Breaking News

ਪੰਜਾਬ ਬਜਟ ਸੈਸ਼ਨ : 96 ਵਿਧਾਇਕ ਦੇਣਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਪਣੀ ਇੱਕ ਤਨਖਾਹ

Punjab Budget, Session, MLA, Salaries, Martyrs, Families

ਚੰਡੀਗੜ੍ਹ ।  ਪੰਜਾਬ ਵਿਧਾਨ ਸਭਾ ‘ਚ ਬਜਟ ਪੇਸ਼ ਹੋਣਾ ਸ਼ੁਰੂ ਹੋ ਗਿਆ ਹੈ। ਬਜਟ ਦੇ ਸ਼ੁਰੂ ‘ਚ ਪੰਜਾਬ ਦੇ ਖਜਾਨਾ ਮੰਤਰੀ ਨੇ ਬਜਟ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਸ਼ੁਰੂਆਤ ‘ਚ ਖਜਾਨਾ ਮੰਤਰੀ ਨੇ ਇੱਕ ਅਹਿਮ ਫੈਸਲਾ ਲਿਆ ਹੈ। ਉਨਾਂ ਕਿਹਾ ਕਿ ਸਾਰੇ ਵਿਧਾਇਕ ਆਪਣੀ ਇਕ ਤਨਖਾਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਣ ਗੇ। ਪੰਜਾਬ ਵਿਧਾਨ ਸਭਾ ‘ਚ 19 ਹਜਾਰ 658 ਵਿੱਤੀ ਧਾਟੇ ਅਤੇ 11 ਹਜਾਰ 687 ਕਰੋਡ ਦਾ ਬਜਟ ਪੇਸ਼ ਹੋਇਆ ਹੈ। ਪੰਜਾਬ ਸਰਕਾਰ ਨੇ ਪੰਜਾਬੀ ਖਾਣੇ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਧਾਨ ਸਭਾ ਦੇ ਬਜਟ ‘ਚ ਖਜਾਨਾ ਮੰਤਰੀ ਨੇ ਕਿਹਾ ਕਿ ਸਰਕਾਰ ਹੁਸ਼ਿਆਰਪੁਰ, ਪਟਿਆਲਾ ਅਤੇ ਬਠਿੰਡਾ ਵਿਖੇ ਫੂਡ ਸਟਰੀਟ ਬਣਾਏਗੀ। ਬਜਟ ‘ਚ ਸਰਕਾਰ ਨੇ 5 ਕਰੋੜ ਰੁਪਏ ਰਾਖਵਾਂ ਰੱਖੇ ਹਨ ਜੋ 13 ਅਪਰੈਲ 2019  ਜਲ੍ਹਿਆ ਵਾਲਾ ਬਾਗ ਕਤਲੇਆਮ ਸ਼ਤਾਬਦੀ ਸਮਾਗਮ ਲਈ ਵਰਤੇ ਜਾਣਗੇ। ਪੇਡੂ ਵਿਕਾਸ ਲਈ ਇਸ ਸਾਲ 1089.54 ਕਰੋੜ ਰੁਪਏ ਖਰਚ ਹੋਣ ਗੇ। ਸਮਾਰਟ ਪਿੰਡ ਮੁਹਿੰਮ ਤਹਿਤ 5 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਪਿੰਡਾਂ ‘ਚੋਂ ਕੂੜਾ ਇੱਕਠਾ ਕਰਨ ਲਈ ਪਾਇਲਟ ਪ੍ਰੋਜੈਕਟ ਚਲਾਇਆ ਜਾਵੇਗਾ। ਇਯ ਲਈ 3 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਸੂਬੇ ‘ਚ 21 ਹਜ਼ਾਰ ਸਮਾਰਟ ਕਲਾਸ ਰੂਮ ਦੇ ਨਾਲ 261 ਸਕੂਲ ਸਥਾਪਿਤ ਹੋਣਗੇ। ਇਸ ਲਈ 25 ਕਰੋੜ ਰੁਪਏ ਖਰਚ ਕੀਤੇ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top