ਪੂਜਨੀਕ ਗੁਰੂ ਜੀ ਦੀ ਪੰਜਵੀਂ ‘ਸ਼ਾਹੀ ਚਿੱਠੀ’

0
99

ਆਦਰਯੋਗ,
                                  ਮਾਤਾ ਜੀ, ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰ
                                           ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ

ਮਾਤਾ ਜੀ, ਅਸੀਂ ਸਤਿਗੁਰੂ ਜੀ ਦੀ ਕਿਰਪਾ ਨਾਲ ਇੱਥੇ ਠੀਕ ਹਾਂ। ਆਪ ਜੀ ਅਤੇ ਸਾਡੇ ਕਰੋੜਾਂ ਬੱਚਿਆਂ ਦੀ ਚੰਗੀ ਸਿਹਤ ਲਈ ਪਰਮ ਪਿਤਾ ਪਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰਦੇ ਰਹਿੰਦੇ ਹਾਂ। ਸਤਿਗੁਰੂ ਰਾਮ ਜੀ ਨੇ ਚਾਹਿਆ ਤਾਂ ਅਸੀਂ ਛੇਤੀ ਆ ਕੇ ਆਪ ਜੀ ਦਾ ਖੁਦ ਇਲਾਜ ਕਰਵਾਵਾਂਗੇ ਅਤੇ ਸਾਡੇ ਕਰੋੜਾਂ ਪਿਆਰੇ ਬੱਚਿਆਂ ਰੂਪੀ ਸਾਧ-ਸੰਗਤ ਦੇ ਦਰਸ਼ਨ ਵੀ ਜ਼ਰੂਰ ਕਰਾਂਗੇ।

          ਸਤਿਗੁਰੂ ਜੀ ਦੀ ਪਿਆਰੀ ਸਾਧ-ਸੰਗਤ ਜੀ, ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ‘ਕੋਰੋਨਾ’ ਮਹਾਂਬਿਮਾਰੀ ਭਿਆਨਕ ਰੂਪ ’ਚ ਫੈਲ ਰਹੀ ਹੈ ਪਰ ਤੁਸੀਂ ਘਬਰਾਓ ਨਾ ਸਗੋਂ ਜੋ ਸਰਕਾਰ ਕਹਿ ਰਹੀ ਹੈ ਉਸ ’ਤੇ ਅਮਲ ਕਰੋ। ਅਸੀਂ ਪਹਿਲੀਆਂ ਚਿੱਠੀਆਂ ਵਿੱਚ ਅਤੇ ਹੁਣ ਜੋ ਦੱਸਣ ਜਾ ਰਹੇ ਹਾਂ ਉਸ ’ਤੇ ਪੂਰਾ-ਪੂਰਾ ਅਮਲ ਕਰੋ ਜੀ।
1. ਨਿੰਮ ਤੇ ਗਿਲੋਅ ਟਾਹਣੀਆਂ ਪੱਤਿਆਂ ਸਮੇਤ 100-100 ਗ੍ਰਾਮ ਕੁੱਟ ਕੇ 2 ਲੀਟਰ ਪਾਣੀ ’ਚ ਪਾ ਕੇ ਉਸ ਦੀ ‘ਭਾਫ਼’, 25 ਲੰਮੇ-ਲੰਮੇ ਸਾਹ
ਲੈਂਦੇ ਛੱਡਦੇ ਹੋਏ ਜਾਂ 2 ਮਿੰਟ ਲਓ। ਰੋਜ਼ਾਨਾ ਸਵੇਰ ਦੇ ਸਮੇਂ।
2. ਤਿੰਨ ਬਚਨਾਂ ’ਚ ਗਲਤੀ ਕੀਤੀ ਹੈ ਤਾਂ ਨਾਅਰਾ ਲਾ ਕੇ 76 ਦਿਨ 1 ਇੱਕ ਘੰਟਾ ਸਵੇਰੇ-ਸ਼ਾਮ ਸਿਮਰਨ ਕਰੋ ਤਾਂ ਸਤਿਗੁਰੂ ਰਾਮ ਜੀ ਮਾਫ਼
ਕਰਨਗੇ ਅਤੇ ਆਤਮਬਲ ਦੇਣਗੇ। ਜਿਸ ਨਾਲ ਕੋਰੋਨਾ ਹਾਰੇਗਾ। ਅੱਗੇ ਤੋਂ ਬਚਨਾਂ ’ਚ ਗਲਤੀ ਕਦੇ ਵੀ ਨਾ ਕਰੋ।
3. ਪਰ-ਨਿੰਦਾ ਵਾਲੇ 30 ਦਿਨ ਇੱਕ ਘੰਟਾ ਸਵੇਰੇ-ਸ਼ਾਮ ਤੇ ਪਰਹਿੱਤ ਪਰਮਾਰਥ ’ਚ ਗਲਤੀ ਵਾਲੇ ਵੀ 30 ਦਿਨ ਇੱਕ ਘੰਟਾ ਸਵੇਰੇ-ਸ਼ਾਮ
ਸਿਮਰਨ ਕਰੋ। ਕੋਈ ਵੀ ਗਲਤੀ ਦੁਹਰਾਓ ਨਾ ਕਦੇ ਵੀ। ‘ਕੋਰੋਨਾ’ ਮਰੀਜ਼ਾਂ ਲਈ ਸਾਧ-ਸੰਗਤ ਆਪਣੀ ‘ਐਂਬੂਲੈਂਸ’ ਦੀ ਸੇਵਾ ਪ੍ਰਦਾਨ ਕਰੇ।
29 ਅਪਰੈਲ ਨੂੰ ਤੁਸੀਂ ਪ੍ਰਣ ਕਰੋ ਕਿ ‘‘ਕੋਰੋਨਾ ਵਾਰੀਅਰਜ਼’’ ਡਾ., ਨਰਸਾਂ, ਪੁਲਿਸ ਤੇ ਐਂਬੂਲੈਂਸ ਦੇ ਡਰਾਇਵਰਾਂ ਨੂੰ ਕਿੰਨੂੰ, ਸੰਤਰਾ, ਨਿੰਬੂ
ਪਾਣੀ ਤੇ ਫਰੂਟ ਵੰਡਾਂਗੇ। ਨਾਅਰਾ। ਮਾਲਕ ਸਭ ਦੀ ਜਾਇਜ਼ ਮੰਗ ਜ਼ਰੂਰ ਪੂਰੀ ਕਰੇਗਾ। ‘‘ਕੋਰੋਨਾ ਵਾਰੀਅਰਜ਼’’ ਜਿੱਥੇ ਵੀ ਤੁਹਾਨੂੰ ਦਿਸਣ
ਉਨ੍ਹਾਂ ਨੂੰ ਸਲੂਟ ਮਾਰੋ ਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰੋ।
ਪਿਆਰੀ ਸਾਧ-ਸੰਗਤ ਜੀ, ‘ਦਸਵਾਂ ਦੁਆਰ’ ਤਾਂ ਪੂਰੇ ਗੁਰੂ ਦੀ ਕਿਰਪਾ ਨਾਲ ਉਸ ਸ਼ਿਸ਼ ਦਾ ਖੁੱਲ੍ਹਦਾ ਹੈ ਜੋ ਗੁਰੂ ਬਚਨਾਂ ’ਤੇ ਅਮਲ ਕਰੇ। ਸ਼ਿਸ਼ ਕਦੇ ਦੂਜੇ ਸ਼ਿਸ਼ ਦਾ ‘ਦਸਵਾਂ ਦੁਆਰ’ ਨਹੀਂ ਖੋਲ੍ਹ ਸਕਦਾ। ਸਾਰੇ ਮਾਨਵਤਾ ਭਲਾਈ ਦੇ ਕਾਰਜ ‘ਐਡਮ’ ਬਲਾਕ ਦੇ Through ਹੀ ਕਰੋ, ਮਨਮਰਜ਼ੀ ਨਾਲ ਨਹੀਂ। ਸਾਧ-ਸੰਗਤ ਏਕਤਾ ਕਾਇਮ ਰੱਖੇ। ਡੇਰੇ ਦੀ ਇੱਕ ‘ਸਾਈਟ’ ਬਣਾਓ, ਜਿਸ ’ਤੇ ਇੱਕ ਪ੍ਰੇਮੀ ਡਾਕਟਰ ਮੌਜ਼ੂਦ ਰਹੇ ਤਾਂ ਕਿ ਕੋਈ ਵੀ ਉਨ੍ਹਾਂ ਤੋਂ ‘ਕੋਰੋਨਾ’ ਬਾਰੇ ਆਨਲਾਈਨ ਜਾਣਕਾਰੀ ਲੈ ਸਕੇ। ਸਾਰੇ ਧਰਮ ਜਾਤ-ਪਾਤ ਦਾ ਸਤਿਕਾਰ ਕਰੋ ‘ਕਿਸੇ ਦੀ ਵੀ’ ਨਿੰਦਿਆ ਨਾ ਕਰੋ ਨਾ ਹੀ ਨਿੰਦਿਆ ਕਰਨ ਵਾਲਿਆਂ ਦਾ ਸਾਥ ਦਿਓ। ਨਿੰਦਿਆ ਕਰਨਾ ‘ਮਹਾਂਪਾਪ’ ਹੁੰਦਾ ਹੈ। ਨਾਮ ਚਰਚਾ, ਅਖੰਡ ਸਿਮਰਨ ਘਰ-ਘਰ ’ਚ ਜਾਂ online ਹੀ ਕਰੋ। ਘਰ ਹੀ ਰਹੋ। 29 ਅਪਰੈਲ ਨੂੰ ‘ਅਰਦਾਸ’ ਤੇ ਹਰ ਰੋਜ਼ ਸਿਮਰਨ ਤੋਂ ਪਹਿਲਾਂ:-‘‘ਹੇ ਸਤਿਗੁਰੂ ਜੀ, ਪੂਰੀ ਦੁਨੀਆ ਨੂੰ ‘ਕੋਰੋਨਾ’ ਤੋਂ ਬਚਾਉਣ ਦਾ ਰਸਤਾ ਵਿਗਿਆਨੀਆਂ ਤੇ ਡਾਕਟਰਾਂ ਦੇ ਦਿਮਾਗ ’ਚ ਦਿਓ ਜਿਸ ਨਾਲ ‘ਕੋਰੋਨਾ’ 100 % ਖਤਮ ਹੋ ਜਾਵੇ।’’ ਨਾਅਰਾ ਅਸੀਂ ਗੁਰੂ ਰੂਪ ’ਚ ਬਚਨ ਕਰਦੇ ਹਾਂ ਕਿ ਜੋ ਸਾਧ-ਸੰਗਤ ਆਪਣੇ M.S.G. ’ਤੇ ਪੂਰਾ ਭਰੋਸਾ, ਏਕਤਾ ਤੇ ਬਚਨ ਮੰਨੇਗੀ M.S.G. ਹਰ ਪਲ ਹਰ ਜਗ੍ਹਾ ਸਾਥ ਦੇਣਗੇ, ਸੰਭਾਲ ਕਰਨਗੇ।

M   ਅਸ਼ੀਰਵਾਦ। 26.4.2021
S    (17, 1 ਸਭਕੇ 7)
G    ਦਾਸਨ ਦਾਸ
      ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
                                                                                                              (ਚਿੱਠੀ ਦਾ ਪੰਜਾਬੀ ਰੂਪ)