ਮੌਤ ਦਰ ‘ਚ ਪੰਜਾਬ ਦੇਸ਼ ‘ਚ ‘ਨੰਬਰ ਇੱਕ’, ਮਹਾਰਾਸ਼ਟਰ ਨੂੰ ਵੀ ਛੱਡਿਆ ਪਿੱਛੇ

0
Corona

ਪਿਛਲੇ ਦੋ ਹਫ਼ਤੇ ਤੋਂ ਵਧ ਮੌਤਾਂ ਦੇ ਚਲਦੇ ਵਧੀ ਮੌਤ ਦਰ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇਸ਼ ਭਰ ਵਿੱਚ ਪੰਜਾਬ ਮੌਤ ਦਰ ਨੂੰ ਲੈ ਕੇ ‘ਨੰਬਰ ਇੱਕ’ ‘ਤੇ ਪੁੱਜ ਗਿਆ ਹੈ। ਪੰਜਾਬ ਨੇ ਸਭ ਤੋਂ ਜਿਆਦਾ ਕੋਰੋਨਾ ਦੇ ਮਾਮਲੇ ਵਾਲੇ ਮਹਾਰਾਸ਼ਟਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸੂਬੇ ਵਿੱਚ ਮੌਤ ਦਰ 3 ਫੀਸਦੀ ਹੋ ਗਈ ਹੈ, ਜਦੋਂ ਕਿ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਮੌਤ ਦਰ 2.9 ਫੀਸਦੀ ਦਰ ਚਲ ਰਹੀ ਹੈ। ਦੋ ਹਫ਼ਤੇ ਪਹਿਲਾਂ ਪੰਜਾਬ ਵਿੱਚ ਮੌਤ ਦਰ ਕਾਫ਼ੀ ਘੱਟ ਸੀ ਪਰ ਇਨਾਂ ਦੋ ਹਫ਼ਤੇ ਵਿੱਚ ਮੌਤ ਦਰ ਵਿੱਚ ਕਾਫ਼ੀ ਜਿਆਦਾ ਵਾਧਾ ਹੋਣ ਕਾਰਨ ਪੰਜਾਬ ਇੱਕ ਤੋਂ ਬਾਅਦ ਇੱਕ ਸੂਬੇ ਨੂੰ ਪਿੱਛੇ ਛੱਡਦੇ ਹੋਏ ਦੇਸ਼ ਵਿੱਚ ਨੰਬਰ ਇੱਕ ‘ਤੇ ਪੁੱਜ ਗਿਆ ਹੈ।

ਜਿਹੜੀ ਕਿ ਪੰਜਾਬ ਲਈ ਨਿਰਾਸ਼ਾ ਵਾਲੀ ਖ਼ਬਰ ਹੈ। ਪੰਜਾਬ ਸਰਕਾਰ ਵਲੋਂ ਇਸ ਮੌਤ ਦਰ ਨੂੰ ਕਾਬੂ ਕਰਨ ਵਿੱਚ ਕਾਫ਼ੀ ਜਿਆਦਾ ਕੋਸ਼ਸ਼ ਕੀਤੀ ਜਾ ਰਹੀ ਹੈ ਪਰ ਸਾਰੀਆਂ ਕੋਸ਼ਸ਼ਾਂ ਨਾਕਾਮ ਸਾਬਤ ਹੁੰਦੇ ਹੋਏ ਪੰਜਾਬ ਦੀ ਮੌਤ ਦਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਸਭ ਤੋਂ ਜਿਆਦਾ ਕੋਰੋਨਾ ਦੇ ਪੀੜਤਾਂ ਵਿੱਚ ਮਹਾਰਾਸ਼ਟਰ ਵਿੱਚ ਮੌਤ ਦਰ 2.9 ਫੀਸਦੀ ਹੈ ਤੇ ਜਿਆਦਾ ਮਾਮਲਿਆ ਵਿੱਚ ਦੂਜੇ ਨੰਬਰ ‘ਤੇ ਆਂਧਰਾ ਪ੍ਰਦੇਸ਼ ਹੈ ਪਰ ਉਨਾਂ ਦੀ ਮੌਤ ਦਰ ਇੱਕ ਫੀਸਦੀ ਤੋਂ ਵੀ ਘੱਟ ਹੈ।

Fight with Corona

ਆਂਧਰਾ ਪ੍ਰਦੇਸ਼ ਵਿਖੇ 0.9 ਫੀਸਦੀ ਮੌਤ ਦਰ ਹੈ, ਜਿਹੜੀ ਕਿ ਦੇਸ਼ ਵਿੱਚ ਸਾਰਿਆਂ ਤੋਂ ਘੱਟ ਮੌਤ ਵਾਲੇ ਸੂਬਿਆ ਵਿੱਚ ਸ਼ੁਮਾਰ ਹੈ ਪਰ ਪੰਜਾਬ ਵਿੱਚ ਇਨਾਂ ਦੋਹੇ ਸੂਬਿਆਂ ਤੋਂ 10 ਫੀਸਦੀ ਘੱਟ ਕੋਰੋਨਾ ਦੇ ਮਾਮਲੇ ਹੋਣ ਦੇ ਬਾਵਜੂਦ ਵੀ ਮੌਤ ਦਰ ਕਾਫ਼ੀ ਜਿਆਦਾ ਵਧੀ ਹੋਈ ਹੈ। ਜਿਸ ਕਾਰਨ ਪੰਜਾਬ ਸਰਕਾਰ ਵੀ ਹੁਣ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਆਮ ਆਦਮੀ ਪਾਰਟੀ ਨੇ ਮੌਤ ਦਰ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਸਿੱਧੇ ਤੌਰ ‘ਤੇ ਕਾਂਗਰਸ ਸਰਕਾਰ ਨੂੰ ਹੀ ਜਿੰਮੇਵਾਰ ਠਹਿਰਾਇਆ ਹੈ। ਪੰਜਾਬ ਸਰਕਾਰ ਨੂੰ ਕੋਰੋਨਾ ਮਹਾਂਮਾਰੀ ਵਿੱਚ ਫੇਲ ਤੱਕ ਕਰਾਰ ਦੇ ਦਿੱਤਾ ਗਿਆ ਹੈ।

ਕਿਥੇ ਕਿੰਨੀ ਐ ਮੌਤ ਦਰ ?

  • ਸੂਬਾ  ਕੁਲ ਕੇਸ  ਮੌਤ  ਮੌਤ ਦਰ
  • ਪੰਜਾਬ  69,684 2061  3 ਫੀਸਦੀ
  • ਮਹਾਰਾਸ਼ਟਰ 9,67,349 27,787 2.9 ਫੀਸਦੀ
  • ਗੁਜਰਾਤ  1,08,295 3150  2.9 ਫੀਸਦੀ
  • ਦਿੱਲੀ  2,01,174 4638  2.3 ਫੀਸਦੀ
  • ਮੱਧ ਪ੍ਰਦੇਸ਼ 79,192  1640  2.1 ਫੀਸਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.