ਪੰਜਾਬ ਨੂੰ ਇੱਕ ਕੱਟੜ ਤੇ ਇਮਾਨਦਾਰ ਮੁੱਖ ਮੰਤਰੀ ਦੀ ਲੋੜ : ਕੇਜਰੀਵਾਲ

kejiwala, CM Kejriwal

 ਪ੍ਰਿੰਸੀਪਲ ਪ੍ਰੇਮ ਕੁਮਾਰ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਫਿਲੌਰ ਪੁੱਜੇ ਕੇਜਰੀਵਾਲ (CM Kejriwal)

  • ਵਿਰੋਧੀ ਪਾਰਟੀਆਂ ਨੂੰ ਲਾਏ ਖੂਬ ਰਗੜੇ, ਕਿਹਾ ਪੰਜਾਬ ’ਚ 111 ਦਿਨਾਂ ’ਚ ਹੀ ਦਿਖਾ ਤਾ ਕਮਾਲ

(ਸੱਚ ਕਹੂੰ ਨਿਊਜ਼) ਜਲੰਧਰ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (CM Kejriwal) ਪੰਜਾਬ ਦੇ ਤਿੰਨ ਰੋਜ਼ਾ ਦੌਰੇ ’ਤੇ ਹਨ। ਪੰਜਾਬ ’ਚ ਚੋਣਾਂ ਹੋਣ ਵਾਲੀਆਂ ਹਨ ਤੇ ਆਮ ਆਦਮੀ ਪਾਰਟੀ ਪੂਰੇ ਜੋਰਾਂ-ਸ਼ੋਰਾਂ ਨਾਲ ਚੋਣ ਮੈਦਾਨ ’ਚ ਨਿੱਤਰੀ ਹੈ। ਦਿੱਲੀ ਦੇ ਮੁੱਖ ਮੰਤਰੀ ਕਈ ਵਾਰੀ ਪੰਜਾਬ ਦੀ ਫੇਰੀ ਪਾ ਚੁੱਕੇ ਹਨ। ਕੇਜਰੀਵਾਲ ਇੱਕ ਵਾਰ ਫਿਰ ਪੰਜਾਬ ਦੇ ਦੌਰੇ ’ਤੇ ਹਨ।

ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਸਰਕਾਰ ਚਾਹੀਦੀ ਹੈ

ਫਿਲੌਰ ਹਲਕੇ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਪ੍ਰੇਮ ਕੁਮਾਰ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਪਹੁੰਚੇ। ਇਸ ਦੌਰਾਨ ਉਨਾਂ ਵਿਰੋਧੀਆਂ ਪਾਰਟੀਆਂ ਨੂੰ ਖੂਬ ਰਗੜੇ ਲਾਏ। ਉਨਾਂ ਕਿਹਾ ਕਿ ਪੰਜਾਬ ਨੂੰ ਅੱਜ ਕੱਟੜ ਤੇ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਸਰਕਾਰ ਚਾਹੀਦੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਰੇਤਾ ਚੋਰੀ ਦੇ ਦੋਸ਼ ਲੱਗ ਰਹੇ ਹਨ। ਉਨਾਂ ਦੇ ਰਿਸ਼ਤਾਦਾਰਾਂ ਦੇ ਘਰੋਂ ਵੱਡੇ-ਵੱਡੇ ਨੋਟਾਂ ਦੀਆਂ ਗੁੱਟੀਆਂ ਬਰਾਮਦ ਹੋਈਆਂ ਹਨ। ਉਨਾਂ ਕਿਹਾ ਕਿ ਚੰਨੀ ਨੇ ਆਪਣੇ ਸਿਰਫ 111 ਦਿਨਾਂ ’ਚ ਇਹ ਕਮਾਲ ਕਰ ਵਿਖਾਇਆ ਹੈ।

ਕੇਜਰੀਵਾਲ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ’ਤੇ ਲੱਗੇ ਡਰੱਗ ਕੇਸ ਦੋਸ਼ਾਂ ਸਬੰਧੀ ਕਿਹਾ ਕਿ ਪੰਜਾਬ ’ਚ ਇਨਾਂ ਲੋਕਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾ ਦਿੱਤਾ ਹੈ। ਕਾਂਗਰਸ ਤੇ ਅਕਾਲੀਆਂ ਨੇ ਪੰਜਾਬ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਹੈ। ਭਲਾ ਜਿੱਥੇ ਦੇ ਰਾਜਾ ਇਹੋ ਜਿਹਾ ਕੰਮ ਕਰਦੇ ਹੋਣ ਤਾਂ ਉੱਥੇ ਦੇ ਲੋਕ ਕਿਵੇਂ ਸੁਖੀ ਹੋ ਸਕਦੇ ਹਨ।

ਉਨਾਂ ਕਿਹਾ ਕਿ ਜੇਕਰ ਰੇਤਾ ਚੋਰੀ ਕਰਨ ਵਾਲਿਆਂ ਦੀ ਸਰਕਾਰ ਪੰਜਾਬ ’ਚ ਬਣੇਗੀ ਤਾਂ ਕੀ ਪੰਜਾਬ ਦੇ ਸਕੂਲ ਵਧੀਆ ਹੋ ਸਕਦੇ ਹਨ। ਕੀ ਪੰਜਾਬ ਦੇ ਬੱਚਿਆਂ ਨੂੰ ਚੰਗੀ ਭਵਿੱਖ ਮਿਲ ਸਕਦਾ ਹੈ। ਪੰਜਾਬ ਨੂੰ ਇੱਕ ਚੰਗੇ ਤੇ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ ਉਹ ਹੈ ਭਗਵੰਤ ਮਾਨ ਜੋ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ। ਅਸੀਂ ਦਿੱਲੀ ਵਾਂਗ ਪੰਜਾਬ ’ਚ ਵਧੀਆ ਸਕੂਲ, ਹਸਪਤਾਲ ਤੇ ਕਿਸਾਨਾਂ ਨੂੰ ਕਿਵੇਂ ਅੱਗੇ ਲੈ ਤੇ ਜਾਣਾ ਹੈ ਇਹ ਸਭ ਕੁਝ ਅਸੀਂ ਪਲਾਨ ਬਣਾ ਰੱਖਿਆ ਹੈ। ਜਿਸ ਦੇ ਲਈ ਅਸੀਂ ਹਰ ਇੱਕ ਵੱਡੇ ਤੋਂ ਵੱਡੇ ਮਾਹਿਰਾਂ ਨਾਲ ਕਈ-ਕਈ ਘੰਟੇ ਚਰਚਾ ਕੀਤਾ ਹੈ। ਉਨਾਂ ਲੋਕਾਂ ਨੂੰ ਕਿਹਾ ਕਿ ਜੇਕਰ ਤੁਸੀਂ ਵੀ ਦਿੱਲੀ ਵਾਂਗ ਸਕੂਲ, ਹਸਪਤਾਲ ਚਾਹੁੰਦੇ ਹੋ ਤਾਂ ਆਮ ਆਦਮੀ ਵੀ ਨੂੰ ਇੱਕ ਮੌਕਾ ਜ਼ਰੂਰ ਦਿਓ।

ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ

ਇਸ ਦੌਰਾਨ ਉਨਾਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਘੇਰਦਿਆਂ ਕਿਹਾ ਕਿ ਸਿੱਧੂ ਆਪਣੇ ਹਲਕੇ ’ਚ ਕਦੇ ਨਹੀਂ ਜਾਂਦੇ ਤੇ ਨਾ ਹੀ ਕਿਸੇ ਦਾ ਫੋਨ ਉਠਾਉਂਦੇ ਹਨ। ਸਿੱਧੂ ਨਾ ਹੀ ਕਿਸੇ ਵਿਅਕਤੀ ਦੇ ਦੁੱਖ-ਸੁੱਖ ’ਚ ਸ਼ਾਮਲ ਹੁੰਦੇ ਹਨ। ਪੰਜ ਸਾਲਾਂ ’ਚ ਸਿੱਧੂ ਨੇ ਆਪਣੇ ਹਲਕੇ ਦਾ ਕੋਈ ਕੰਮ ਨਹੀਂ ਕਰਵਾਇਆ।

ਇਸ ਤੋਂ ਇਲਾਵਾ ਕੇਜਰੀਵਾਲ ਨੇ ਮਜੀਠੀਆ ਅਤੇ ਨਵਜੋਤ ਦੇ ਚੋਣ ਲੜਨ ‘ਤੇ ਕਿਹਾ ਕਿ ਲੋਕਾਂ ਨੇ ਦੋਵਾਂ ਆਗੂਆਂ ਨੂੰ ਪਰਖ ਕੇ ਦੇਖਿਆ ਹੈ। ਜ਼ਮਾਨਤ ਰੱਦ ਹੋਣ ‘ਤੇ ਮਜੀਠੀਆ ਇਧਰ-ਉਧਰ ਭੱਜ ਰਹੇ ਹਨ। ਆਪਣੀ ਸੀਟ ਤੋਂ ‘ਆਪ’ ਦਾ ਉਮੀਦਵਾਰ ਖੜ੍ਹਾ ਕਰਨ ਵਾਲਾ ਆਮ ਆਦਮੀ ਹੈ, ਜੋ ਲੋਕਾਂ ਦੇ ਸਾਰੇ ਕੰਮ ਕਰਵਾਉਣਗੇ। ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਆਉਣ ‘ਚ ਦੇਰੀ ਕੀਤੀ। ਵਾਅਦੇ ਪੂਰੇ ਨਾ ਕਰ ਕੇ ਉਹ ਲੋਕਾਂ ਨੂੰ ਮੂੰਹ ਨਹੀਂ ਦਿਖਾ ਸਕੇ।

ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਉਨ੍ਹਾਂ ਨੂੰ ਹਰ ਸਮੇਂ ਗਾਲ੍ਹਾਂ ਕੱਢਦੇ ਰਹਿੰਦੇ ਹਨ। ਸੁਖਬੀਰ ਬਾਦਲ ਵੀ ਮੈਨੂੰ ਗਾਲ੍ਹਾਂ ਕੱਢਦਾ ਹੈ। ਮੁੱਖ ਮੰਤਰੀ ਚੰਨੀ ਕਦੇ ਵੀ ਸੁਖਬੀਰ ਬਾਦਲ ‘ਤੇ ਕੁਝ ਨਹੀਂ ਬੋਲਦੇ ਅਤੇ ਨਾ ਹੀ ਸੁਖਬੀਰ ਬਾਦਲ ਚੰਨੀ ‘ਤੇ ਕੁਝ ਬੋਲਦੇ ਹਨ। ਇਹ ਸਭ ਆਪਸ ਵਿੱਚ ਜੁੜੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ