ਪੰਜਾਬ ਦਾ ਨਿਵੇਸ਼ ਸੰਮੇਲਨ 2021 ਵੱਡਾ ਫਲਾਪ ਸ਼ੋਅ : ਅਕਾਲੀ ਦਲ

0
95
Punjab Investment Summit Sachkahoon

ਇੰਡਸਟਰੀ ਨੇ ਕਾਂਗਰਸ ਸਰਕਾਰ ਦੀਆਂ ਇੰਡਸਟਰੀ ਵਿਰੋਧੀ ਨੀਤੀਆਂ ਦੇ ਕਾਰਨ ਕੋਈ ਠੋਸ ਨਿਵੇਸ਼ ਕਰਨ ਤੋਂ ਇਨਕਾਰ ਕੀਤਾ : ਮਹੇਸ਼ਇੰਦਰ ਸਿੰਘ ਗਰੇਵਾਲ

(ਸੱਚ ਕਹੂੰ ਨਿਊਜ਼) ਲੁਧਿਆਣਾ। ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਇਥੇ ਹੋਏ ਪੰਜਾਬ ਨਿਵੇਸ਼ਕ ਸੰਮੇਲਨ 2021 ਨੁੰ ਫਲੋਪ ਸ਼ੋਅ ਕਰਾਰ ਦਿੱਤਾ ਜਿਸ ਵਿਚ ਨਿਵੇਸ਼ਕ ਕੋਈ ਵੀ ਠੋਸ ਨਿਵੇਸ਼ ਤਜਵੀਜ਼ ਲੈ ਕੇ ਅੱਗੇ ਨਹੀਂ ਆਏ ਕਿਉਕਿ ਕਾਂਗਰਸ ਸਰਕਾਰ ਦੀਆਂ ਨੀਤੀਆਂ ਇੰਡਸਟਰੀ ਵਿਰੋਧੀ ਹਨ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਿਵੇਸ਼ ਸੰਮੇਲਨ ਦੇ ਮੌਕੇ ਦੀ ਵਰਤੋਂ ਇਕ ਸੈਸ਼ਨ ਇਥੇ ਕਰਨ ਵਾਸਤੇ ਕੀਤੀ ਕਿਉਕਿ ਸਰਕਾਰ ਨੁੰ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹਾਲ ਹੀ ਵਿਚ ਦੌਰਿਆਂ ਦੌਰਾਨ ਵਪਾਰ ਤੇ ਉਦਯੋਗ ਤੋਂ ਮਿਲੇ ਹੁੰਗਾਰੇ ਕਾਰਨ ਘਬਰਾਹਟ ਹੋ ਗਈ ਸੀ। ਉਹਨਾਂ ਕਿਹਾ ਕਿ ਚੰਨੀ ਨੇ ਭਾਵੇਂ ਇੰਡਸਟਰੀ ਨੂੰ ਖਿੱਚਣ ਦਾ ਯਤਨ ਕੀਤਾ ਸੀ ਪਰ ਉਹ ਬੁਰੀ ਤਰਾਂ ਨਾਕਾਮ ਰਹੇ ਕਿਉਕਿ ਨਿਵੇਸ਼ਕਾਂ ਨੇ ਕਾਂਗਰਸ ਸਰਕਾਰ ਦਾ ਪਿਛਲਾ ਰਿਕਾਰਡ ਵੇਖਿਆ ਜੋ ਸੁਬੇ ਵਿਚ ਨਿਵੇਸ਼ ਆਕਰਸ਼ਤ ਕਰਨ ਵਾਸਤੇ ਕੋਈ ਵੀ ਵਿਸ਼ੇਸ਼ ਰਿਆਇਤ ਦੇਣ ਜਾਂ ਫਿਰ ਘਰੇਲੂ ਉਦਯੋਗ ਨੁੰ ਆਪਣਾ ਕੰਮ ਵਧਾਉਣ ਲਈ ਕੋਈ ਵੀ ਰਿਆਇਤ ਦੇਣ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਪੰਜਾਬ ਵਿਚ ਕੋਈ ਵੀ ਨਵਾਂ ਉਦਯੋਗ ਨਹੀਂ ਆਇਆ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਸੂਬੇ ਵਿਚ ਆਈ ਆਈ ਟੀ ਸੀ ਵਰਗੀਆਂ ਕੁਝ ਚੋਣਵੀਂਆਂ ਇਕਾਈਆਂ ਨੇ ਵਾਧਾ ਭਾਵੇਂ ਕੀਤਾ ਹੈ।

ਸ੍ਰੀ ਗਰੇਵਾਲ ਨੇ ਕਿਹਾ ਕਿ ਅੱਜ ਵੀ ਨਿਵੇਸ਼ਕ ਇਸ ਗੱਲੋਂ ਹੈਰਾਨ ਸੀ ਕਿ ਮੱਖ ਮੰਤਰੀ ਨੇ ਨਵੇਂ ਨਿਵੇਸ਼ ਲਈ ਜਾਂ ਫਿਰ ਮੌਜੂਦਾ ਪ੍ਰਾਜੈਕਟਾ ਵਿਚ ਵਾਧੇ ਲਈ ਕੋਈ ਵਿਸ਼ੇਸ਼ ਨਵੀਂ ਰਿਆਇਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾ ਕਿਹਾ ਕਿ ਇਸੇ ਤਰੀਕੇ ਮੁੱਖ ਮੰਤਰੀ ਨੇ ਲੁਧਿਆਣਾ ਵਾਸਤੇ ਕੋਈ ਵਿਸ਼ੇਸ਼ ਪ੍ਰਾਜੈਕਟ ਦਾ ਐਲਾਨ ਨਹੀਂ ਕੀਤਾ ਤੇ ਨਾ ਹੀ ਇਸਦੇ ਢਹਿ ਢੇਰੀ ਹੋ ਰਹੇ ਬੁਨਿਆਦੀ ਢਾਂਚੇ ਨੂੰ ਦਰੁੱਸਤ ਕਰਨ ਲਈ ਕੋਈ ਯੋਜਨਾ ਨਹੀਂ ਐਲਾਨੀ।

ਅਕਾਲੀ ਆਗੂ ਨੇ ਕਿਹਾ ਕਿ ਇੰਡਸਟਰੀ ਸੈਕਟਰ ਆਪਣੇ ਆਪ ਨੁੰ ਠੱਗਿਆ ਮਹਿਸੂਸ ਕਰ ਰਿਹਾ ਹੈ

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਿਵੇਸ਼ਕਾਂ ਨੇ ਸ਼ਹਿਰ ਦੇ ਨਾਲ ਨਾਲ ਸੂਬੇ ਵਿਚ ਵਿਗੜ ਰਹੀ ਅਮਨ ਕਾਨੁੰਨ ਦੀ ਸਥਿਤੀ ਬਾਰੇ ਵੀ ਸ਼ਿਕਾਇਤ ਕੀਤੀ ਜਿਸ ਕਾਰਨ ਉਹ ਨਵਾਂ ਨਿਵੇਸ਼ ਕਰਨ ਦੀ ਥਾਂ ਮੌਜੂਦਾ ਪੂੰਜੀ ਸੂਬੇ ਵਿਚੋਂ ਖਿਸਕ ਰਹੀ ਹੈ। ਉਹਨਾਂ ਕਿਹਾ ਕਿ ਅੱਜ ਫਿਰੌਤੀਆਂ ਦੇ ਫੋਨ ਰੋਜ਼ਾਨਾ ਦਾ ਕੰਮ ਬਣ ਗਿਆ ਹੈ ਤੇ ਕਾਂਗਰਸ ਸਰਕਾਰ ਇੰਡਸਟਰੀ ਵਿਚ ਆਤਮ ਵਿਸ਼ਵਾਸ ਪੈਦਾ ਕਰਨ ਵਿਚ ਨਾਕਾਮ ਰਹੀ ਹੈ ਤੇ ਉਹ ਗੈਂਗਸਟਰਾਂ ਤੇ ਅਜਿਹੇ ਤੱਤਾਂ ਖਿਲਾਫ ਸੁਰੱਖਿਆ ਦਾ ਵਾਅਦਾ ਕਰਨ ਵਿਚ ਨਾਕਾਮ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ