ਪੰਜਾਬ

ਨੌਕਰੀ ਘਪਲਾ : ਕਾਂਗਰਸੀਆਂ ਨੇ ਲੰਬੀ ‘ਚ ਲਾਇਆ ਰੋਸ ਧਰਨਾ

ਅਕਾਲੀ-ਭਾਜਪਾ  ਲੋਕ ਮਾਰੂ ਨੀਤੀਆਂ ਕਾਰਨ ਸੂਬਾ ਹੋਇਆ ਕੰਗਾਲ- ਕੈਪਟਨ ਅਮਰਿੰਦਰ
ਲੰਬੀ, (ਮੇਵਾ ਸਿੰਘ) ਪੰਜਾਬ ਦੇ ਮੋਜੂਦਾ ਹੁਕਮਰਾਨਾਂ ਨੇ ਪੰਜਾਬ ਨੂੰ ਲੁੱਟਕੇ ਪੰਜਾਬ ਦੀ ਜਨਤਾ ਅਤੇ ਪੰਜਾਬ ਨੂੰ ਆਰਥਿਕ ਮੰਦਵਾੜੇ ਵੱਲ ਧਕੇਲ ਦਿੱਤਾ ਹੈ। ਦੇਸ ਦਾ ਪਹਿਲੇ ਨੰਬਰ ਦਾ ਸੂਬਾ ਪੰਜਾਬ ਕੰਗਾਲ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਦੀਆਂ ਗਲਤ ਤੇ ਭ੍ਰਿਸ਼ਟ ਨੀਤੀਆਂ ਕਾਰਨ ਪੰਜਾਬ ਦੀ ਕਿਸਾਨੀ ਖੁਦਕਸ਼ੀਆਂ ਕਰ ਰਹੀ ਹੈ। ਇਨ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਵਿਚ ਪੰਜਾਬ ਕਾਂਗਰਸ ਵੱਲੋ ਪੰਜਾਬ ਵਿਚ ਹੋਏ ਨੌਕਰੀ ਘੁਟਾਲੇ ਦੇ ਰੋਸ ਵਿਚ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ 2 ਕਰੋੜ 90 ਲੱਖ ਦੀ ਅਬਾਦੀ ਵਾਲੇ ਸੂਬੇ ਵਿਚ 18 ਤੋਂ 40 ਸਾਲ ਦੀ ਉਮਰ ਦੇ ਤਕਰੀਬਨ 90 ਲੱਖ ਬੱਚੇ ਬੇਰੁਜਗਾਰ ਸੜਕਾਂ ਤੇ ਰੁਲਣ, ਪੁਲਿਸ ਦੀਆਂ ਡਾਗਾਂ ਖਾਣ ਤੇ ਪਾਣੀ ਵਾਲੀਆਂ ਟੈਂਕੀਆਂ ਤੇ ਚੜ•ਨ ਲਈ ਮਜ਼ਬੂਰ ਹਨ। ਪਰੰਤੂ ਬੜੇ ਸਰਮ ਦੀ ਗੱਲ ਹੈ ਕਿ ਬਾਦਲ ਸਰਕਾਰ ਨੇ ਦਿਆਲ ਸਿੰਘ ਕੋਲਿਆਂਵਾਲੀ ਵਰਗੇ ਦਲਾਲਾਂ ਨੂੰ ਨੌਕਰੀਆਂ ਵੇਚਣ ਲਾ ਰੱਖਿਆ ਹੈ। ਉਨ•ਾਂ ਕਿਹਾ ਕਿ ਜੇਕਰ ਪੁਲਿਸ ਵਿਚ ਸਿਪਾਹੀ ਭਰਤੀ ਹੋਣਾ ਹੈ ਤਾਂ 15 ਲੱਖ ਰੁਪਏ ਤੇ ਇੰਜਨੀਅਰ ਭਰਤੀ ਹੋਣ ਦਾ 50 ਲੱਖ ਰੁਪਿਆ ਵਸੂਲਿਆ ਜਾ ਰਿਹਾ ਹੈ।

ਉਨ•ਾਂ ਕਿਹਾ ਕਿ ਇਹ ਸਾਰੇ ਕਾਲੇ ਧੰਦੇ ਦੀਆਂ ਤਾਰਾਂ ਉਪਰਲੇ ਪੱਧਰ ਤੇ ਪੰਜਾਬ ਸਰਕਾਰ ਨਾਲ ਜੁੜੀਆਂ ਹਨ। 2017 ਵਿਚ ਪੰਜਾਬ ਅੰਦਰ ਕਾਂਗਰਸ ਸਰਕਾਬ ਬਣਨ ਤੇ ਨੌਕਰੀਆਂ ਵੇਚਣ ਵਾਲੇ ਦਲਾਲਾਂ ਅਤੇ ਦੋਸੀਆਂ ਨੂੰ ਕਾਨੂੰਨ ਮੁਤਾਬਕ ਜੇਲਾਂ ਵਿਚ ਬੰਦ ਕਰਕੇ ਇਨ•ਾਂ ਦੀਆਂ ਸਾਰੀਆਂ ਭ੍ਰਿਸ਼ਟਾਚਾਰ ਤੋਂ ਬਣੀਆਂ ਜਾਇਦਾਦਾਂ ਨੂੰ ਕੁਰਕ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਕਾਂਗਰਸ ਵਰਕਰਾਂ ਨਾਲ ਕੀਤੀਆਂ ਧੱਕੇਸਾਹੀਆਂ ਅਤੇ ਵੱਖ ਵੱਖ ਧਰਾਵਾਂ ਤਹਿਤ ਪੁਲਿਸ ਵੱਲੋਂ ਨਜਾਇਜ ਤੌਰ ਤੇ ਕੀਤੇ ਗਏ ਪਰਚਿਆਂ ਦਾ ਪੂਰਾ ਹਿਸਾਬ ਕੀਤਾ ਕੀਤਾ ਜਾਵੇਗਾ।

ਪ੍ਰਸਿੱਧ ਖਬਰਾਂ

To Top