ਦੇਸ਼

ਆਖਰ ਚੱਲ ਵੱਸੇ ਗੁਰਦੇਵ ਸਿੰਘ ਇੰਸਾਂ

ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਨਹੀਂ ਹੋਵੇਗਾ ਅੰਤਿਮ ਸਸਕਾਰ
ਬਰਗਾੜੀ,  (ਕੁਲਦੀਪ ਰਾਜ/ਕੁਲਦੀਪ ਸਿੰਘ/ਅਸ਼ੋਕ ਵਰਮਾ/ਮਨਪ੍ਰੀਤ) ਸਮਾਜ ਵਿਰੋਧੀ ਅਨਸਰਾਂ ਦੀਆਂ ਗੋਲੀਆਂ ਨਾਲ ਜ਼ਖਮੀ ਹੋਏ ਮਾਨਵਤਾ ਦੇ ਸੱਚੇ ਸੇਵਕ ਤੇ ਨੇਕ ਇਨਸਾਨ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਵਾਸੀ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ਆਖਰ ਚੱਲ ਵਸੇ ਉਨ੍ਹਾਂ ਨੇ ਅੱਜ ਤੜਕੇ ਕਰੀਬ 3 ਵਜੇ ਡੀ. ਐੱਮ. ਸੀ. ਲੁਧਿਆਣਾ ‘ਚ ਆਖਰੀ ਸਾਹ ਲਿਆ ਪ੍ਰਸ਼ਾਸਨ ਦੇ ਦਬਾਅ ਦੇ ਬਾਵਜ਼ੂਦ ਰੋਹ ‘ਚ ਆਏ ਪਰਿਵਾਰਕ ਮੈਂਬਰਾਂ ਤੇ ਸਾਧ-ਸੰਗਤ ਨੇ ਮ੍ਰਿਤਕ ਦੇਹ ਦਾ ਸਸਕਾਰ  ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਨਾ ਕਰਨ ਦਾ ਐਲਾਨ ਕਰ ਦਿੱਤਾ ਹੈ
ਡੀ. ਐਮ. ਸੀ. ਲੁਧਿਆਣਾ ‘ਚ ਪੋਸਟਮਾਰਟਮ ਤੋਂ ਬਾਅਦ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ਲਈ ਰਵਾਨਾ ਕੀਤੀ ਗਈ ਰਸਤੇ ‘ਚ ਜਗਰਾਓਂ, ਕੋਟਕਪੂਰਾ ਤੇ ਹੋਰ ਥਾਵਾਂ ‘ਤੇ ਵੱਡੀ ਗਿਣਤੀ ‘ਚ ਸਾਧ ਸੰਗਤ ਨੇ ਮਰਹੂਮ ਸੇਵਾਦਾਰ ਨੂੰ ਸੇਜਲ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਉੱਧਰ ਇਸ ਦੁੱਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਹਜ਼ਾਰਾਂ ਦੀ ਗਿਣਤੀ ‘ਚ ਸਾਧ ਸੰਗਤ ਨਾਮ ਚਰਚਾ ਘਰ ਬਰਗਾੜੀ ਅਤੇ  ਨਾਮ ਚਰਚਾ ਘਰ ਕੋਟਕਪੂਰਾ ‘ਚ ਇਕੱਠੀ ਹੋਣ ਤੋਂ ਬਾਅਦ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਨੂੰ ਚੱਲ ਪਈ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਤੇ ਹੋਰ ਅਫਸਰ ਪਿੰਡ ਪਹੁੰਚ ਕੇ ਪਰਿਵਾਰ ਤੇ ਸਾਧ ਸੰਗਤ ‘ਤੇ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਦਬਾਅ ਪਾਉਣ ਲੱਗੇ ਪਰ 45 ਮੈਂਬਰ ਟੀਮ ਨੇ ਸਪੱਸ਼ਟ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਗੁਰਦੇਵ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਸਕਾਰ ਨਹੀਂ ਹੋਵੇਗਾ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਤਾਂ ਸਖਤ ਸੰਘਰਸ਼ ਵਿੱਢਿਆ ਜਾਵੇਗਾ ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ
45 ਮੈਂਬਰ ਮਹਿੰਦਰਪਾਲ ਬਿੱਟੂ ਅਤੇ ਗੁਰਦੇਵ ਸਿੰਘ ਇੰਸਾਂ ਬਠਿੰਡਾ ਨੇ ਪ੍ਰਸ਼ਾਸ਼ਨ ‘ਤੇ ਵਰ੍ਹਦਿਆਂ ਕਿਹਾ ਕਿ ਅੱਜ ਪੰਜ ਦਿਨ ਹੋ ਗਏ ਹਨ ਪਰ ਪੁਲਿਸ ਦੋਸ਼ੀਆਂ ਨੂੰ ਫੜ੍ਹਨ ਦਾ ਸਿਰਫ ਵਿਖਾਵਾ ਹੀ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਮਗਰੋਂ ਪ੍ਰਸ਼ਾਸ਼ਨ ਨੇ ਚੌਰਸਤਿਆਂ ‘ਚ ਸੀਸੀਟੀਵੀ ਕੈਮਰੇ ਲਾਉਣ ਦਾ ਐਲਾਨ ਕੀਤਾ ਸੀ ਜਿਸ ‘ਤੇ ਅਮਲ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਜੇਕਰ ਕੈਮਰੇ ਲਾਏ ਹੁੰਦੇ ਤਾਂ ਅੱਜ ਗੁਰਦੇਵ ਸਿੰਘ ਦੇ ਕਾਤਲਾਂ ਦੀ ਗ੍ਰਿਫ਼ਤਾਰੀ ‘ਚ ਦੇਰ ਨਾ ਹੁੰਦੀ  ਉਨ੍ਹਾਂ ਕਿਹਾ ਕਿ ਇਹ ਕਤਲ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ ਜਿਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਿੰਡ ਦੇ ਸਰਪੰਚ ਹਰਬੰਸ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਹਾ ਕਿ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਹੀ ਪਿੰਡ ਇੱਕ ਸਾਲ ਤੋਂ ਸੰਤਾਪ ਭੋਗ ਰਿਹਾ ਹੈ
ਇਸ ਸਮੇਂ ਪੰਜਾਬ ਦੇ 45 ਮੈਂਬਰ ਜਗਜੀਤ ਸਿੰਘ ਇੰਸਾਂ ਬੀਜਾਪੁਰ, ਸੁਖਰਾਜ ਸਿੰਘ ਇੰਸਾਂ, ਕੇਵਲ ਸਿੰਘ ਬਰਾੜ ਇੰਸਾਂ ਐਡਵੋਕੇਟ, ਜਗਰੂਪ ਸਿੰਘ ਇੰਸਾਂ, ਬਸੰਤ ਸਿੰਘ ਇੰਸਾਂ, ਜਸਵੰਤ ਸਿੰਘ ਗਰੇਵਾਲ ਇੰਸਾਂ, ਅੱਛਰ ਸਿੰਘ ਇੰਸਾਂ, ਵੱਖ-ਵੱਖ ਬਲਾਕਾਂ ਦੇ 25 ਮੈਂਬਰ, 15 ਮੈਂਬਰ ਹਾਜ਼ਰ ਸਨ ਦੱਸਿਆ ਜਾਂਦਾ ਹੈ ਕਿ  ਪ੍ਰੇਮੀ ਗੁਰਦੇਵ ਸਿੰਘ ਇੰਸਾਂ ਪਿੰਡ ਜਵਾਹਰ ਸਿੰਘ ਵਾਲਾ ‘ਚ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਸੀ ਉਹ ਪਿੰਡ ‘ਚ ਹੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੁਕਾਨ ਕਰਦਾ ਸੀ 13 ਜੂਨ ਨੂੰ ਅਣਪਛਾਤੇ ਹਮਲਾਵਰਾਂ ਨੇ ਉਸਦੀ ਦੁਕਾਨ ਤੋਂ ਸਮਾਨ ਲੈਣ ਦੇ ਬਹਾਨੇ ਉਸ ‘ਤੇ ਗੋਲੀ ਚਲਾ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ ਉੱਧਰ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਪਹਿਲਾਂ ਧਾਰਾ 307 ਤਹਿਤ ਦਰਜ਼ ਮੁਕੱਦਮੇ ‘ਚ ਵਾਧਾ ਕਰਦਿਆਂ 302 ਵੀ ਲਗਾ ਦਿੱਤੀ ਹੈ

ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਇਨਸਾਨੀਅਤ ਦੇ ਰਾਹ ‘ਤੇ ਚਲਦਿਆਂ ਸ਼ਹੀਦ ਹੋ ਗਿਆ ਹੈ ਪਰ ਸਾਨੂੰ ਅਟੁੱਟ ਵਿਸ਼ਵਾਸ ਹੈ ਕਿ ਪਰਮ ਪਿਤਾ ਪਰਮਾਤਮਾ ਨਿਰਦੋਸ਼ ਡੇਰਾ ਪ੍ਰੇਮੀਆਂ ‘ਤੇ ਜ਼ੁਲਮ ਕਰਨ ਵਾਲਿਆਂ ਨੂੰ ਜ਼ਰੂਰ ਸਖ਼ਤ ਸਜ਼ਾ ਦੇਵੇਗਾ ਸਮੁੰਦਰ ਰੂਪੀ ਡੇਰਾ ਪ੍ਰੇਮੀਆਂ ਦਾ ਇਸ ਦੁੱਖ ਦੀ ਘੜੀ ਨੂੰ ਸਹਿਣ ਕਰਨਾ ਹੀ ਦਰਸਾਉਂਦਾ ਹੈ ਕਿ ਡੇਰਾ ਪ੍ਰੇਮੀ ਪਿਆਰ-ਮੁਹੱਬਤ ਦੇ ਰਾਹ ‘ਤੇ ਚਲਦੇ ਹਨ ਅਤੇ ਚਲਦੇ ਰਹਿਣਗੇ
ਡਾ. ਆਦਿੱਤਿਆ ਇੰਸਾਂ, ਬੁਲਾਰਾ, ਡੇਰਾ ਸੱਚਾ ਸੌਦਾ

ਪ੍ਰਸਿੱਧ ਖਬਰਾਂ

To Top