ਦੇਸ਼

ਦਾਲਾਂ ਦਾ ਬਫ਼ਰ ਭੰਡਾਰ ਹੋਵੇਗਾ 8 ਲੱਖ ਟਨ : ਜੇਤਲੀ

ਨਵੀਂ ਦਿੱਲੀ। ਸਰਕਾਰ ਨੇ ਦੇਸ਼ ‘ਚ ਦਾਲਾਂ ਦੀ ਕਮੀ ਦੀ ਸਮੱਸਿਆ ਨੂੰ ਦੂਰ ਕਰਨ ਅਤੇ ਇਸ ਦੇ ਮੁੱਲ ਨੂੰ ਕੰਟਰੋਲ ਕਰਨ ਲਈ ਦਾਲਾਂ ਦਾ ਬਫ਼ਰ ਭੰਡਾਰ ਡੇਢ ਲੱਖ ਟਨ ਤੋਂ ਵਧਾ ਕੇ ਅੱਠ ਲੱਖ ਟਨ ਕਰਨ ਦਾ ਫ਼ੈਸਲਾ ਲਿਆ ਹੈ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਵਿੱਤ ਮੰਤਰੀ ਅਰੁਣ ਜੇਤਲੀ ਦੀ ਪ੍ਰਧਾਨਗੀ ‘ਚ ਮੰਤਰੀਆਂ ਦੀ ਕੱਲ੍ਹ ਹੋਈ ਉੱਚ ਪੱਧਰੀ ਬੈਠਕ ‘ਚ ਦਾਲਾਂ ਦਾ ਬਫਰ ਭੰਡਾਰ ਡੇਢ ਲੱਖ ਟਨ ਤੋਂ ਵਧਾ ਕੇ ਅੱਠ ਲੱਖ ਟਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੀਟਿੰਗ ‘ਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਦਾਲਾਂ ਦੀ ਮੰਗ ਅਤੇ ਸਪਲਾਈ ਦਰਮਿਆਨ ਅੰਤਰ ਦੀ ਮਾਤਰਾ ਦਾ ਆਯਾਤ ਕੀਤਾ ਜਾਵੇਗਾ।

ਪ੍ਰਸਿੱਧ ਖਬਰਾਂ

To Top