ਪੰਜਾਬ ਨੂੰ  ਦੁਨੀਆਂ ਕਿਧਰੇ ਨਸ਼ਿਆਂ ਦਾ ਸੌਦਾਗਰ ਹੀ ਨਾ ਕਹਿਣ ਲੱਗ ਪਏ!

0

ਪੰਜਾਬ ਨੂੰ  ਦੁਨੀਆਂ ਕਿਧਰੇ ਨਸ਼ਿਆਂ ਦਾ ਸੌਦਾਗਰ ਹੀ ਨਾ ਕਹਿਣ ਲੱਗ ਪਏ!

ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ, ਫਕੀਰਾਂ, ਔਲੀਆਂ, ਸੰਤਾਂ, ਭਗਤਾਂ, ਰਿਸ਼ੀਆਂ-ਮੁਨੀਆਂ ਤੇ ਮਹਾਂਪੁਰਸ਼ਾਂ ਦੀ ਧਰਤੀ ਹੈ ਇੱਥੋਂ ਦਾ ਪਾਣੀ ਵੀ ਅੰਮ੍ਰਿਤ ਵਰਗਾ ਹੁੰਦਾ ਸੀ ਇੱਥੋਂ ਦਾ ਵਾਤਾਵਰਨ ਸ਼ੁੱਧ ਤੇ ਹਵਾ ਸਾਫ-ਸੁਥਰੀ ਹੁੰਦੀ ਸੀ ਇੱਥੋਂ ਦੇ ਲੋਕ Àੁੱਚੇ-ਲੰਮੇ, ਸਿੱਧੇ-ਸਾਦੇ ਦੁੱਧ ਦਹੀਂ ਤੇ ਘਿਉ ਮੱਖਣ ਖਾ ਕੇ ਪੂਰੇ ਸਿਹਤਮੰਦ ਹੁੰਦੇ ਸਨ ਜੰਗਲਾਂ ਨੂੰ ਹੱਥੀਂ ਪੁੱਟ ਕੇ ਜ਼ਮੀਨਾਂ ਨੂੰ ਆਬਾਦ ਕਰਨ ਵਿੱਚ ਇਨ੍ਹਾਂ ਕੋਈ ਕਸਰ ਬਾਕੀ ਨਹੀਂ ਛੱਡੀ। ਜਿਨ੍ਹਾਂ ਦਿਨ-ਰਾਤ ਮਿਹਨਤ ਕਰਕੇ ਇਸ ਨੂੰ ਸੋਨੇ ਦੀ ਚਿੜੀ ਬਣਾ ਕੇ ਰੱਖ ਦਿੱਤਾ । ਆਮ ਲੋਕਾਂ ਨੇ ਕਹਿਣਾ ਕਿ ਜੇ ਕਿਸੇ ਨੇ ਧਰਤੀ ‘ਤੇ ਸਵਰਗ ਵੇਖਣਾ ਹੋਵੇ ਤਾਂ ਉਹ ਪੰਜਾਬ ਨੂੰ ਵੇਖ ਲੈਣ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੀ ਧਰਤੀ ਤੇ ਸੰਸਾਰ ਦਾ ਭ੍ਰਮਣ ਕੀਤਾ ਸਮੁੱਚੀ ਖ਼ਲਕਤ ਨੂੰ ਇਹ ਉਪਦੇਸ਼ ਦਿੱਤਾ ਕਿ ਇਨਸਾਨ ਨੂੰ ਇਸ ਸੰਸਾਰ ਵਿਚ ਇੱਕ ਵਾਰ ਹੀ ਮਨੁੱਖੀ ਜਾਮਾ ਮਿਲਦਾ ਹੈ ਉਸ ਨੂੰ ਐਵੇਂ ਪਸ਼ੂਆਂ ਵਾਂਗੂੰ ਨਹੀਂ ਸਗੋਂ ਚੰਗੇ ਇਨਸਾਨ ਬਣ ਕੇ ਬਤੀਤ ਕਰਨਾ ਚਾਹੀਦਾ ਹੈ ਕਿਰਤ ਕਰਨੀ, ਵੰਡ ਕੇ ਛਕਣਾ ਤੇ ਨਾਮ ਜਪਣਾ ਚਾਹੀਦਾ ਹੈ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਪਾਨ, ਬੀੜੀਆਂ, ਅੱਕ, ਧਤੂਰਾ, ਅਫ਼ੀਮ, ਸ਼ਰਾਬ ਇਹ ਇਨਸਾਨ ਦੇ ਖਾਣ ਵਾਲੇ ਪਦਾਰਥ ਨਹੀਂ ਸਗੋਂ ਇਹ ਰਾਖਸ਼ਾਂ ਦਾ ਭੋਜਨ ਹੈ ਪਰ ਜੇ ਵੇਖਿਆ ਜਾਵੇ ਤਾਂ ਕੀ ਇਹ ਵਾਕਿਆ ਹੀ ਇਸ ਨੂੰ ਰਾਖਸ਼ ਖਾ-ਪੀ ਰਹੇ ਹਨ ਲੱਗਦਾ ਨਹੀਂ ਕਿ ਸਾਡੇ ਲੋਕ ਉਹਨਾਂ ਤੱਕ ਪਹੁੰਚਣ ਦਿੰਦੇ ਹੋਣਗੇ ਸਾਰਾ ਕੁਝ ਹੀ ਖਾਈ ਜਾਂਦੇ ਹਨ ਹੁਣ ਤਾਂ ਨਸ਼ਿਆਂ ਦੀ ਕੋਈ ਹੱਦ ਹੀ ਨਹੀਂ ਰਹੀ

ਇੱਥੋਂ ਤੱਕ ਕਿ ਜ਼ਹਿਰੀਲੇ ਸੱਪਾਂ ਤੋਂ ਡੰਗ ਵੀ ਮਰਵਾਉਣ ਲੱਗ ਪਏ ਹਨ ਕੋਹੜ ਕਿਰਲੀਆਂ ਨੂੰ ਵੀ ਭੁੰਨ੍ਹ-ਭੁੰਨ੍ਹ ਕੇ ਖਾਣਾ ਸ਼ੁਰੂ ਕਰ ਦਿੱਤਾ ਹੈ ਕੋਈ ਕੀੜਾ-ਮਕੌੜਾ ਵੀ ਨਹੀਂ ਛੱਡਦੇ, ਜੋ ਦਿਸਿਆ ਉਸ ਨੂੰ ਮਾਰ ਕੇ ਖਾਣ ਲੱਗ ਪਏ ਹਨ ਕੀ ਇਹ ਇੱਕ ਚੰਗੇ ਇਨਸਾਨ ਦੀਆਂ ਨਿਸ਼ਾਨੀਆਂ ਹਨ

ਕੀ ਇਸ ਤਰ੍ਹਾਂ ਕਰਨ ਨਾਲ ਚੰਗੇ ਸਮਾਜ ਦੀ ਸਿਰਜਣਾ ਹੋ ਸਕੇਗੀਪੰਜਾਬ ਉੱਤੇ ਇਰਾਨ, ਇਰਾਕ, ਮੁਗਲਾਂ, ਅਫਗਾਨੀਆਂ ਤੇ ਪਠਾਣਾਂ ਨੇ ਅਨੇਕਾਂ ਹਮਲੇ ਕੀਤੇ ਪੰਜਾਬ ਦੇ ਲੋਕਾਂ ਨੇ ਹਿੱਕ ਡਾਹ ਕੇ ਉਨ੍ਹਾਂ ਦਾ ਮੁਕਾਬਲਾ ਕੀਤਾ ਉਹਨਾਂ ਨੂੰ ਇਹੋ-ਜਿਹਾ ਸਬਕ ਸਿਖਾਇਆ ਕਿ ਦੁਬਾਰਾ ਉਨ੍ਹਾਂ ਨੇ ਇੱਧਰ ਮੂੰਹ ਤੱਕ ਨਹੀਂ ਕੀਤਾ ਕਦੇ ਪੰਜਾਬ ਦੇ ਲੋਕਾਂ ਦੇ ਡੌਲਿਆਂ ਵਿਚ ਇੰਨਾ ਦਮ ਹੁੰਦਾ ਸੀ ਤਲਵਾਰਾਂ ਦੇ ਮੂੰਹ ਮੁੜ ਜਾਂਦੇ ਸੀ ਪਰ ਜਵਾਨਾਂ ਦੇ ਨਹੀਂ ਪਰ ਅੱਜ ਉਹੀ ਜਵਾਨ ਸਰਿੰਜਾਂ ਦੀਆਂ ਸੂਈਆਂ ਨਾਲ ਵਿੰਨ੍ਹੇ ਪਏ ਹਨ

ਹਵਾ ਨਾਲ ਡਿੱਗਦੇ ਤੇ ਮੂੰਹ ਵਿੱਚੋਂ ਝੱਗ ਕੱਢਦੇ ਫਿਰਦੇ ਹਨ ਹੁਣ ਹਾਲਾਤ ਬਹੁਤ ਹੀ ਖਰਾਬ ਹੋਏ ਪਏ ਹਨ ।ਕੋਈ ਵੀ ਸਕੂਲ ਜਾਂ ਕਾਲਜ ਇਹੋ-ਜਿਹਾ ਨਹੀਂ ਹੋਵੇਗਾ ਜਿੱਥੇ ਨਸ਼ਿਆਂ ਦਾ ਕਾਰੋਬਾਰ ਨਾ ਚੱਲਦਾ ਹੋਵੇ ਗੱਲ ਕੀ ਕਰੀਏ ਨਸ਼ੇ ਨੇ ਤਾਂ ਪੰਜਾਬ ਦੇ ਮੁੱਢੀਂ ਪਾਣੀ ਪਾ ਕੇ ਰੱਖ ਦਿੱਤਾ ਹੈ ਸਭ ਤੋਂ ਮਾੜੀ ਕਿਸਮਤ ਪੰਜਾਬ ਦੀ ਇੱਕ ਇਹ ਹੈ ਕਿ ਪਾਕਿਸਤਾਨ ਦੀ ਲੰਮੀ-ਚੌੜੀ ਸਰਹੱਦ ਨਾਲ ਲੱਗਦੀ ਹੈ ਪਾਕਿਸਤਾਨ ਇਹ  ਗੱਲ ਕਦੇ ਨਹੀਂ ਭੁੱਲਦਾ ਕਿ ਜੇਕਰ ਉਸ ਅਗੇ ਕੋਈ ਅੜ ਸਕਦਾ ਹੈ ਤਾਂ ਉਹ ਹੈ ਪੰਜਾਬ। ਉਹ ਪੰਜਾਬ ਨੂੰ ਗੋਲਿਆਂ ਨਾਲ ਤਾਂ ਨਹੀਂ ਹਰਾ ਸਕੇ ਹੁਣ ਨਸ਼ੇ ਦੀਆਂ ਗੋਲੀਆਂ ਨਾਲ ਜਰੂਰ ਹਰਾ ਦੇਣਗੇ

ਅਫਗਾਨਿਸਤਾਨ ਦੀ ਧਰਤੀ ‘ਤੇ ਅਫੀਮ ਦੀ ਪੈਦਾਵਾਰ ਹੁੰਦੀ ਹੈ ਉਨ੍ਹਾਂ ਨੂੰ ਅਫ਼ੀਮ ਦਾ ਵਜ਼ਨ ਜ਼ਿਆਦਾ ਤੇ ਭਾਅ ਘੱਟ ਮਿਲਦਾ ਸੀ
ਉਨ੍ਹਾਂ ਨੇ ਨਵੀਂ ਤਕਨੀਕ ਦਾ ਸਹਾਰਾ ਲੈ ਕੇ 8-10 ਕਿਲੋ ਅਫੀਮ ਦੀ ਇੱਕ ਕਿਲੋ ਹੈਰੋਇਨ ਤਿਆਰ ਕਰ ਲਈ ਭੁੱਖਮਰੀ ਦੇ ਸ਼ਿਕਾਰ ਪਾਕਿਸਤਾਨ ਦੇ ਜ਼ਰੀਹੇ ਪੰਜਾਬ ਦੇ ਰਸਤੇ ਹੈਰੋਇਨ ਅੱਗੇ ਸਪਲਾਈ ਕਰਨ ਲੱਗ ਪਏ ਵਿਦੇਸ਼ਾਂ ਵਿੱਚ ਸਾਡੇ ਗਏ ਨੌਜਵਾਨਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਨਸ਼ਾ ਪੰਜਾਬ ਦੇ ਰਸਤੇ ਹੀ ਇੱਥੇ ਪਹੁੰਚਦਾ ਹੈ ਅਸੀਂ ਇੰਨਾ ਮਹਿੰਗਾ ਲੈ ਕੇ ਇੱਥੇ ਖਾ ਰਹੇ ਹਾਂ ਕਿਉਂ ਨਾ ਹੋਵੇ ਇਸ ਨੂੰ ਪੰਜਾਬ ਵਿਚ ਹੀ ਰੋਕਿਆ ਜਾਵੇ ਬੱਸ ਉਹ ਦਿਨ ਕਿੰਨਾ ਮਾੜਾ ਹੋਵੇਗਾ ਜਿਸ ਦਿਨ ਇਸ ਖਤਰਨਾਕ ਨਸ਼ੇ ਦੀ ਖੇਪ ਨੂੰ ਪੰਜਾਬ ਵਿਚ ਰੋਕਿਆ ਗਿਆ ਹੋਵੇਗਾ ਬੱਸ ਇੱਕ ਤੋਂ ਦੂਜੇ ਨੂੰ ਦੂਜੇ ਤੋਂ ਤੀਜੇ ਨੂੰ ਹੌਲੀ-ਹੌਲੀ ਕੈਂਸਰ ਵਾਂਗੂ ਵਧਦਾ ਗਿਆ।

drug addict

ਅੱਜ ਘਰ -ਘਰ, ਪਿੰਡ- ਪਿੰਡ, ਸ਼ਹਿਰ -ਸ਼ਹਿਰ ਵਿਚ ਨਸ਼ਾ ਆਪਣੀ ਪਹੁੰਚ ਬਣਾਈ ਬੈਠਾ ਹੈ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਸ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ ਹੁਣ ਇਸ ਨੂੰ ਰੋਕਣ ਵਾਸਤੇ ਲੋਕ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ ਪਰ ਸਭ ਅਸਫਲ ਹੁੰਦੇ ਨਜ਼ਰ ਆ ਰਹੇ ਹਨ ਹੁਣ ਹੈਰੋਇਨ ਦੇ ਨਾਲ ਸਿੰਥੈਟਿਕ ਨਸ਼ਾ ਚਿੱਟਾ ਤਿਆਰ ਹੋ ਗਿਆ ਹੈ ਜਿਸ ਨੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਹਨ ਹਰ ਰੋਜ਼ ਕਈ-ਕਈ ਮਾਮਲੇ ਮੌਤਾਂ ਦੇ ਸਾਹਮਣੇ ਆ ਰਹੇ ਹਨ ।ਬੇਬਸੀ ਨੇ ਪੰਜਾਬ ਦੀ ਜਵਾਨੀ ਨੂੰ ਚਾਨਣ ਦੀ ਬਜਾਏ ਹਨ੍ਹੇਰੇ ਵੱਲ ਧੱਕ ਦਿੱਤਾ ਹੈ

ਦੁਨੀਆਂ ਦੀਆਂ ਨਜ਼ਰਾਂ ਵਿਚ ਅਸੀਂ ਅਮਲੀ, ਨਸ਼ੱਈ, ਨਸ਼ੇ ਦੇ ਸੌਦਾਗਰ ਕਹਾਉਣ ਲੱਗ ਪਏ ਹਾਂ ਕੀ ਇਹ ਸ਼ਬਦ ਸਾਡੀ ਆਨ, ਬਾਨ ਤੇ ਸ਼ਾਨ ਦੇ ਖਿਲਾਫ ਨਹੀਂ ਹੈ? ਇਹ ਧੱਬਾ ਕਦੋਂ ਸਾਡੇ ਤੋਂ ਲੱਥੇਗਾ? ਕੀ ਇਸ ਦੀ ਉਡੀਕ ਕੀਤੀ ਜਾ ਸਕਦੀ ਹੈ ਜਾਂ ਫਿਰ ਸਿਆਸੀ ਲੋਕ ਆਪਣੀਆਂ ਰੋਟੀਆਂ ਸੇਕਦੇ ਹੀ ਰਹਿਣਗੇ? ਸਾਡੇ ਦੁੱਧ ਧੋਤੇ ਪੰਜਾਬ ਨੂੰ ਇਹ ਸ਼ਬਦ ਸੋਭਾ ਨਹੀਂ ਦਿੰਦੇ
ਮਮਦੋਟ, ਫਿਰੋਜ਼ਪੁਰ
ਮੋ. 75891-55501
ਸੂਬੇਦਾਰ ਜਸਵਿੰਦਰ
ਸਿੰਘ ਭੁਲੇਰੀਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.