਵ-ਆਤਮਾ ਪ੍ਰਭੂ-ਪਰਮਾਤਮਾ ਦਾ ਨਾਮ ਲਵੇ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੀ ਭਗਤੀ-ਇਬਾਦਤ ਕਰੇ ਤਾਂ ਬਹੁਤ ਸਾਰੇ ਭਿਆਨਕ ਕਰਮ ਕੱਟੇ ਜਾਂਦੇ ਹਨ। ਇਨਸਾਨ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ। ਸਫ਼ਲਤਾ ਇਨਸਾਨ ਦੇ ਕਦਮ ਚੁੰਮਦੀ ਹੈ, ਪਰ ਇਹ ਤਾਂ ਹੀ ਸੰਭਵ ਹੈ ਜੇਕਰ ਇਨਸਾਨ ਸਤਿਸੰਗ ’ਚ ਆ ਕੇ ਅਮਲ ਕਰੇ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਫ਼ਕੀਰਾਂ ਦੇ ਬਚਨਾਂ ’ਤੇ ਚੱਲਣਾ ਬੜਾ ਮੁਸ਼ਕਿਲ ਵੀ ਹੈ ਕਿਉਂਕਿ ਮਨ ਬੜੇ ਰੋੜੇ ਅਟਕਾਉਂਦਾ ਹੈ। ਅਜਿਹੇ-ਅਜਿਹੇ ਲੋਕ ਜੋ ਭਗਤੀ ’ਚ ਲੱਗਦੇ ਹਨ, ਬੜੇ ਭਗਤ ਲੱਗਦੇ ਹਨ, ਪਰ ਜਦੋਂ ਮਨ ਦਾਅ ਚਲਾਉਂਦਾ ਹੈ ਤਾਂ ਭਗਤੀ ਧਰੀ-ਧਰਾਈ ਰਹਿ ਜਾਂਦੀ ਹੈ। ਕਿਉਂਕਿ ਨਿੰਦਿਆ-ਚੁਗਲੀ, ਵਿਅਰਥ, ਫਜ਼ੂਲ ਦੀਆਂ ਗੱਲਾਂ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਦੀਆਂ। ਇੰਜ ਜੋ ਵੀ ਕਰਦੇ ਹਨ ਉਹ ਕਦੇ ਵੀ ਰੂਹਾਨੀਅਤ ’ਚ ਮਾਲਕ, ਸਤਿਗੁਰੂ ਦੀ ਦਇਆ-ਮਿਹਰ ਦੇ ਕਾਬਲ ਨਹੀਂ ਬਣ ਸਕਦੇ ਇਸ ਲਈ ਮਨ ਨਾਲ ਲੜੋ ਅਤੇ ਸੇਵਾ-ਸਿਮਰਨ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।