ਪੰਜਾਬ

ਡਿਊਟੀ ‘ਚ ਵਿਘਨ ਪਾਉਣ ਵਾਲਾ ਪੁਲਸ ਅੜਿੱਕੇ

ਫ਼ਰੀਦਕੋਟ,   (ਲਛਮਣ ਗੁਪਤਾ)-ਸਹਾਇਕ ਥਾਣੇਦਾਰ ਜਗਦੀਸ਼ ਸਿੰਘ ਫਰੀਦਕੋਟ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਕਥਿੱਤ ਦੋਸ਼ੀ ਮਨਦੀਪ ਸਿੰਘ ਵਾਸੀ ਦੁਆਰੇਆਣਾ ਰੋਡ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਜਾਰੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਸ ਦੋਸ਼ੀ ‘ਤੇ ਕਾਂਨਸਟੇਬਲ ਅਜਮੇਰ ਸਿੰਘ 950 ਪੀ.ਐਸ ਕੋਟਕਪੂਰਾ ਨੇ ਦੋਸ਼ ਲਗਾਇਆ ਸੀ ਕਿ ਇਸਨੇ ਉਸਦੀ ਡਿਊਟੀ ‘ਚ ਵਿਘਨ ਪਾਇਆ ਅਤੇ ਉਸਦੇ ਗਲ ਪੈ ਕੇ ਉਸਦੀ ਵਰਦੀ ਦੇ ਬਟਨ ਵੀ ਤੋੜ ਦਿੱਤੇ। ਇਸ ਘਟਨਾ ‘ਤੇ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 97 ਦਰਜ ਕੀਤਾ ਗਿਆ ਸੀ ਜਿਸਦੇ ਚੱਲਦਿਆਂ ਅੱਜ ਇਸ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ

ਪ੍ਰਸਿੱਧ ਖਬਰਾਂ

To Top